ਨਵੀਂ ਦਿੱਲੀ : ਦਿੱਲੀ ਟੂਰਿਜ਼ਮ ਵਿਭਾਗ ਦੀਆਂ ਸ਼ਰਾਬ ਦੀਆਂ ਦੁਕਾਨਾਂ ਤੋਂ ਪਿਛਲੇ 2 ਮਾਲੀ ਸਾਲਾਂ ’ਚ ਵੱਖ-ਵੱਖ ਆਕਾਰ ਦੀਆਂ ਕੁੱਲ 18.61 ਕਰੋੜ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤਹਿਤ ਮੰਗੀ ਜਾਣਕਾਰੀ ’ਚ ਮਿਲੇ ਜਵਾਬ ਅਨੁਸਾਰ ਜੁਲਾਈ ਦੌਰਾਨ ਬੀਅਰ ਦੀ ਵਿਕਰੀ ਸਭ ਤੋਂ ਜ਼ਿਆਦਾ ਰਹੀ। ਆਰ. ਟੀ. ਆਈ. ਦੇ ਜਵਾਬ ਅਨੁਸਾਰ ਸ਼ਰਾਬ ਦੀਆਂ ਹੋਰ ਸ਼੍ਰੇਣੀਆਂ ’ਚ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ (ਆਈ. ਐੱਮ. ਐੱਫ. ਐੱਲ.) ਦੀ ਮੰਗ ਦਰਾਮਦ ਵਿਦੇਸ਼ੀ ਸ਼ਰਾਬ (ਆਈ. ਐੱਫ. ਐੱਲ.) ਦੇ ਮੁਕਾਬਲੇ ਕਾਫੀ ਜ਼ਿਆਦਾ ਰਹੀ। ਉੱਥੇ ਹੀ ਭਾਰਤੀ ਬ੍ਰਾਂਡ ਅੱਗੇ ਰਹੇ ਹਨ।
ਦਿੱਲੀ ਟੂਰਿਜ਼ਮ ਵਿਭਾਗ ਦੀਆਂ ਦੁਕਾਨਾਂ ਤੋਂ 2024-25 ’ਚ ਲੱਗਭਗ 4.14 ਕਰੋੜ ਆਈ. ਐੱਮ. ਐੱਫ. ਐੱਲ. ਦੀਆਂ ਬੋਤਲਾਂ ਵਿਕੀਆਂ, ਜਦੋਂ ਕਿ ਆਈ. ਐੱਫ. ਐੱਲ. ਦੀ ਵਿਕਰੀ 22.72 ਲੱਖ ਬੋਤਲ ਰਹੀ। ਮਾਲੀ ਸਾਲ 2025-26 ’ਚ ਆਈ. ਐੱਮ. ਐੱਫ. ਐੱਲ. ਦੀ ਵਿਕਰੀ ਵਧ ਕੇ ਲੱਗਭਗ 4.47 ਕਰੋੜ ਬੋਤਲ ਹੋ ਗਈ, ਜਦੋਂ ਕਿ ਆਈ. ਐੱਫ. ਐੱਲ. ਦੀ ਵਿਕਰੀ ਲੱਗਭਗ 23.3 ਲੱਖ ਬੋਤਲ ਰਹੀ। ਅੰਕੜਿਆਂ ਅਨੁਸਾਰ, ਮਾਲੀ ਸਾਲ 2025-26 ’ਚ ਜਨਵਰੀ ਦੌਰਾਨ ਲੱਗਭਗ 45.4 ਲੱਖ ਆਈ. ਐੱਮ. ਐੱਫ. ਐੱਲ. ਬੋਤਲਾਂ ਵਿਕੀਆਂ।
ਫਰਵਰੀ ’ਚ ਲੱਗਭਗ 43.3 ਲੱਖ ਅਤੇ ਨਵੰਬਰ ’ਚ ਲੱਗਭਗ 42.3 ਲੱਖ ਬੋਤਲਾਂ ਦੀ ਵਿਕਰੀ ਹੋਈ। ਦਿਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਨਵੰਬਰ ’ਚ ਆਈ. ਐੱਮ. ਐੱਫ. ਐੱਲ. ਦੀ ਵਿਕਰੀ ’ਚ ਪਿਛਲੇ ਮਹੀਨੇ ਦੇ ਮੁਕਾਬਲੇ ਤੇਜ਼ ਵਾਧਾ ਹੋਇਆ। ਅਕਤੂਬਰ, 2025 ’ਚ ਲੱਗਭਗ 26.6 ਲੱਖ ਬੋਤਲਾਂ ਵਿਕੀਆਂ ਸਨ, ਜੋ ਨਵੰਬਰ ’ਚ ਵਧ ਕੇ ਲੱਗਭਗ 42.3 ਲੱਖ ਹੋ ਗਈਆਂ। ਹੋਲੀ ਦੌਰਾਨ ਵੀ ਮਾਰਚ ’ਚ ਆਈ. ਐੱਮ. ਐੱਫ. ਐੱਲ. ਦੀ ਵਿਕਰੀ ਵਧੀ। ਮਾਲੀ ਸਾਲ 2025-26 ’ਚ ਇਸੇ ਮਹੀਨੇ ਲੱਗਭਗ 37.9 ਲੱਖ ਬੋਤਲਾਂ ਵਿਕੀਆਂ, ਜਦੋਂ ਕਿ ਪਿਛਲੇ ਮਾਲੀ ਸਾਲ ਦੇ ਇਸੇ ਮਹੀਨੇ ’ਚ ਲੱਗਭਗ 33.1 ਲੱਖ ਬੋਤਲਾਂ ਵਿਕੀਆਂ ਸਨ। ਮਾਲੀ ਸਾਲ 2025-26 ’ਚ ਕੁੱਲ ਸ਼ਰਾਬ ਦੀ ਵਿਕਰੀ ਪਿਛਲੇ ਮਾਲੀ ਸਾਲ ਦੇ ਮੁਕਾਬਲੇ ਵਧੀ ਹੈ।
ਕਾਕਰੋਚ ਪਾਰਟੀ ਨੂੰ ਮੁੰਬਈ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ
NEXT STORY