helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 01, 2025
'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਲੈ ਕੇ ਹਰਪਾਲ...
ਪੁਲਸ ਫੋਰਸ ਨਾਲ ਖ਼ਤਰਨਾਕ ਗੈਂਗਸਟਰਾਂ ਦੀ ਜਲੰਧਰ...
'ਯੁੱਧ ਨਸ਼ੇ ਵਿਰੁੱਧ' : ਫ਼ਿਰੋਜ਼ਪੁਰ, ਗੁਰੂ ਹਰਸਹਾਏ...
ਪੰਜਾਬ ਪੁਲਸ ਦਾ 'ਯੁੱਧ ਨਸ਼ੇ ਵਿਰੁੱਧ' ਅਭਿਆਨ ਜਾਰੀ,...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ,(ਅਸ਼ਵਨੀ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ ਦੇ ਮੈਡੀਕਲ ਇੰਟਰਨਾਂ ਨੂੰ ਢੁੱਕਵਾਂ ਵਜ਼ੀਫਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਮਾਮਲੇ ’ਚ ਸੂਬਾ ਅਤੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਅਤੇ ਮੈਡੀਕਲ ਪੇਸ਼ੇਵਰਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨ ਲਈ ਆਖਿਆ ਹੈ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਅਤੇ ਜਨਤਕ ਸ਼ਿਕਾਇਤਾਂ ਅਤੇ ਸੁਝਾਵਾਂ ਦੀ ਉੱਚ ਪੱਧਰੀ ਕਮੇਟੀ ਦੇ ਸਕੱਤਰ ਨੂੰ ਲਿਖੀ ਇਕ ਚਿੱਠੀ ’ਚ ਹਰਸਿਮਰਤ ਨੇ ਉਨ੍ਹਾਂ ਨੂੰ ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ ਦੇ ਮੈਡੀਕਲ ਇੰਟਰਨਾਂ ਨੂੰ ਦਰਪੇਸ਼ ਵਿੱਤੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇੰਟਰਨਾਂ ਨੇ ਕੇਂਦਰੀ ਮੰਤਰੀ ਤਕ ਪਹੁੰਚ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੈਡੀਕਲ ਕਾਲਜ ’ਚ ਬਤੌਰ ਮੈਡੀਕਲ ਇੰਟਰਨ ਕੰਮ ਕਰਨ ਲਈ ਕੋਈ ਵਜ਼ੀਫਾ ਨਹੀਂ ਦਿੱਤਾ ਜਾ ਰਿਹਾ ਹੈ, ਜੋ ਕਿ ਭਾਰਤੀ ਮੈਡੀਕਲ ਕੌਂਸਲ ਵਲੋਂ ਇਸ ਸਬੰਧੀ ਜਾਰੀ ਕੀਤੇ ਮੁੱਢਲੇ ਦਿਸ਼ਾ ਨਿਰਦੇਸ਼ਾਂ ਦੀ ਸ਼ਰੇਆਮ ਉਲੰਘਣਾ ਹੈ। ਹਰਸਿਮਰਤ ਨੇ ਕਿਹਾ ਕਿ ਇਹ ਸਮੱਸਿਆ ਤੁਰੰਤ ਹੱਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਇੰਟਰਨ ਕੋਵਿਡ-19 ਖ਼ਿਲਾਫ ਲੜਾਈ ’ਚ ਸਰਕਾਰ ਦੀ ਮਦਦ ਕਰ ਰਹੇ ਹਨ।
ਆਪਣੀ ਇਸ ਚਿੱਠੀ, ਜਿਸ ਦੀ ਇਕ ਕਾਪੀ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੂੰ ਵੀ ਭੇਜੀ ਗਈ ਹੈ, ’ਚ ਹਰਸਿਮਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਸ ਸੰਕਟ ਦੀ ਘੜੀ ’ਚ ਸਾਡੇ ਮੈਡੀਕਲ ਸਟਾਫ਼ ਦਾ ਮਨੋਬਲ ਡੇਗਣਾ ਸੂਬੇ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਡੀਕਲ ਇੰਟਰਨਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਇਹ ਸਾਨੂੰ ਕੋਵਿਡ-19 ਤੋਂ ਬਚਾਉਣ ਲਈ ਆਪਣੀਆਂ ਜ਼ਿੰਦਗੀਆਂ ਖਤਰੇ ’ਚ ਪਾ ਰਹੇ ਹਨ। ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਦੇ ਮੈਡੀਕਲ ਇੰਟਰਨਾਂ ਲਈ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫੇ ਦੀ ਮੰਗ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਮੈਡੀਕਲ ਕਾਲਜ ਗੁਆਂਢੀ ਰਾਜਾਂ ਅਤੇ ਕੇਂਦਰੀ ਸੰਸਥਾਨਾਂ ਨਾਲੋਂ ਕਿਤੇ ਵੱਧ ਫ਼ੀਸਾਂ ਲੈ ਰਹੇ ਹਨ ਪਰ ਆਪਣੇ ਇੰਟਰਨਾਂ ਨੁੰ ਬਹੁਤ ਘੱਟ ਵਜ਼ੀਫਾ ਜਾਂ ਬਿਲਕੁਲ ਵੀ ਵਜ਼ੀਫਾ ਨਹੀਂ ਦੇ ਰਹੇ ਹਨ। ਇਸ ਤਰ੍ਹਾਂ ਦੀ ਹੇਰਾਫੇਰੀ ਕਰਨ ਵਾਲੇ ਨਿੱਜੀ ਮੈਡੀਕਲ ਕਾਲਜਾਂ ਖ਼ਿਲਾਫ ਸੂਬਾ ਅਤੇ ਕੇਂਦਰ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਆਸ਼ਾ ਵਰਕਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਸਮੇਤ ਤਨਖਾਹ ਵੀ ਦਿੱਤੀ ਜਾਵੇ : ਬੈਂਸ
Stories You May Like
ਮਾਈਕ੍ਰੋਸਾਫਟ ਦੀ ਮਈ 'ਚ Skype ਬੰਦ ਕਰਨ ਦੀ ਯੋਜਨਾ
ਮਸ਼ਹੂਰ ਗਾਇਕਾ ਦਾ X ਅਕਾਊਂਟ ਹੋਇਆ ਹੈਕ
ਆਸਮਾਨ 'ਚ ਮਹਿਲਾ ਸ਼ਕਤੀ : ਸਿਰਫ਼ ਔਰਤਾਂ ਦੀ ਟੀਮ ਕਰੇਗੀ ਪੁਲਾੜ ਦੀ ਯਾਤਰਾ
ਪੰਜਾਬ ਪੁਲਸ ਦਾ 'ਯੁੱਧ ਨਸ਼ੇ ਵਿਰੁੱਧ' ਅਭਿਆਨ ਜਾਰੀ, ਕਪੂਰਥਲਾ 'ਚ ਕੀਤੀ ਵੱਡੀ...
ਟਰੰਪ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਜ਼ਰਾਈਲ ਨੂੰ 3 ਬਿਲੀਅਨ ਡਾਲਰ ਦੇ ਹਥਿਆਰ ਵੇਚਣ...
ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ...
ਮੈਟਾ ਦੀ ਵੱਡੀ ਕਾਰਵਾਈ, ਨੌਕਰੀ ਤੋਂ ਕੱਢੇ 20 ਕਰਮਚਾਰੀ
ਗੋਵਿੰਦਾ ਦੀ ਪਤਨੀ ਸੁਨੀਤਾ ਅਹੂਜਾ ਦਾ ਤਲਾਕ 'ਤੇ ਆਇਆ ਬਿਆਨ, ਕਿਹਾ ਮੈਨੂੰ....
ਸੁਨੀਲ ਸ਼ੈੱਟੀ ਨੂੰ ਬੰਦੂਕ ਦੀ ਨੋਕ 'ਤੇ ਲਗਾਈਆਂ ਹੱਥਕੜੀਆਂ, ਖੁਦ ਖੋਲ੍ਹਿਆ ਭੇਤ
ਕਾਂਗੋ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ 15 ਤੋਂ ਪਾਰ
ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਭਾਰਤੀ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
Politics 'ਚ ਐਂਟਰੀ ਲਵੇਗੀ ਪ੍ਰੀਤੀ ਜ਼ਿੰਟਾ! ਅਦਾਕਾਰਾ ਨੇ ਖੋਲ੍ਹਿਆ ਭੇਤ
ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਕੀ ਹੈ ਨਵੀਂ...
ਐਕਸ਼ਨ ਮੋਡ 'ਚ ਜਲੰਧਰ ਦੀ ਪੁਲਸ ਕਮਿਸ਼ਨਰ, ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
Jazzy B ਦਾ ਗਾਣਾ ਲਗਾ ਕੇ ਕਾਰ ’ਚ ਬੈਠ ਕੇ ਸਟੰਟ ਮਾਰ ਬਣਾਈ ਰੀਲ, ਫਿਰ ਪੁਲਸ ਨੇ...
50 ਕਰੋੜ ਦੇ ਮਾਮਲੇ 'ਚ ਫਸੀ ਤਮੰਨਾ ਭਾਟੀਆ ਤੇ ਕਾਜਲ ਅਗਰਵਾਲ, ਪੜ੍ਹੋ ਪੂਰਾ ਮਾਮਲਾ
ਮਸ਼ਹੂਰ ਅਦਾਕਾਰ ਨਾਲ ਵੀਡੀਓ ਕਾਲ 'ਤੇ ਗੱਲ ਕਰ ਹਿਨਾ ਖ਼ਾਨ ਹੋਈ ਭਾਵੁਕ
ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਨੇ ਦਿੱਤੀ ਗੁੱਡ ਨਿਊਜ਼, ਪੋਸਟ ਸਾਂਝੀ ਕਰਕੇ ਕੀਤਾ...
Subscribe Now!