ਗੁਰਦਾਸਪੁਰ (ਵਿਨੋਦ) : ਆਪਣੀ ਪਤਨੀ ਦੇ ਰਹਿੰਦਿਆਂ ਦੂਜੀ ਔਰਤ ਨੂੰ ਘਰ ਲਿਆਉਣ ਤੇ ਪਤਨੀ ਵਲੋਂ ਵਿਰੋਧ ਕਰਨ ਦੇ ਕਾਰਨ ਪਤੀ ਵਲੋਂ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦੀ ਕੁੱਟ-ਮਾਰ ਕਰਨ ਦੇ ਦੋਸ਼ 'ਚ ਧਾਰੀਵਾਲ ਪੁਲਸ ਨੇ ਪਤੀ ਜੋ ਪੁਲਸ ਕਰਮਚਾਰੀ ਹੈ ਤੇ ਪ੍ਰੇਮਿਕਾ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਧਾਰੀਵਾਲ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਇਕ ਔਰਤ ਦਲਜੀਤ ਕੌਰ ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਚੱਕ ਦੀਪੋਵਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਪੁਲਸ ਕਰਮਚਾਰੀ ਰਣਜੀਤ ਸਿੰਘ ਵਾਸੀ ਦੀਪੋਵਾਲ ਦੇ ਨਾਲ ਹੋਇਆ ਸੀ ਤੇ ਦੋ ਬੱਚੇ ਵੀ ਹਨ ਪਰ ਕੁਝ ਸਮੇਂ ਤੋਂ ਉਸ ਦਾ ਪਤੀ ਰਣਜੀਤ ਸਿੰਘ ਜੋ ਗੁਰਦਾਸਪੁਰ ਜੇਲ 'ਚ ਤਾਇਨਾਤ ਹੈ ਆਪਣੇ ਨਾਲ ਇਕ ਔਰਤ ਨੂੰ ਘਰ ਲੈ ਕੇ ਆਉਣਾ ਸ਼ੁਰੂ ਹੋ ਗਿਆ। ਜਿਸ ਦਾ ਮੈਂ ਵਿਰੋਧ ਕਰਦੀ ਸੀ।
ਬੀਤੇ ਦਿਨੀਂ ਵੀ ਰਣਜੀਤ ਸਿੰਘ ਆਪਣੇ ਨਾਲ ਉਕਤ ਔਰਤ ਨੂੰ ਆਪਣੇ ਨਾਲ ਘਰ ਲੈ ਆਇਆ, ਜਿਸ ਦਾ ਮੈਂ ਵਿਰੋਧ ਕੀਤਾ। ਜਿਸ 'ਤੇ ਉਸ ਦੇ ਪਤੀ ਰਣਜੀਤ ਸਿੰਘ ਤੇ ਉਸ ਦੀ ਪ੍ਰੇਮਿਕਾ ਨੇ ਹਾਕੀ ਦੇ ਨਾਲ ਕੁੱਟ-ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਇਕ ਕਮਰੇ 'ਚ ਬੰਦ ਕਰ ਦਿੱਤਾ। ਸਵੇਰੇ ਲਗਭਗ 6 ਵਜੇ ਉਸ ਦੇ ਪੇਕੇ ਪਰਿਵਾਰ ਨੇ ਆ ਕੇ ਉਸ ਨੂੰ ਮੁਕਤ ਕਰਵਾਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ-ਪੜਤਾਲ ਦੇ ਬਾਅਦ ਦੋਸ਼ੀ ਪਤੀ ਤੇ ਉਸ ਦੀ ਪ੍ਰੇਮਿਕਾ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਨੂੰ ਗ੍ਰਿ8ਤਾਰ ਨਹੀਂ ਕੀਤਾ ਗਿਆ ਹੈ।
ਸਮਾਰਟ ਫੋਨ ਵੰਡਣ ਨੂੰ ਲੈ ਕੇ ਜਾਣੋ ਪ੍ਰਨੀਤ ਕੌਰ ਨੇ ਕੀ ਕਿਹਾ (ਵੀਡੀਓ)
NEXT STORY