ਜਲੰਧਰ, (ਰਾਜੇਸ਼)- ਬੀਤੀ ਰਾਤ ਚਾਰ ਗੱਡੀਆਂ 'ਚ ਆਏ ਨੌਜਵਾਨ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਘਰ ਵਿਚ ਦਾਖਲ ਹੋ ਗਏ ਅਤੇ ਵਿਅਕਤੀ ਕੋਲੋਂ 8200 ਰੁਪਏ ਖੋਹ ਲਏ। ਘਟਨਾ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਪ੍ਰੀਤ ਸਿੰਘ ਵਾਸੀ ਸਟਾਰ ਪੈਰਾਡਾਈਜ਼ ਕਾਲੋਨੀ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਘਰ ਵਿਚ ਸੁੱਤੇ ਹੋਏ ਸਨ ਕਿ ਤਿੰਨ ਬਲੈਰੋ ਅਤੇ 1 ਸਵਿਫਟ ਕਾਰ 'ਚ ਆਏ ਕੁਝ ਨੌਜਵਾਨ ਉਨ੍ਹਾਂ ਦੇ ਘਰ ਦਾ ਗੇਟ ਟੱਪ ਕੇ ਅੰਦਰ ਆ ਗਏ, ਜਿਨ੍ਹਾਂ ਦੇ ਹੱਥ ਵਿਚ ਬੇਸਬੈਟ ਸਨ। ਉਨ੍ਹਾਂ ਨੇ ਘਰ ਵਿਚ ਦਾਖਲ ਹੁੰਦਿਆਂ ਹੀ ਬੇਸਬੈਟ ਨਾਲ ਹਮਲਾ ਕਰ ਦਿੱਤਾ ਅਤੇ ਖੁਦ ਨੂੰ ਪੁਲਸ ਮੁਲਾਜ਼ਮ ਦੱਸਿਆ।
ਉਨ੍ਹਾਂ ਨੇ ਜਸਪ੍ਰੀਤ ਨੂੰ ਕਿਹਾ ਕਿ ਉਹ ਸ਼ਰਾਬ ਵੇਚਦਾ ਹੈ, ਜਿਸ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਮੁਲਜ਼ਮਾਂ ਨੇ ਜਸਪ੍ਰੀਤ ਦੀ ਤਲਾਸ਼ੀ ਲੈਣ ਦੇ ਨਾਂ 'ਤੇ ਉਸ ਕੋਲੋਂ 8200 ਰੁਪਏ ਖੋਹ ਲਏ ਅਤੇ ਕੁੱਟ-ਮਾਰ ਕਰਨ ਤੋਂ ਬਾਅਦ ਫਰਾਰ ਹੋ ਗਏ। ਜਸਪ੍ਰੀਤ ਨੇ ਦੱਸਿਆ ਕਿ ਬਲੈਰੋ ਗੱਡੀ ਪਹਿਲਾਂ ਵੀ ਰਾਤ ਨੂੰ ਕਈ ਵਾਰ ਉਨ੍ਹਾਂ ਦੀ ਕਾਲੋਨੀ ਵਿਚ ਆਈ ਅਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਵੀ ਹੋਈ ਹੈ। ਥਾਣਾ ਨੰ. 8 ਦੀ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੈ।
ਨਵੀਂ ਕਚਹਿਰੀ ਕੰਪਲੈਕਸ ਦੀ 2 ਮਹੀਨੇ ਪਹਿਲਾਂ ਹੋ ਚੁੱਕੀ ਹੈ ਕੁਰਕੀ, ਕਦੇ ਵੀ ਹੋ ਸਕਦੀ ਹੈ ਨੀਲਾਮੀ?
NEXT STORY