ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਛੁੱਟੀ ਲੈ ਕੇ ਆਪਣੇ ਪਿੰਡ ਪਰਤ ਰਹੇ ਫੌਜ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਬੀਰ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਸਲਾਚ ਦੇ ਭਰਾ ਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਸਬੀਰ ਸਿੰਘ ਕਲਿਅਰ ਵਿਖੇ ਫੌਜ 'ਚ ਬੰਗਾਲ ਇੰਜੀਨੀਅਰ ਯੂਨਿਟ 'ਚ ਤਾਇਨਾਤ ਸੀ। ਬੀਤੀ ਰਾਤ ਉਹ ਕਲਿਅਰ ਤੋਂ ਛੁੱਟੀ ਲੈ ਕੇ ਵਾਪਸ ਆਪਣੇ ਪਿੰਡ ਐਕਟਿਵਾ 'ਤੇ ਆ ਰਿਹਾ ਸੀ ਕਿ ਜਦ ਤਿੱਬੜੀ ਛਾਉਣੀ ਨੇੜੇ ਪਹੁੰਚਿਆ ਤਾਂ ਗੰਨਿਆਂ ਨਾਲ ਲੱਦੀ ਟਰਾਲੀ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਗਣਤੰਤਰਤਾ ਦਿਵਸ ਮੌਕੇ ਧਰਮਸੋਤ ਦੀ ਵੀ ਫਿਸਲੀ ਜ਼ੁਬਾਨ (ਵੀਡੀਓ)
NEXT STORY