ਚੰਡੀਗੜ੍ਹ : ਪੰਜਾਬ ਮੁੱਖ ਮੰਤਰੀ ਨਾਲ ਜੁੜੇ ਕਥਿਤ ਫਰਜ਼ੀ ਵੀਡੀਓ ਸਕੈਂਡਲ ਵਿਚ ਗੁਰੂਗ੍ਰਾਮ ਪੁਲਸ ਵੱਲੋਂ ਐੱਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਸਿਆਸਤ ਭਖ ਗਈ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਗੁਰੂਗ੍ਰਾਮ ਪੁਲਸ ਦੀ ਇਸ ਕਾਰਵਾਈ ਨੇ ਕਾਂਗਰਸ ਦੇ ਦਾਅਵਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ 'ਬੇਅਦਬੀ' ਦੇ ਕੰਮਾਂ ਨੂੰ ਛੁਪਾਉਣ ਲਈ ਇੱਕ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਸੀ।
ਖਹਿਰਾ ਅਨੁਸਾਰ ਪੁਲਸ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਹੋਰ ਦੋਸ਼ੀਆਂ ਦੇ ਨਾਮ ਵੀ ਸਾਹਮਣੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਪੂਰੇ ਘੁਟਾਲੇ 'ਚ ਮੁੱਖ ਮੰਤਰੀ ਦੇ ਖਿਲਾਫ ਵੀ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਸੱਚਾਈ ਨੂੰ ਦਬਾਉਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਕੀਤਾ ਹੈ, ਜੋ ਹੁਣ ਪੁਲਸ ਜਾਂਚ ਰਾਹੀਂ ਬੇਨਕਾਬ ਹੋ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਇਕ ਕਥਿਤ ਵੀਡੀਓ ਦਾ ਖੰਡਨ ਕਰਦੀ ਆਈ ਹੈ ਤੇ ਕਿਹਾ ਹੈ ਕਿ ਇਸ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਭਗਵੰਤ ਸਿੰਘ ਮਾਨ ਨਹੀਂ ਬਲਕਿ ਕੋਈ ਹੋਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਰੜ ਗਾਰਮੈਂਟਸ ਐਸੋਸੀਏਸ਼ਨ ਵੱਲੋਂ 27-28 ਜੂਨ ਨੂੰ ਸਲਾਨਾ ਛੁੱਟੀਆਂ ਦਾ ਐਲਾਨ
NEXT STORY