ਨਾਭਾ (ਜੈਨ) : ਪਟਿਆਲਾ ਗੇਟ ਚੌਂਕ ’ਚ ਇਕ ਅੰਗਹੀਣ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਕਰਨ ’ਤੇ ਟ੍ਰੈਫਿਕ ਜਾਮ ਹੋ ਗਿਆ। ਉਹ ਮੰਗ ਕਰ ਰਿਹਾ ਸੀ ਕਿ ਸਰਕਾਰ ਬੁਢਾਪਾ, ਸ਼ਗਨ ਸਕੀਮਾਂ ਦਾ ਵਾਅਦਾ ਪੂਰਾ ਕਰੇ। ਕੈਪਟਨ ਸਰਕਾਰ ਨੇ ਚੋਣਾਂ ਸਮੇਂ ਪੈਨਸ਼ਨ ਦੀ ਰਾਸ਼ੀ 2500 ਰੁਪਏ ਮਾਸਿਕ ਕਰਨ ਦਾ ਵਾਅਦਾ ਕੀਤਾ ਸੀ ਪਰ 1500 ਕਰ ਕੇ ਐਲਾਨ ਕਰ ਦਿੱਤਾ ਕਿ ਜੁਲਾਈ ਤੋਂ ਮਿਲੇਗੀ। ਲਗਾਤਾਰ ਸਵਾ 4 ਸਾਲ ਤੱਕ ਲੋਕਾਂ ਨਾਲ ਮਜ਼ਾਕ ਕੀਤਾ ਗਿਆ, ਜਿਸ ਨਾਲ ਬਜ਼ੁਰਗ ਤੇ ਅੰਗਹੀਣ ਪਰੇਸ਼ਾਨ ਹਨ। ਇਸ ਕਰਕੇ ਹੀ ਉਸ ਨੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਨ ਸੜਕ 'ਤੇ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਹੋ ਗਿਆ।
ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਟਿਕਟਾਂ ਦੀ ਵੱਡੀ ਹੇਰਾ-ਫੇਰੀ, ਨੌਕਰੀ ਤੋਂ ਫਾਰਗ ਹੋਏ ਕਈ ਮੁਲਾਜ਼ਮ
NEXT STORY