ਗੜ੍ਹਸ਼ੰਕਰ (ਭਾਰਦਵਾਜ)- ਮਾਹਿਲਪੁਰ ਪੁਲਸ ਨੇ ਦੜਾ ਸੱਟਾ ਲਗਾਉਂਦੇ ਇਕ ਵਿਅਕਤੀ ਮੋਹਿਤ ਚੋਪੜਾ ਪੁੱਤਰ ਰਾਜੇਸ਼ ਚੋਪੜਾ ਹਾਉਸ ਨੰਬਰ 81/2 ਸਰਾਭਾ ਨਗਰ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਨੂੰ 3860 ਰੁਪਏ ਅਤੇ ਇਕ ਡਾਇਰੀ ਸਮੇਤ ਕਾਬੂ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦਰਜ਼ ਕੇਸ ਮੁਤਾਬਿਕ ਏ. ਐੱਸ. ਆਈ. ਗੁਲਸ਼ਨ ਮੁਹੰਮਦ ਪੁਲਸ ਪਾਰਟੀ ਸਮੇਤ ਅੱਡਾ ਮਾਹਿਲਪੁਰ ਵਿਖੇ ਚੈਕਿੰਗ ਕਰ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਅਤੇ ਇਕ ਹੋਰ ਬੰਤ ਢਾਬੇ ਦੇ ਪਿੱਛੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਆਵਾਜ਼ ਮਾਰ ਰਿਹਾ ਹੈ ਅਤੇ ਕਹਿ ਰਹਾ ਹੈ ਕਿ ਇਕ ਸੌ ਦੇ ਨੰਬਰ ਲੱਗਣ 'ਤੇ ਹਜ਼ਾਰ ਰੁਪਏ ਮਿਲਣਗੇ। ਦੱਸੀ ਗਈ ਜਗ੍ਹਾ 'ਤੇ ਰੇਡ ਕੀਤੀ ਤਾਂ ਉਕਤ ਮੋਹਿਤ ਚੋਪੜਾ ਨੂੰ ਕਾਬੂ ਕਰ ਲਿਆ ਗਿਆ ਜਦੋਂਕਿ ਦੂਜਾ ਵਿਅਕਤੀ ਪੁਲਸ ਨੂੰ ਵੇਖ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: VVIP ਕਾਫ਼ਲੇ 'ਚ ਤਾਇਨਾਤ ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24 ਬੁਲਾਈ ਮੀਟਿੰਗ
NEXT STORY