ਲੁਧਿਆਣਾ (ਸਹਿਗਲ) : ਸਿਹਤ ਵਿਭਾਗ ਵੱਲੋਂ ਪਿਛਲੇ ਤਿੰਨ ਮਹੀਨਿਆਂ ’ਚ ਲਏ ਗਏ 340 ਫੂਡ ਸੈਂਪਲਾਂ ’ਚੋਂ 85 ਫੂਡ ਸੈਂਪਲ ਫੇਲ ਹੋ ਗਏ ਹਨ। ਇਨ੍ਹਾਂ ’ਚੋਂ 53 ਫੂਡ ਬਿਜ਼ਨ¤ੈਸ ਆਪ੍ਰੇਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਦੋਂਕਿ ਤਿੰਨ ਮਹੀਨਿਆਂ ’ਚ 145 ਫੂਡ ਸੈਂਪਲ ਫੇਲ ਹੋਣ ਦੇ ਮਾਮਲੇ ਅਦਾਲਤ ’ਚ ਦਾਇਰ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਨੇ ਦੱਸਿਆ ਕਿ ਅਦਾਲਤ ’ਚ ਲਾਂਚ ਹੋਣ ਵਾਲੇ ਮਾਮਲਿਆਂ ’ਚ 21 ਮਾਮਲੇ ਤਹਿਸੀਲ ਖੰਨਾ, 25 ਤਹਿਸੀਲ ਜਗਰਾਓਂ ਅਤੇ 99 ਮਾਮਲੇ ਲੁਧਿਆਣਾ ਦੇ ਹਨ।
ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਹੋਣ ’ਚ ਪੂਰੀ ਸਖ਼ਤੀ ਦਾ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਦੋਸ਼ੀ ਪਾਏ ਗਏ 60 ਫੂਡ ਬਿਜ਼ਨੈ¤ਸ ਆਪ੍ਰੇਟਰਾਂ ਨੂੰ ਲੱਖਾਂ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ’ਚ ਮੰਨੇ-ਪ੍ਰਮੰਨੇ ਫੂਡ ਬਿਜ਼ਨੈ¤ਸ ਆਪ੍ਰੇਟਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮਿਲਾਵਟੀ ਅਤੇ ਘਟੀਆ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਨੇ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸਾਫ-ਸੁਥਰੀਆਂ ਵਸਤੂਆਂ ਹੀ ਵੇਚਣ
ਲਾਇਸੈਂਸ ਬਣਾਉਣ ਦੇ ਕੰਮ ’ਚ ਤੇਜ਼ੀ
ਡਾ. ਆਦੇਸ਼ ਕੰਗ ਨੇ ਕਿਹਾ ਕਿ ਫੂਡ ਬਿਜ਼ਨੈ¤ਸ ਆਪ੍ਰੇਟਰਾਂ ਦੇ ਲਾਇਸੈਂਸ ਬਣਾਉਣ ਦੇ ਕੰਮ ’ਚ ਪਹਿਲਾਂ ਤੋਂ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਨੇ ਆਪਣੇ ਫੂਡ ਲਾਇਸੈਂਸ ਨਹੀਂ ਬਣਵਾਏ, ਉਹ ਜਲਦੀ ਬਣਵਾ ਲੈਣ, ਕਿਉਂਕਿ ਬਿਨਾਂ ਫੂਡ ਲਾਇਸੈਂਸ ਕਾਰੋਬਾਰ ਕਰਨ ਵਾਲਿਆਂ ਨੂੰ 5 ਲੱਖ ਰੁਪਏ ਜੁਰਮਾਨਾ ਅਤੇ 6 ਮਹੀਨਿਆਂ ਦੀ ਕੈਦ ਹੋ ਸਕਦੀ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਫੂਡ ਬਿਜ਼ਨੈ¤ਸ ਆਪ੍ਰੇਟਰਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਨਿਰਮਾਣ ਤੇ ਪਰੋਸਣ ’ਚ ਸਫਾਈ ਰੱਖਣ ਅਤੇ ਦਸਤਾਨੇ ਅਤੇ ਟੋਪੀ ਪਾ ਕੇ ਕੰਮ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਫੂਡ ਬਿਜ਼ਨੈ¤ਸ ਆਪ੍ਰੇਟਰਾਂ ਨੂੰ ਹਾਈਜੀਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਮੇਂ-ਸਮੇਂ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਦੇ ਨਾਲ ਜਾਗਰੂਕਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਅਤੇ ਰਾਬਿਨ ਸਿੰਘ ਵੀ ਟੀਮ ’ਚ ਸ਼ਾਮਲ ਸਨ।
ਸ਼ਾਲਾਪੁਰੀਆਂ ਨੇ ਕੀਤੀ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY