ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਐੱਸ.ਐੱਸ.ਪੀ. ਅਦਿੱਤਿਆ ਆਈ.ਪੀ.ਐੱਸ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਕਾਰਨ ਜਿੱਥੇ ਵੱਖ-ਵੱਖ ਅਪਰਾਧਿਕ ਕਿਸਮ ਦੇ ਅਨਸਰਾਂ ਖਿਲਾਫ ਸਖਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਸ ਦੇ ਨਾਲ ਹੀ ਆਪਣੀ ਪੁਲਸ ਦੀ ਮੁਸ਼ਤੈਦੀ ਚੈੱਕ ਕਰਨ ਲਈਐੱਸ.ਐੱਸ.ਪੀ. ਅਦਿਤਿਆ ਨੇ ਇਕ ਹੋਰ ਪਹਿਲ ਕਦਮੀ ਕੀਤੀ ਹੈ।
ਇਹ ਵੀ ਪੜ੍ਹੋ- ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 5 ਔਰਤਾਂ ਤੇ ਹੋਟਲ ਮਾਲਕ ਗ੍ਰਿਫ਼ਤਾਰ
ਖਾਸ ਤੌਰ ਤੇ ਹੁਣ ਜਦੋਂ ਦੋ ਦਿਨ ਪਹਿਲਾਂ ਗੁਰਦਾਸਪੁਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿਚ ਨਕਾਬ ਪੋਸ਼ ਹਮਲਾਵਰਾਂ ਨੇ ਗੋਲੀ ਚਲਾਈ ਹੈ ਤਾਂ ਗੁਰਦਾਸਪੁਰ ਸ਼ਹਿਰ ਵਿਚ ਪੁਲਸ ਦੀ ਸੰਜੀਦਗੀ ਅਤੇ ਮੁਸ਼ੈਦੀ ਜਾਨਣ ਲਈ ਐੱਸ.ਐੱਸ.ਪੀ. ਅਦਿੱਤਿਆ ਬੀਤੇ ਦਿਨ ਦੁਪਹਿਰ 1 ਵਜੇ ਤੋਂ ਚਾਰ ਵਜੇ ਤੱਕ ਗੁਰਦਾਸਪੁਰ ਦੀਆਂ ਵੱਖ-ਵੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਇਕ ਆਮ ਵਿਅਕਤੀ ਵਾਂਗ ਘੁੰਮਦੇ ਰਹੇ। ਹੈਰਾਨੀ ਦੀ ਗੱਲ ਹੈ ਕਿ ਐੱਸ.ਐੱਸ.ਪੀ. ਨੇ ਇਸ ਸਮੇਂ ਦੌਰਾਨ ਕਿਸੇ ਵੀ ਪੁਲਸ ਅਧਿਕਾਰੀ ਨੂੰ ਆਪਣੇ ਇਸ ਦੌਰੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਸਿਵਲ ਕੱਪੜੇ ਪਾ ਕੇ ਪੁਲਸ ਦੇ ਇਕ ਹੋਰ ਅਧਿਕਾਰੀ ਨਾਲ ਮੋਟਰਸਾਈਕਲ ਉੱਪਰ ਹੀ ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਬਾਜ਼ਾਰਾਂ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਅਦਿਤਿਆ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੀ ਅਸਲ ਸਥਿਤੀ ਜਾਨਣ ਲਈ ਉਨ੍ਹਾਂ ਨੇ ਬਾਅਦ ਦੁਪਹਿਰ 1 ਵਜੇ ਆਪਣਾ ਇਹ ਦੌਰਾ ਸ਼ੁਰੂ ਕੀਤਾ ਸੀ ਜਿਸ ਬਾਰੇ ਕਿਸੇ ਵੀ ਪੁਲਸ ਅਧਿਕਾਰੀ ਜਾਂ ਸਿਟੀ ਪੁਲਸ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਉਨ੍ਹਾਂ ਨੇ ਮਾਸਕ ਪਹਿਨਿਆ ਹੋਇਆ ਸੀ ਜਿਸ ਕਾਰਨ ਕੋਈ ਵੀ ਪੁਲਸ ਅਧਿਕਾਰੀ ਜਾਂ ਆਮ ਵਿਅਕਤੀ ਉਨ੍ਹਾਂ ਨੂੰ ਨਹੀਂ ਪਛਾਣ ਸਕਿਆ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ ਗੁਰਦਾਸਪੁਰ ਦੀਆਂ ਮੁੱਖ ਸੜਕਾਂ ਦਾ ਦੌਰਾ ਕੀਤਾ ਹੈ। ਸਗੋਂ ਨਬੀਪੁਰ ਬਾਈਪਾਸ ਚੌਂਕ ਤੱਕ ਉੱਪਰ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ
ਇਸੇ ਤਰ੍ਹਾਂ ਗੁਰਦਾਸਪੁਰ ਦੇ ਮੇਨ ਬਾਜ਼ਾਰ ਅਤੇ ਭੀੜ ਭੜਕੇ ਵਾਲੇ ਇਲਾਕਿਆਂ ਵਿਚ ਵੀ ਜਾ ਕੇ ਉਨ੍ਹਾਂ ਨੇ ਦੇਖਿਆ ਹੈ ਕਿ ਕਿਸ ਢੰਗ ਨਾਲ ਨਾਜਾਇਜ਼ ਕਬਜ਼ੇ ਅਤੇ ਹੋਰ ਸਮੱਸਿਆਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਅੰਦਰ ਸਿਟੀ ਪੁਲਸ ਦੀ ਕਾਰਗੁਜ਼ਾਰੀ ਤੋਂ ਵੀ ਉਹ ਬੇਹਦ ਨਿਰਾਸ਼ ਹੋਏ ਹਨ ਜਿਸ ਕਾਰਨ ਉਨ੍ਹਾਂ ਨੇ ਮੌਕੇ ’ਤੇ ਹੀ ਥਾਣਾ ਮੁਖੀ ਸਮੇਤ ਹੋਰ ਸੰਬੰਧਿਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਖਤ ਤਾੜਨਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਅਤੇ ਵੱਖ-ਵੱਖ ਥਾਵਾਂ ’ਤੇ ਲੱਗੀਆਂ ਨੇ ਨਾਜਾਇਜ਼ ਰੇਹੜੀਆਂ ਨੂੰ ਹਟਾਉਣ ਦੇ ਮਾਮਲੇ ਵਿੱਚ ਵੀ ਸਿਟੀ ਪੁਲਸ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ ਸੀ। ਜਿਸ ਦੇ ਚਲਦਿਆਂ ਉਹਨਾਂ ਨੇ ਸਿਟੀ ਪੁਲਸ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜੇਕਰ ਮੁੜ ਅਜਿਹੀ ਲਾਪਰਵਾਹੀ ਦਿਖਾਈ ਦਿੱਤੀ ਤਾਂ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ- ਪੰਜਾਬ 'ਚ ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ, ਅਗਲੀ ਕਾਰਵਾਈ ਲਈ ਤਿਆਰੀ ਜਾਰੀ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਦੌਰਾਨ ਟ੍ਰੈਫਿਕ ਪੁਲਸ ਵੀ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਨਹੀਂ ਆਈ ਜਿਸ ਕਾਰਨ ਉਨ੍ਹਾਂ ਨੇ ਟਰੈਫਿਕ ਇੰਚਾਰਜ ਨੂੰ ਵੀ ਸ਼ੋਅ ਕਾਜ ਨੋਟਿਸ ਜਾਰੀ ਕੀਤਾ ਹੈ। ਐੱਸ.ਐੱਸ.ਪੀ.ਨੇ ਕਿਹਾ ਕਿ ਇਸ ਪੂਰੇ ਦੌਰੇ ਦੌਰਾਨ ਇਕ ਤਸੱਲੀ ਵਾਲੀ ਗੱਲ ਇਹ ਵੀ ਸੀ ਕਿ ਜਦੋਂ ਉਨ੍ਹਾਂ ਨੇ ਮਾਸਕ ਪਹਿਨ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਲਾਇਬਰੇਰੀ ਚੌਂਕ ਵਿਚ ਉਨ੍ਹਾਂ ਨੂੰ ਇਕ ਪੁਲਸ ਮੁਲਾਜ਼ਮ ਨੇ ਬਕਾਇਦਾ ਰੋਕ ਕੇ ਮਾਸਕ ਪਹਿਨਣ ਦਾ ਕਾਰਨ ਵੀ ਪੁੱਛਿਆ ਅਤੇ ਜਦੋਂ ਉਨ੍ਹਾਂ ਨੇ ਮਾਸਕ ਉਤਾਰਿਆ ਤਾਂ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਪਛਾਣ ਲਿਆ। ਜਿਸ ਕਾਰਨ ਉਨ੍ਹਾਂ ਨੇ ਉਕਤ ਮਲਾਜ਼ਮ ਦੀ ਸ਼ਲਾਘਾ ਵੀ ਕੀਤੀ ਜਿਸ ਨੇ ਆਪਣੀ ਡਿਊਟੀ ਪੂਰੀ ਸੰਜੀਦਗੀ ਨਾਲ ਨਿਭਾਈ।
ਦੌਰੇ ਦੇ ਬਾਅਦ ਸ਼ਹਿਰ ’ਚ ਕਰਵਾਈ ਨਾਕੇਬੰਦੀ
ਐੱਸ.ਐੱਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਦੌਰਾ ਖਤਮ ਕਰਨ ਦੇ ਬਾਅਦ ਸ਼ਾਮ 8 ਵਜੇ ਦੇ ਕਰੀਬ ਗੁਰਦਾਸਪੁਰ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਸਪੈਸ਼ਲ ਚੈਕਿੰਗ ਵੀ ਕਰਵਾਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਹੋਰ ਵੱਖ-ਵੱਖ ਐਂਟਰੀ ਪੁਆਇੰਟਾਂ ਤੇ ਵੀ ਅੱਜ ਬਹੁਤ ਬਰੀਕੀ ਦੇ ਨਾਲ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਈ ਵੀ ਸ਼ਰਾਰਤੀ ਵਿਅਕਤੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਧਾਰਨਾ ਕੀਤੀ ਕਿ ਉਹ ਕਾਨੂੰਨ ਦਾ ਮਜ਼ਾਕ ਉਡਾਉਣਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਬਹੁਤ ਜਲਦੀ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਕੁੜੀਆਂ ਤੇ ਵਿਆਹੀਆਂ ਔਰਤਾਂ ਤੋਂ ਕਰਵਾਉਂਦੀ ਸੀ ਗੰਦਾ ਕੰਮ, ਛੁੱਟੇ ਪਸੀਨੇ ਜਦੋਂ ਅਚਾਨਕ...
NEXT STORY