ਬੇਰੂਤ (ਏਪੀ): ਮੱਧ ਸੀਰੀਆ 'ਚ ਇਸਲਾਮਿਕ ਸਟੇਟ (ਆਈ. ਐੱਸ.) ਸਮੂਹ ਦੇ ਸ਼ੱਕੀ ਮੈਂਬਰਾਂ ਦੇ ਹਮਲੇ 'ਚ 22 ਸਰਕਾਰ ਪੱਖੀ ਲੜਾਕੇ ਮਾਰੇ ਗਏ। ਇਕ ਯੁੱਧ ਨਿਗਰਾਨੀ ਸੰਗਠਨ ਅਤੇ ਸਰਕਾਰ ਪੱਖੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀਆਂ ਨੇ ਵੀਰਵਾਰ ਦੇਰ ਰਾਤ ਸੁਖਨਾ ਸ਼ਹਿਰ ਨੇੜੇ ਸਰਕਾਰ ਸਮਰਥਿਤ ਕੁਦਸ ਬ੍ਰਿਗੇਡ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ। ਸੁਖਨਾ ਕਦੇ ਆਈ.ਐਸ ਦਾ ਗੜ੍ਹ ਸੀ। ਕੁਦਸ ਬ੍ਰਿਗੇਡ ਵਿੱਚ ਜ਼ਿਆਦਾਤਰ ਫਲਸਤੀਨੀ ਲੜਾਕੂ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਅਤੇ ਰੂਸ ਦੁਆਰਾ ਸਮਰਥਨ ਪ੍ਰਾਪਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਲੰਬੇ ਸਮੇਂ ਲਈ ਛੁੱਟੀ ਲੈਣ ਵਾਲਿਆਂ ਦੀ ਵਧੇਗੀ ਮੁਸ਼ਕਲ, PM ਸੁਨਕ ਚੁੱਕਣਗੇ ਸਖ਼ਤ ਕਦਮ
ਹਮਲਿਆਂ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬ੍ਰਿਟੇਨ ਸਥਿਤ ਜੰਗ ਮਾਨੀਟਰ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਅਤੇ ਸਰਕਾਰ ਪੱਖੀ ਰੇਡੀਓ ਸਟੇਸ਼ਨ ਸ਼ਾਮ ਐਫਐਮ ਦੋਵਾਂ ਨੇ ਕਿਹਾ ਕਿ ਹਮਲਿਆਂ ਪਿੱਛੇ ਆਈ.ਐਸ ਦਾ ਹੱਥ ਸੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਅਤੇ ਰੇਡੀਓ ਸਟੇਸ਼ਨ ਨੇ ਕਿਹਾ ਕਿ ਹਮਲੇ 'ਚ 22 ਲੜਾਕੇ ਮਾਰੇ ਗਏ। ਰੇਡੀਓ ਚੈਨਲ ਨੇ ਕਿਹਾ ਕਿ ਮਾਰੇ ਗਏ ਸਾਰੇ ਕੁਦਸ ਬ੍ਰਿਗੇਡ ਦੇ ਬੰਦੂਕਧਾਰੀ ਸਨ, ਪਰ ਆਬਜ਼ਰਵੇਟਰੀ ਨੇ ਕਿਹਾ ਕਿ ਮਰਨ ਵਾਲੇ ਜ਼ਿਆਦਾਤਰ ਸਮੂਹ ਦੇ ਮੈਂਬਰ ਸਨ। ਕੁਦਸ ਬ੍ਰਿਗੇਡ ਦੇਸ਼ ਦੇ 13 ਸਾਲਾਂ ਦੇ ਸੰਘਰਸ਼ ਦੌਰਾਨ ਸੀਰੀਆਈ ਸਰਕਾਰੀ ਬਲਾਂ ਦੇ ਨਾਲ ਲੜਿਆ। ਇਸ ਸੰਘਰਸ਼ ਕਾਰਨ ਪੰਜ ਲੱਖ ਲੋਕ ਮਾਰੇ ਗਏ ਅਤੇ ਦੇਸ਼ ਦੀ ਅੱਧੀ ਆਬਾਦੀ ਬੇਘਰ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਈਰਾਨ 'ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਦਿੱਤੀ ਚੇਤਾਵਨੀ
NEXT STORY