ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਤਿੰਨ ਰੋਜ਼ਾ ਜੋੜ ਮੇਲੇ ਮੌਕੇ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ਨੂਰ ਮੈਡੀਕਲ ਸਟੋਰ ਅਤੇ ਸਰਦਾਰ ਬ੍ਰਦਰਜ਼ ਪਗੜੀ ਟ੍ਰੇਨਿੰਗ ਸੈਂਟਰ ਝਬਾਲ ਦੇ ਪ੍ਰੋਪ. ਪਰਮਜੀਤ ਸਿੰਘ ਲਾਡੀ ਦੇ ਸਹਿਯੋਗ ਨਾਲ ਮੁੱਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੇਵਾਦਾਰ ਬਾਬਾ ਭੋਲਾ ਸਿੰਘ ਗੁਰਦੁਆਰਾ ਸੰਤ ਨਿਵਾਸ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਭੋਲਾ ਸਿੰਘ ਨੇ ਕਿਹਾ ਕਿ ਬਾਬਾ ਬੁੱਢਾ ਜੀ ਦੇ ਪਾਵਨ ਦਿਹਾੜੇ ਮੌਕੇ ਇਨ੍ਹਾਂ ਸੱਜਣਾ ਵੱਲੋਂ ਮੁੱਫ਼ਤ ਮੈਡੀਕਲ ਕੈਂਪ ਲਗਾਉਣ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈ ਦੇ ਕੇ ਸਹਾਇਤਾ ਕਰਨਾ ਵੱਡਾ ਪੁੰਨ ਹੈ, ਜਿਸ ਲਈ ਉਹ ਇਨ•ਾਂ ਸੱਜਣਾ ਦਾ ਧੰਨਵਾਦ ਕਰਦੇ ਹਨ।। ਇਸ ਮੌਕੇ ਪਰਮਜੀਤ ਸਿੰਘ ਲਾਡੀ, ਡਾ. ਨਿਰਮਲ ਸਿੰਘ, ਡਾ. ਵਿੱਕੀ ਸੋਹਲ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਵੱਲੋਂ ਤਿੰਨ ਦਿਨ ਚਲਾਇਆ ਜਾਵੇਗਾ ਅਤੇ ਇਸ ਕੈਂਪ 'ਚ ਆਉਣ ਵਾਲੇ ਲੋੜਵੰਦ ਹਰ ਵਿਅਕਤੀ ਦਾ ਚੈੱਕਅੱਪ ਕਰਕੇ ਮੁੱਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਰੇਸ਼ਮ ਸਿੰਘ, ਨਿਰਮਲ ਸਿੰਘ, ਗੁਰਜੀਤ ਸਿੰਘ, ਜਸਪਾਲ ਸਿੰਘ ਅਤੇ ਇਤਬਾਰ ਸਿੰਘ ਆਦਿ ਹਾਜ਼ਰ ਸਨ।
60 ਵਸਤੂਆਂ ਅਤੇ ਸੇਵਾਵਾਂ 'ਤੇ ਜੀ. ਐੱਸ. ਟੀ. ਘੱਟ ਕਰਨ ਦੀ ਤਿਆਰੀ
NEXT STORY