ਮੁੰਬਈ (ਏਜੰਸੀ) - ਅਦਾਕਾਰਾ ਅਕਾਂਕਸ਼ਾ ਚਮੋਲਾ ਨੇ 'ਲਾਕ ਅੱਪ' ਦੇ ਪਹਿਲੇ ਐਪੀਸੋਡ ਵਿੱਚ ਇਹ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਅਤੇ ਗੌਰਵ ਖੰਨਾ ਪਿਛਲੇ ਇਕ ਸਾਲ ਤੋਂ ਵੱਖ-ਵੱਖ ਰਹਿ ਰਹੇ ਹਨ ਅਤੇ ਹੁਣ ਤਲਾਕ ਲੈਣ ਵਾਲੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ ਮਾਤਮ
ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ, ਗੌਰਵ ਖੰਨਾ ਨੇ ਪਹਿਲੀ ਵਾਰ 'ਲਾਫਟਰ ਸ਼ੈਫਸ' ਦੇ ਸੈੱਟ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਇੱਥੇ ਉਹ 'ਖਤਰੋਂ ਕੇ ਖਿਲਾੜੀ' ਦੇ ਆਉਣ ਵਾਲੇ ਸੀਜ਼ਨ ਦਾ ਪ੍ਰਚਾਰ ਕਰਨ ਲਈ ਆਇਆ ਸੀ। ਸੈੱਟ 'ਤੇ ਦਾਖਲ ਹੋਣ ਤੋਂ ਪਹਿਲਾਂ ਜਦੋਂ ਗੌਰਵ ਪੈਪਸ ਨੂੰ ਪੋਜ਼ ਦੇ ਰਿਹਾ ਸਨ ਤਾਂ ਇਸ ਦੌਰਾਨ ਇੱਕ ਫੋਟੋਗ੍ਰਾਫਰ ਨੇ ਅਦਾਕਾਰ ਨੂੰ ਪੁੱਛਿਆ, "ਗੌਰਵ ਭਾਈ, ਕੀ ਹਾਲ ਹੈ?" ਅਦਾਕਾਰ ਨੇ ਜਵਾਬ ਦਿੱਤਾ, "ਬਸ ਯਾਰ, ਜੋ ਪਹਿਲਾਂ ਸੀ ਉਹੀ ਹਾਲ ਹੈ ਅਜੇ ਵੀ। ਪਿਆਰ ਅਜੇ ਵੀ ਓਨਾ ਹੈ, ਸਪੋਰਟ ਅਜੇ ਵੀ ਓਨਾ ਹੈ... ਮੈਂ ਤਾਂ ਹਮੇਸ਼ਾ ਅਕਾਂਕਸ਼ਾ ਨੂੰ ਸਪੋਰਟ ਕਰਾਂਗਾ, ਮੇਰੀ ਪਤਨੀ ਹੈ ਯਾਰ। ਪਿਆਰ ਕੀਤਾ ਹੈ ਤਾਂ ਪਿੱਛੇ ਕਿਉਂ ਹਟਾਂਗਾ। ਮੈਂ ਹਮੇਸ਼ਾ ਅਕਾਂਕਸ਼ਾ ਦੇ ਨਾਲ ਖੜਾ ਰਹਾਂਗਾ।'
ਇਹ ਵੀ ਪੜ੍ਹੋ: ਦਿੱਗਜ ਕਲਾਕਾਰ ਦੀ ਬਾਇਓਪਿਕ ਨੇ ਤੋੜੇ ਰਿਕਾਰਡ ! ਛਾਪ'ਤੇ 97,75,000,00 ਕਰੋੜ ਡਾਲਰ
ਦੱਸ ਦੇਈਏ ਕਿ 'ਲਾਕ ਅੱਪ' ਸੀਜ਼ਨ 2 'ਤੇ ਗੱਲ ਕਰਦੇ ਹੋਏ ਅਕਾਂਕਸ਼ਾ ਨੇ ਖੁਲਾਸਾ ਕੀਤਾ ਸੀ ਕਿ, "ਮੈਂ ਅਤੇ ਗੌਰਵ ਤਲਾਕ ਲੈ ਰਹੇ ਹਾਂ। ਅਸੀਂ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਾਂ।" ਉਸ ਨੇ ਤਲਾਕ ਦੇ ਪਿੱਛੇ ਦੀ ਵਜ੍ਹਾ ਵੀ ਦੱਸੀ। ਉਸ ਨੇ ਕਿਹਾ ਕਿ ਗੌਰਵ ਨੂੰ ਬੱਚੇ ਚਾਹੀਦੇ ਹਨ ਪਰ ਮੈਂ ਇਸ ਲਈ ਤਿਆਰ ਨਹੀਂ ਹਾਂ। ਅਕਾਂਕਸ਼ਾ ਨੇ ਇਹ ਵੀ ਕਿਹਾ ਕਿ ਵੱਖ ਰਹਿਣ ਦੇ ਬਾਵਜੂਦ ਉਨ੍ਹਾਂ ਵਿਚਕਾਰ ਕੁਝ ਕੁੜੱਤਣ ਨਹੀਂ ਹੈ।
ਇਹ ਵੀ ਪੜ੍ਹੋ: ਜਹਾਜ਼ ਹਾਦਸੇ 'ਚ ਪਰਿਵਾਰ ਸਣੇ ਗਈ ਸੀ ਇਸ ਮਸ਼ਹੂਰ ਅਦਾਕਾਰ ਦੀ ਜਾਨ ! ਹਾਲੇ ਤੱਕ ਵੀ ਨਹੀਂ ਲੱਭੀਆਂ ਲਾਸ਼ਾਂ
ਆਕਾਂਕਸ਼ਾ ਚਮੋਲਾ 'ਸੰਤੋਸ਼ੀ ਮਾਂ', 'ਯੇ ਹੈ ਆਸ਼ਿਕੀ', ਅਤੇ 'ਕ੍ਰਾਈਮ ਪੈਟਰੋਲ' ਵਰਗੇ ਟੈਲੀਵਿਜ਼ਨ ਸ਼ੋਅ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਸਨੇ 2016 ਵਿੱਚ ਟੈਲੀਵਿਜ਼ਨ ਅਦਾਕਾਰ ਗੌਰਵ ਖੰਨਾ ਨਾਲ ਵਿਆਹ ਕਰਾਇਆ ਸੀ।
ਇਹ ਵੀ ਪੜ੍ਹੋ: ਦਿੱਗਜ ਪੰਜਾਬੀ Singer ਨੇ ਰਚਿਆ ਇਤਿਹਾਸ ! ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕਾਂ 'ਚ ਹੋਇਆ ਸ਼ੁਮਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ ਮਾਤਮ
NEXT STORY