ਜ਼ੀਰਕਪੁਰ (ਜ. ਬ.) : ਬਿਜਲੀ ਵਿਭਾਗ ਦੇ ਇਨਫੋਰਸਮੈਂਟ ਵਿੰਗ ਵੱਲੋਂ ਬਿਜਲੀ ਚੋਰੀ ਕਰਨ ਦੇ ਦੋਸ਼ ਵਿਚ ਗੁਰਦੁਆਰਾ ਰਾਮਗੜ੍ਹ ਭੁੱਡਾ ਸਾਹਿਬ ’ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਪ੍ਰਬੰਧਕਾਂ ਵੱਲੋਂ ਸਿੱਧੀ ਕੁੰਡੀ ਲਾ ਕੇ ਟਿਊਬਵੈੱਲ ਦੀ ਮੋਟਰ ਚਲਾਈ ਜਾ ਰਹੀ ਸੀ। ਬਿਜਲੀ ਵਿਭਾਗ ਦੇ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਭੁੱਡਾ ਸਾਹਿਬ ਵਿਚ ਬੀਤੀ ਦੇਰ ਸ਼ਾਮ ਕੁੰਡੀ ਲਾ ਕੇ ਟਿਊਬਵੈੱਲ ਦੀ ਮੋਟਰ ਚਲਾਈ ਜਾ ਰਹੀ ਸੀ।
ਇਸ ਤੋਂ ਬਾਅਦ ਵਿਭਾਗ ਵੱਲੋਂ ਗੁਰਦੁਆਰਾ ਭੁੱਡਾ ਸਾਹਿਬ ’ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨਫੋਰਸਮੈਂਟ ਵਿੰਗ ਵੱਲੋਂ ਜ਼ੀਰਕਪੁਰ ਖੇਤਰ ਵਿਚ ਲਗਾਤਾਰ ਛਾਪੇ ਮਾਰ ਕੇ ਬਿਜਲੀ ਚੋਰੀ ਦੇ ਮਾਮਲੇ ਫੜ੍ਹੇ ਜਾ ਰਹੇ ਹਨ। ਬੀਤੇ ਦਿਨੀਂ ਵੀ ਇਨਫੋਰਸਮੈਂਟ ਵਿੰਗ ਵੱਲੋਂ ਜ਼ੀਰਕਪੁਰ ਦੇ ਇਕ ਨਾਮੀ ਕਮਰਸ਼ੀਅਲ ਪ੍ਰਾਜੈਕਟ ’ਤੇ ਬਿਜਲੀ ਚੋਰੀ ਕਰਨ ਦੇ ਦੋਸ਼ ਤਹਿਤ ਲੱਖਾਂ ਰੁਪਏ ਜੁਰਮਾਨਾ ਕੀਤਾ ਗਿਆ ਸੀ। ਵਿਭਾਗੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਵੀ ਲੋਕ ਬਿਜਲੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਬਾਜ ਆ ਜਾਣ। ਫੜ੍ਹੇ ਜਾਣ ’ਤੇ ਵਿਭਾਗ ਵੱਲੋਂ ਭਾਰੀ ਜੁਰਮਾਨਾ ਕੀਤਾ ਜਾਵੇਗਾ।
ਮਾਮਲਾ ਨਾਬਾਲਿਗ ਨਾਲ ਕੁੱਟਮਾਰ ਦਾ : ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
NEXT STORY