ਫ਼ਤਿਹਗੜ੍ਹ ਸਾਹਿਬ (ਬਿਪਨ): ਪਿੰਡ ਨੰਦਪੁਰ ਕਲੌੜ ਵਿਖੇ ਚੈਕਿੰਗ ਦੌਰਾਨ ਕਥਿਤ ਤੌਰ 'ਤੇ ਭਾਰੀ ਮਾਤਰਾ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਨਸ਼ੇ ਦੀਆਂ 1120 ਗੋਲੀਆਂ ਅਤੇ 1900 ਕੈਪਸੂਲ ਇਕ ਪ੍ਰਾਈਵੇਟ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਬੱਸੀ ਪਠਾਣਾ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਇੱਕ ਸ਼ਿਕਾਇਤ ਦੀ ਪੜਤਾਲ ਕਰਨ ਲਈ ਥਾਣਾ ਬਸੀ ਪਠਾਣਾਂ ਦੀ ਇੱਕ ਪੁਲਿਸ ਪਾਰਟੀ ਸ਼ਰਮਾ ਹਸਪਤਾਲ ਨੰਦਪੁਰ ਕਲੌੜ ਵਿਖੇ ਪਹੁੰਚੀ ਸੀ।
ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿਚ ਜਦੋਂ ਚੈਕਿੰਗ ਕੀਤੀ ਗਈ ਤਾਂ ਉੱਥੋਂ 40 ਗੋਲੀਆਂ ਬਿਊਪ੍ਰੋਨੋਰਫਿਨ, 540 ਗੋਲੀਆਂ ਅਲਪ੍ਰਾਜ਼ੋਲਮ, 400 ਗੋਲੀਆਂ ਐਟ੍ਰੋਕਸ, 40 ਗੋਲੀਆਂ ਕਲੋਨਾਜ਼ਿਪਾਮ, 100 ਗੋਲੀਆਂ ਐਟੀਜ਼ੋਲਮ ਕੁੱਲ 1120 ਗੋਲੀਆਂ ਤੇ 1900 ਕੈਪਸੂਲ ਪ੍ਰੈਗਏਬਲਿਨ ਬਰਾਮਦ ਹੋਏ।ਪੁਲਿਸ ਅਨੁਸਾਰ ਦੋਸ਼ੀ ਕੋਲੋਂ ਪਟਿਆਲਾ ਤੋਂ ਬੀ.ਏ.ਐੱਮ.ਐੱਸ. ਦੀ ਡਿਗਰੀ ਕੀਤੀ ਹੋਈ ਹੈ। ਇਸ ਸਬੰਧੀ ਥਾਣਾ ਬਸੀ ਪਠਾਣਾਂ ਵਿਖੇ ਦਰਜ ਕਰਵਾਏ ਗਏ ਮੁਕੱਦਮੇ ਵਿਚ ਸ਼ਰਮਾ ਹਸਪਤਾਲ ਦੇ ਕਥਿਤ ਸੰਚਾਲਕ ਉੱਤਮ ਦਾਸ ਸ਼ਰਮਾ ਵਾਸੀ ਪਿੰਡ ਡਡਿਆਣਾ ਨੂੰ ਗ੍ਰਿਫ਼ਤਾਰ ਕਰਕੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ ਕੁੜੀ ਵੱਲੋਂ ਜਾਨਲੇਵਾ ਹਮਲਾ
NEXT STORY