helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
ਪੰਜਾਬ 'ਚ 'ਆਪ' ਸਰਕਾਰ ਦੇ 3 ਸਾਲ ਪੂਰੇ, ਦਰਬਾਰ...
ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ, ਪਾਕਿਸਤਾਨ 'ਚ...
ਪੰਜਾਬ ਦੇ ਹਸਪਤਾਲਾਂ 'ਚ ਨਾਰਮਲ ਸਲਾਈਨ ਦੀ ਵਰਤੋਂ...
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ...
ਪੰਜਾਬ
ਮਨੋਰੰਜਨ
Photos
Videos
ਨਵਾਂਸ਼ਹਿਰ,(ਤ੍ਰਿਪਾਠੀ) : ਕੋਰੋਨਾ ਵਾਇਰਸ ਦਾ ਜਿਥੇ ਲੋਕਾਂ 'ਚ ਖੌਫ ਹੈ, ਉਥੇ ਹੀ ਸਿਹਤ ਵਿਭਾਗ ਦੀਆਂ ਕਈ ਥਾਵਾਂ ਤੋਂ ਸ਼ਰਮਨਾਕ ਹਰਕਤਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਕੋਰੋਨਾ ਪੀੜਤ ਬੀਬੀ ਨੂੰ ਸੜਕ ਕਿਨਾਰੇ ਹੀ ਛੱਡ ਕੇ ਚਲੇ ਗਏ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਨਵਾਂਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਵੀਦਾਸ ਨਗਰ ਦੀ ਰਹਿਣ ਵਾਲੀ ਉਕਤ ਬੀਬੀ ਨੂੰ ਕੋਰੋਨਾ ਪਾਜ਼ੇਟਿਵ ਦੱਸੇ ਜਾਣ ਉਪਰੰਤ ਸਿਹਤ ਵਿਭਾਗ ਵੱਲੋਂ 3 ਦਿਨ ਦੇ ਅੰਦਰ ਹੀ 2 ਬਾਰ ਆਈਸੋਲੇਸ਼ਨ ਸੈਂਟਰ ਲਿਜਾਇਆ, ਜਿਸ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਬੀਬੀ ਦੇ 20 ਸਾਲਾਂ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ।
ਬੀਬੀ ਨੂੰ ਅੱਜ ਪੁੱਤਰ ਦੇ ਸਸਕਾਰ ਕਰਨ ਦੇ ਦੂਜੇ ਦਿਨ ਹੀ ਸਿਹਤ ਵਿਭਾਗ ਵੱਲੋਂ ਮੁੜ ਬਿਨ੍ਹਾਂ ਪਰਿਵਾਰ ਦੇ ਧਿਆਨ 'ਚ ਲਿਆਂਦੇ ਉਸ ਨੂੰ ਘਰ ਦੇ ਬਾਹਰ ਛੱਡ ਦਿੱਤਾ ਗਿਆ। ਇਸ ਦੇ ਵਿਰੋਧ 'ਚ ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਸਿਹਤ ਵਿਭਾਗ ਖਿਲਾਫ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਰੋਸ ਧਰਨਾ ਦਿੱਤਾ। ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਦੱਸੀ ਗਈ ਬੀਬੀ ਨੇ ਦੱਸਿਆ ਕਿ ਉਹ ਨਵਾਂਸ਼ਹਿਰ ਦੇ ਇਕ ਮੁਹੱਲੇ 'ਚ ਕਿਸੇ ਦੇ ਘਰ 'ਚ ਕੰਮ ਕਰਦੀ ਸੀ, ਉਸ ਪਰਿਵਾਰ ਦਾ ਇਕ ਮੈਂਬਰ ਬੀਮਾਰ ਚੱਲ ਰਿਹਾ ਸੀ, ਜਿਸਦੇ ਚਲਦੇ ਸਿਹਤ ਵਿਭਾਗ ਵੱਲੋਂ ਉਸ ਦਾ ਸੈਂਪਲ ਲੈ ਕੇ ਉਸ ਨੂੰ ਪਾਜ਼ੇਟਿਵ ਦੱਸਦੇ ਹੋਏ ਆਈਸੋਲੇਸ਼ਨ ਸੈਂਟਰ ਵਿਖੇ ਲਿਆਂਦਾ ਗਿਆ ਸੀ।
ਉਸ ਨੇ ਦੱਸਿਆ ਕਿ ਉੱਥੇ ਸਹੂਲਤਾਂ ਨਾ ਹੋਣ ਦੇ ਚਲਦੇ ਵਿਭਾਗ ਦੀ ਟੀਮ ਨੇ ਉਸ ਨੂੰ ਘਰ ਭੇਜ ਦਿੱਤਾ ਸੀ ਪਰ ਕੁਝ ਕੁ ਮਿੰਟਾਂ ਉਪਰੰਤ ਉਸ ਨੂੰ ਮੁੜ ਆਈਸੋਲੇਸ਼ਨ ਸੈਂਟਰ ਵਿਖੇ ਬੁਲਾ ਲਿਆ। ਜਿਸ ਦਾ ਉਸਦੇ ਪੁੱਤਰ ਨੇ ਸਹੂਲਤਾਵਾਂ ਨਾ ਹੋਣ ਦੇ ਚਲਦੇ ਵਿਰੋਧ ਕਰਦੇ ਹੋਏ ਘਰ 'ਚ ਆਈਸੋਲੇਟ ਕਰਨ ਦੀ ਗੱਲ ਕੀਤੀ, ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਉਸ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵਤੀਰੇ ਤੋਂ ਦੁਖੀ ਹੋ ਕੇ ਹੀ ਉਸ ਦੇ 20 ਸਾਲਾਂ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ।
ਉਸ ਨੇ ਦੱਸਿਆ ਕਿ ਸਸਕਾਰ ਦੇ 1 ਦਿਨ ਬਾਅਦ ਹੀ ਉਸ ਨੂੰ ਆਈਸੋਲੇਸ਼ਨ ਸੈਂਟਰ ਤੋਂ ਘਰ ਭੇਜ ਦਿੱਤਾ ਗਿਆ। ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਦੀ ਟੀਮ ਨੇ ਅੱਜ ਦੀ ਥਾਂ 'ਤੇ ਪਹਿਲਾਂ ਹੀ ਬੀਬੀ ਨੂੰ ਘਰ ਵਿਚ ਆਈਸੋਲੇਟ ਕਰਨ ਦੀ ਗੱਲ ਮੰਨ ਲਈ ਹੁੰਦੀ ਤਾਂ ਉਸ ਦਾ ਨੌਜਵਾਨ ਪੁੱਤ ਖੁਦਕੁਸ਼ੀ ਨਾ ਕਰਦਾ। ਇਸ ਦੌਰਾਨ ਭਾਰੀ ਗਿਣਤੀ ਵਿਚ ਲੋਕਾਂ ਨੇ ਚੰਡੀਗੜ੍ਹ ਚੌਕ 'ਤੇ ਰੋਸ ਧਰਨਾ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਖਬਰ ਲਿਖੇ ਜਾਣ ਤਕ ਪ੍ਰਦਰਸ਼ਨਕਾਰੀਆਂ ਦਾ ਰੋਸ ਧਰਨਾ ਜਾਰੀ ਸੀ।
ਪੰਜਾਬ ਯੂਥ ਭਾਜਪਾ ਨੇ ਪੀ. ਐਮ. ਮੋਦੀ ਨੂੰ ਜਲੰਧਰ ਦੀ ਬਹਾਦਰ ਧੀ ’ਤੇ ਹੋਏ ਹਮਲੇ ਸਬੰਧੀ ਲਿਖਿਆ ਪੱਤਰ
Stories You May Like
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ...
ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ 'ਤੇ ਦਬਾਅ ਬਣਾਉਣ
ਅਮਰੀਕਾ 'ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ
PM ਮੋਦੀ ਅਗਲੇ ਮਹੀਨੇ ਜਾਣਗੇ ਸ਼੍ਰੀਲੰਕਾ
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਯੂਨਸ ਵਿਚਕਾਰ...
ਪਾਕਿਸਤਾਨ: 12 ਜ਼ਿਲ੍ਹਿਆਂ 'ਚ ਪੋਲੀਓ ਵਾਇਰਸ ਦੀ ਪੁਸ਼ਟੀ
ਮਸ਼ਹੂਰ ਕ੍ਰਿਕਟਰ ਦੇ ਘਰ ਪਸਰਿਆ ਮਾਤਮ, 2 ਸਾਲਾਂ ਧੀ ਦਾ ਦੇਹਾਂਤ
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਮਸਜਿਦ ਹਮਲਿਆਂ ਦੀ ਵਰ੍ਹੇਗੰਢ 'ਤੇ ਨਿਊਜ਼ੀਲੈਂਡ ਦੇ PM ਨੇ ਕੀਤੀ ਖ਼ਾਸ ਅਪੀਲ
ਜਾਪਾਨ 'ਚ NHK ਪਾਰਟੀ ਦੇ ਨੇਤਾ ਤਾਚੀਬਾਨਾ 'ਤੇ ਹਮਲਾ
ਅਚਾਨਕ ਗੁੱਸੇ 'ਚ ਆਏ Trump, ਵੀਡੀਓ ਵਾਇਰਲ
ਇਟਲੀ 'ਚ 21, 22 ਤੇ 23 ਮਾਰਚ ਨੂੰ ਲੱਗ ਰਹੀਆਂ 7ਵੇਂ ਹੋਲੇ ਮੁਹੱਲੇ ਦੀਆਂ ਰੌਣਕਾਂ
ਰੂਸ-ਯੂਕ੍ਰੇਨ ਜੰਗ ਨੂੰ 24 ਘੰਟਿਆਂ 'ਚ ਖਤਮ ਕਰਨ ਦੇ ਦਾਅਵੇ 'ਤੇ Trump ਨੇ ਦਿੱਤੀ...
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ...
ਰੂਸੀ ਹਵਾਈ ਰੱਖਿਆ ਬਲਾਂ ਨੇ 126 ਯੂਕ੍ਰੇਨੀ ਡਰੋਨ ਕੀਤੇ ਢੇਰ
ਭਾਰਤ ਸੈਟੇਲਾਈਟ ਡੌਕਿੰਗ ਅਤੇ ਅਨਡੌਕਿੰਗ ਦਾ ਪ੍ਰਦਰਸ਼ਨ ਕਰਨ ਵਾਲੇ 4 ਦੇਸ਼ਾਂ 'ਚ...
ਮੈਂ ਨਹੀਂ ਚਾਹੁੰਦਾ ਸੀ ਕਿ ਮੋਦੀ ਅਤੇ ਹੋਰ ਨੇਤਾ ਵਾਸ਼ਿੰਗਟਨ 'ਚ ਟੋਏ ਦੇਖਣ: ਟਰੰਪ
Subscribe Now!