ਗੁਰਦਾਸਪੁਰ (ਦੀਪਕ) - ਸਿੰਜਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀਰਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਘੇਰੇ 'ਚ ਲੈਂਦਿਆਂ ਕਿਹਾ ਕਿ ਜੇਕਰ ਉਹ ਖੁਦ ਮੁਕਸਤਰ ਜ਼ਿਲੇ ਦੇ ਲੰਬੀ ਹਲਕੇ ਨਾਲ ਸਬੰਧ ਰੱਖਦਿਆਂ ਫਿਰੋਜ਼ਪੁਰ ਜ਼ਿਲੇ ਦੇ ਜਲਾਲਾਬਾਦ ਹਲਕੇ ਤੋਂ ਚੋਣ ਲੜ ਸਕਦੇ ਹਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ 'ਚ ਬਾਹਰਲਾ ਉਮੀਦਵਾਰ ਐਲਾਨਣ ਦਾ ਉਨ੍ਹਾਂ ਨੂੰ ਕੀ ਮੌਲਿਕ ਅਧਿਕਾਰ ਹੈ?
ਜਾਖੜ ਦੇ ਹੱਕ 'ਚ ਭਰਵੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਣਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਕੋਲ ਕਾਂਗਰਸ ਵਿਰੁੱਧ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਬੇਸਿਰ-ਪੈਰ ਦੀਆਂ ਗੱਲਾਂ ਨੂੰ ਮੁੱਦਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸੀ ਆਗੂ ਨੇ ਕਿਹਾ ਕਿ ਜਾਖੜ ਦੇ ਮੁਕਾਬਲੇ 'ਚ ਭਾਜਪਾ ਦਾ ਉਮੀਦਵਾਰ ਸਵਰਨ ਸਲਾਰੀਆ ਕਿਤੇ ਵੀ ਨਹੀਂ ਟਿਕਦਾ। ਉਨਾਂ ਕਿਹਾ ਕਿ ਸ੍ਰੀ ਜਾਖੜ ਨਾਲ ਸਲਾਰੀਆ ਦਾ ਮੁਕਾਬਲਾ ਕਰਨਾ ਹੀ ਸ੍ਰੀ ਜਾਖੜ ਦਾ ਅਪਮਾਨ ਕਰਨ ਦੇ ਬਰਾਬਰ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਜਾਖੜ ਹਨ ਜਿੰਨ੍ਹਾਂ ਦਾ ਸਾਰਾ ਜੀਵਨ ਹੀ ਲੋਕ ਸੇਵਾ ਨੂੰ ਸਮਰਪਿਤ ਹੈ ਅਤੇ ਦੂਜੇ ਪਾਸੇ ਪੈਰਾਸ਼ੂਟ ਰਾਹੀਂ ਸਿਆਸਤ 'ਚ ਕੁਦੇ ਸਲਾਰੀਆ ਜਿੰਨ੍ਹਾ ਦੇ ਖਾਤੇ 'ਚ ਸਮਾਜ ਸੇਵਾ ਦਾ ਇਕ ਦਿਨ ਵੀ ਨਹੀਂ ਆਉਂਦਾ।
ਬਿਜਲੀ ਅਤੇ ਸਿੰਜਾਈ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਮੁੜ ਲੀਹ 'ਤੇ ਲਿਆਂਦਾ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਨੂੰ ਕੁਝ ਹੋਰ ਸਮਾਂ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਦਸ ਸਾਲਾਂ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਇਸ ਦੇ ਵਿਕਾਸ ਨੂੰ ਕਈ ਸਾਲ ਪਿੱਛੇ ਧੱਕਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਦੇ ਲੋਕਾਂ ਨੂੰ ਜਾਖੜ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਾਖੜ ਪੰਜਾਬ ਵਿਧਾਨ ਸਭਾ ਅੰਦਰ ਆਪਣਾ ਲੋਹਾ ਪਹਿਲਾਂ ਹੀ ਮਨਾ ਚੁੱਕੇ ਹਨ ਅਤੇ ਅਜਿਹੀ ਸ਼ਕਸੀਅਤ ਨੂੰ ਸੰਸਦ ਅੰਦਰ ਆਪਣਾ ਨੁਮਾਇੰਦਾ ਬਨਾਉਣਾ ਇਥੋਂ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੋਵੇਗੀ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਬੇਮਿਸਾਲ ਜਿੱਤ ਯਕੀਨੀ ਬਨਾਉਣ ਦੀ ਅਪੀਲ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਕਿ ਜਾਖੜ ਵਰਗੇ ਸਪਸ਼ਟ ਅਤੇ ਦਮਦਾਰ ਬੁਲਾਰਾ ਲੋਕ ਸਭਾ 'ਚ ਤੁਹਾਡੀ ਆਵਾਜ਼ ਬਣੇ।
ਸੂਬਾ ਪ੍ਰਧਾਨ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ
NEXT STORY