ਬਲਾਚੌਰ (ਕਟਾਰੀਆ)-ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਰੈਲੀ ਮੌਕੇ ਕਾਂਗਰਸ ਸਰਕਾਰ ’ਤੇ ਵੱਡਾ ਹਮਲਾ ਕੀਤਾ। ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੌਰਾਨ ਪੰਜਾਬ ਦਾ ਵਿਕਾਸ ਕਰਨ ’ਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾਧੀਆਂ ਸਨ । ਸਰਕਾਰ ਵੱਲੋਂ ਵੱਖ-ਵੱਖ ਐਲਾਨ ਚਾਹੇ ਉਹ ਸ਼ਗਨ ਸਕੀਮ, ਕਰਜ਼ਾ ਮੁਆਫੀ, ਰੋਜ਼ਗਾਰ ਦੇਣਾ, ਬੇਰੋਜ਼ਗਾਰੀ ਅਤੇ ਮਹਿੰਗਾਈ ਘੱਟ ਕਰਨਾ ਆਦਿ ਸਭ ਝੂਠੇ ਹੀ ਸਾਬਤ ਹੋਏ ਹਨ, ਜੋ ਸਰਕਾਰ ਦੀ ਨਾਕਾਮਯਾਬੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਗਵੰਤ ਮਾਨ ਹੋਣਗੇ AAP ਦੇ ਮੁੱਖ ਮੰਤਰੀ ਉਮੀਦਵਾਰ : ਸੂਤਰ (ਵੀਡੀਓ)
ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ’ਚ ਕੀਤੀ ਰੈਲੀ ਦੌਰਾਨ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਲਕਾ ਬਲਾਚੌਰ ਤੋਂ ਸਾਡੀ ਗੱਠਜੋੜ ਪਾਰਟੀ ਦੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਪਾਰਟੀ ਦੇ ਬਹੁਤ ਪੁਰਾਣੇ ਅਤੇ ਯੋਗ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦੇ ਸਹੁਰਾ ਸਾਹਿਬ ਸਵ. ਚੌਧਰੀ ਨੰਦ ਲਾਲ ਸਾਡੀ ਪਾਰਟੀ ਹੀ ਨਹੀਂ ਸਗੋਂ ਬਲਾਚੌਰ ਦੇ ਸੂਝਵਾਨ ਅਕਾਲੀ ਆਗੂ ਰਹੇ ਹਨ। ਅੱਜ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਕਸ਼ੇ ਕਦਮਾਂ ਨੂੰ ਅਪਣਾਉਂਦਾ ਹੋਇਆ ਹਲਕਾ ਬਲਾਚੌਰ ਵਿਖੇ ਸਾਡੀ ਪਾਰਟੀ ਦੀ ਸ਼ਾਨ ਨੂੰ ਵਧਾ ਰਿਹਾ ਹੈ।ਇਸ ਮੌਕੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੌਧਰੀ ਪਰਿਵਾਰ ਸ਼ੁਰੂ ਤੋਂ ਹੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਸੀ ਅਤੇ ਹੁਣ ਬੀਬੀ ਸੁਨੀਤਾ ਚੌਧਰੀ ਆਪਣੀ ਨੌਕਰੀ ਛੱਡ ਕੇ ਆਪਣੇ ਸਹੁਰਾ ਸਾਹਿਬ ਦੇ ਦਿੱਤੇ ਨਿਰਦੇਸ਼ਾਂ ’ਤੇ ਚਲਦਿਆਂ ਲੋਕ ਸੇਵਾ ਲਈ ਹਾਜ਼ਰ ਹਨ । ਹੁਣ ਆਪ ਸਭ ਦਾ ਵੀ ਇਹ ਫਰਜ਼ ਬਣਦਾ ਹੈ ਕਿ ਤੁਸੀਂ ਵੀ ਬੀਬੀ ਸੁਨੀਤਾ ਚੌਧਰੀ ਨੂੰ ਉਨ੍ਹਾਂ ਦੀ ਸੇਵਾ ਦਾ ਮੌਕਾ ਦੇਣ। ਇਸ ਮੌਕੇ ਬੀਬੀ ਸੁਨੀਤਾ ਚੌਧਰੀ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕਾ ਬਲਾਚੌਰ ਵਿਖੇ ਪਹੁੰਚਣ ’ਤੇ ਸਵਾਗਤ ਕਰਦਿਆਂ ਦਿਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਜਰਨੈਲ ਸਿੰਘ ਵਾਹਦ, ਡਾ. ਨਛੱਤਰ ਪਾਲ, ਚੇਤਨ ਚੌਧਰੀ, ਰਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਆਗੂ, ਵਰਕਰ ਤੇ ਔਰਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਨੌਜਵਾਨਾਂ ਲਈ 'ਰੁਜ਼ਗਾਰ ਗਾਰੰਟੀ ਸਕੀਮ' ਲਾਂਚ, CM ਚੰਨੀ ਨੇ 1 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ
ਵੱਡੀ ਖ਼ਬਰ : ਭਗਵੰਤ ਮਾਨ ਹੋਣਗੇ AAP ਦੇ ਮੁੱਖ ਮੰਤਰੀ ਉਮੀਦਵਾਰ : ਸੂਤਰ (ਵੀਡੀਓ)
NEXT STORY