ਚੰਡੀਗੜ੍ਹ(ਪਰਾਸ਼ਰ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ 'ਦਲੇਰਾਨਾ, ਭਵਿੱਖਮੁਖੀ ਅਤੇ ਮੁਲਕ ਦੇ ਕਿਸਾਨਾਂ ਲਈ ਦੂਰਦਰਸ਼ੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਉੱਦਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਨੋਖਾ ਬਜਟ ਹੈ, ਕਿਉਂਕਿ ਇਹ ਸਰਕਾਰ ਦੀਆਂ ਕਿਸਾਨਾਂ ਦਾ ਜੀਵਨ ਪੱਧਰ ਚੁੱਕਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਸਬੰਧੀ ਪ੍ਰਤੀਬੱਧਤਾਵਾਂ ਨੂੰ ਇਕ ਨਵੇਂ ਪੱਧਰ 'ਤੇ ਲੈ ਕੇ ਜਾਂਦਾ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਨੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਡੂੰਘੀ ਦਿਲਚਸਪੀ ਲੈਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਝਲਕ ਫੂਡ ਪ੍ਰੋਸੈਸਿੰਗ ਦੇ ਬਜਟ ਵਿਚ ਕੀਤੇ 100 ਫੀਸਦੀ ਵਾਧੇ ਤੋਂ ਮਿਲਦੀ ਹੈ, ਜਿਹੜਾ 2017-18 ਵਿਚ 715 ਕਰੋੜ ਰੁਪਏ ਸੀ ਅਤੇ ਇਸ ਵਾਰ ਵਧਾ ਕੇ 1400 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਸਰਕਾਰ ਤੋਗੜੀਆ ਦਾ ਕੇਸ ਵਾਪਸ ਲੈ ਸਕਦੀ ਹੈ ਤਾਂ ਹਵਾਰਾ ਅਤੇ ਰਾਜੋਆਣਾ ਦਾ ਕਿਉਂ ਨਹੀਂ : ਭੋਮਾ
NEXT STORY