ਮੋਗਾ,(ਗੋਪੀ ਰਾਊਕੇ)—ਸਾਉਦੀ ਅਰਬ ਕਮਾਈ ਕਰਨ ਗਏ ਗੁਰਮੀਤ ਸਿੰਘ ਦੀ 18 ਫਰਵਰੀ 2018 ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਤਿੰਨ ਮਹੀਨਿਆ ਬਾਅਦ ਕੋਟਈਸੇ ਖਾਂ ਪਰਿਵਾਰ ਨੂੰ ਮਿਲੀ। ਸਥਾਨਕ ਸਮਸ਼ਾਨ ਘਾਟ ਵਿਖੇ ਸਸਕਾਰ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆ ਪਰਿਵਾਰ ਦੇ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਬਹੁਤ ਮੁਸ਼ਕਿਲ ਨਾਲ ਆਪਣੇ ਪੁੱਤਰ ਗੁਰਮੀਤ ਸਿੰਘ ਨੂੰ ਸਾਉਦੀ ਅਰਬ ਕਮਾਈ ਕਰਨ ਭੇਜਿਆ ਸੀ। ਸਾਲ ਭਰ ਮੁਸ਼ਕਲ ਸਮੇਂ 'ਚੋ ਗੁਜਰਨ 'ਤੇ ਪਿਛਲੇ ਕੁੱਝ ਸਮੇਂ ਤੋਂ ਗੁਰਮੀਤ ਸਿੰਘ ਸਾਉਦੀ ਅਰਬ 'ਚ ਟਰਾਲਾ ਚਲਾਉਦਾ ਸੀ ਤੇ ਕਮਾਈ ਕਰਨ ਜੋਗਾ ਹੋਇਆ ਸੀ ਪਰ ਕੁਦਰਤ ਵੱਲੋਂ ਇਹ ਕਹਿਰ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ 18 ਫਰਵਰੀ 2018 ਨੂੰ ਪਤਾ ਲੱਗਿਆ ਕਿ ਸਾਡੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਰੀਬ ਢਾਈ ਤਿੰਨ ਮਹੀਨੇ ਬੀਤ ਜਾਣ 'ਤੇ ਰਿਸ਼ਤੇਦਾਰਾਂ ਅਤੇ ਦੇਸ਼-ਵਿਦੇਸ਼ 'ਚ ਰਹਿੰਦੇ ਦੋਸਤਾਂ ਮਿੱਤਰਾਂ ਵੱਲੋ ਪੂਰੀ ਵਾਹ ਲਗਾਉਣ 'ਤੇ ਸਾਡੇ ਪੁੱਤਰ ਦੀ ਲਾਸ਼ ਸਾਨੂੰ ਤਿੰਨ ਮਹੀਨੇ ਬਾਅਦ ਮਿਲੀ ਹੈ। ਇਸ ਮੌਕੇ ਸ਼ਹਿਰ ਦੇ ਪਤਵੰਤਿਆ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪੀੜਤ ਪਰਿਵਾਰ ਗਰੀਬ ਹੈ। ਇਸ ਵਾਸਤੇ ਇਸ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ।
ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਪੇਸ਼ ਹੋਵੇਗਾ ਸ਼ਿਓਮੀ Mi 8 ਸਮਾਰਟਫੋਨ
NEXT STORY