ਲੁਧਿਆਣਾ (ਸਹਿਗਲ) : ਸਿਹਤ ਵਿਭਾਗ 'ਚ ਇਨ੍ਹਾਂ ਦਿਨਾਂ 'ਚ ਸਭ ਠੀਕ ਨਹੀਂ ਅਤੇ ਭਰਾ-ਭਤੀਜਾਵਾਦ ਦਾ ਦੌਰ ਹੈ, ਜਿਸ ਦੀ ਉਦਾਹਰਨ ਸਿਹਤ ਡਾਇਰੈਕਟੋਰੇਟ ਪੰਜਾਬ ਅਤੇ ਯੂ. ਟੀ. 'ਚ ਨਵੇਂ ਤਾਇਨਾਤ ਸਿਹਤ ਨਿਰਦੇਸ਼ਕਾਂ ਦੀ ਨਿਯੁਕਤੀ ਨੂੰ ਦੇਖ ਕੇ ਸਾਹਮਣੇ ਆਉਂਦੀ ਹੈ। ਇਸ ਭਾਈ-ਭਤੀਜਾਵਾਦ ਨੂੰ ਲੈ ਕੇ ਰੋਸ 'ਚ ਆਈ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮੰਗ-ਪੱਤਰ ਸੌਂਪ ਕੇ ਇਸ ਤਰ੍ਹਾਂ ਦੀ ਪ੍ਰੈਕਟਿਸ ਬੰਦ ਕਰ ਕੇ ਸੀਨੀਅਰ ਡਾਕਟਰਾਂ 'ਚੋਂ ਪੰਜਾਬ ਅਤੇ ਯੂ. ਟੀ. 'ਚ ਸਿਹਤ ਨਿਰਦੇਸ਼ਕ ਲਾਉਣ ਨੂੰ ਕਿਹਾ ਹੈ। ਸਿਹਤ ਨਿਰਦੇਸ਼ਕ ਪੰਜਾਬ ਦੇ ਲਈ 8 ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਨੇ ਅਰਜ਼ੀਆਂ ਦਿੱਤੀਆਂ ਪਰ ਜਿਨ੍ਹਾਂ ਦੀ ਸੀਨੀਅਰਤਾ ਬਣਦੀ ਸੀ, ਉਨ੍ਹਾਂ ਨੂੰ ਇੰਟਰਵਿਊ ਲਈ ਵੀ ਬੁਲਾਇਆ ਨਹੀਂ ਗਿਆ। ਸਿਹਤ ਵਿਭਾਗ ਦੀ ਵੈੱਬਸਾਈਟ 'ਤੇ ਸੀਨੀਅਰਤਾ ਦੀ ਸੂਚੀ ਦੇ ਅਨੁਸਾਰ ਡਾ. ਜਸਪਾਲ ਬਾਸੀ 3720, ਡਾ. ਹਰਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਬਲਵਿੰਦਰ ਸਿੰਘ, ਡਾ. ਰਾਕੇਸ਼ ਗੁਪਤਾ, ਡਾ. ਹੰਸ ਰਾਜ, ਡਾ. ਜੀ. ਦੀਵਾਨ ਅਤੇ ਜਸਪਾਲ ਡਾ. ਗੁਰਿੰਦਰ ਕੌਰ ਕ੍ਰਮਵਾਰ ਅਰਜ਼ੀਆਂ ਦੇ ਚੁੱਕੇ ਸਨ ਪਰ ਡਾ. ਦੀਵਾਨ ਨੂੰ ਜਿਨ੍ਹਾਂ ਨੂੰ ਡਿਪਟੀ ਡਾਇਰੈਕਟਰ/ਸਿਵਲ ਸਰਜਨ ਦੇ ਅਹੁਦੇ 'ਤੇ ਕੰਮ ਕਰਨ ਦਾ ਤਜਰਬਾ ਸੀ, ਨੂੰ ਪ੍ਰਮੋਟ ਕਰ ਕੇ ਯੂ. ਟੀ. 'ਚ ਸਿਹਤ ਨਿਰਦੇਸ਼ਕ ਤਾਇਨਾਤ ਕਰ ਦਿੱਤਾ ਗਿਆ। ਉਹ ਜੀ. ਐੱਮ. ਐੱਸ. ਐੱਚ. ਸੈਕਟਰ-16 ਚੰਡੀਗੜ੍ਹ 'ਚ ਤਾਇਨਾਤ ਸਨ ਪਰ ਉਨ੍ਹਾਂ ਤੋਂ ਸੀਨੀਅਰ ਕਈ ਅਧਿਕਾਰੀ ਆਪਣੀ ਵਾਰੀ ਦੇ ਇੰਤਜ਼ਾਰ 'ਚ ਸਨ। ਉਨ੍ਹਾਂ ਦੀ ਪ੍ਰਮੋਸ਼ਨ ਨੂੰ ਅਣਦੇਖਿਆ ਕਰ ਦਿੱਤਾ ਗਿਆ। ਇਨ੍ਹਾਂ 'ਚ ਕਈ ਸੀਨੀਅਰ ਅਧਿਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਵੀ ਪ੍ਰਾਪਤ ਕਰ ਕੇ ਆਪਣੇ ਵਿਭਾਗ ਦਾ ਨਾਂ ਰੌਸ਼ਨ ਕਰ ਚੁੱਕੇ ਹਨ ਪਰ ਜੂਨੀਅਰ ਅਧਿਕਾਰੀਆਂ ਨੂੰ ਪ੍ਰਮੋਟ ਕਰ ਕੇ ਨਿਯਮਾਂ ਦੀ ਉਲੰਘਣਾ ਕਰ ਦਿੱਤੀ ਗਈ। ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਸਿਹਤ ਡਾਇਰੈਕਟੋਰੇਟ ਯੂ. ਟੀ. ਚੰਡੀਗੜ੍ਹ 'ਚ ਕੀਤੀ ਗਈ ਅਣਦੇਖੀ ਸਭ ਦੇ ਸਾਹਮਣੇ ਹੈ ਅਤੇ ਸਿਹਤ ਮੰਤਰਾਲਾ ਚੰਡੀਗੜ੍ਹ 'ਚ ਸਿਹਤ ਨਿਰਦੇਸ਼ਕ ਦਾ ਅਹੁਦਾ ਕਈ ਮਹੀਨਿਆਂ ਤੋਂ ਖਾਲੀ ਹੈ। ਉਥੇ ਵੀ ਯੋਗ ਅਧਿਕਾਰੀ ਦੀ ਤਾਇਨਾਤੀ ਨਹੀਂ ਕੀਤੀ ਜਾ ਰਹੀ ਹੈ ਅਤੇ ਐਕਸਟੈਂਸ਼ਨ 'ਤੇ ਬੈਠੇ ਇਕ ਅਧਿਕਾਰੀ ਨੂੰ ਡਿਪਟੀ ਡਾਇਰੈਕਟਰ ਸਿਵਲ ਸਰਜਨ ਦੇ ਅਹੁਦੇ 'ਤੇ ਪ੍ਰਮੋਟ ਕਰ ਕੇ ਸਿਹਤ ਨਿਰਦੇਸ਼ਕ ਤਾਇਨਾਤ ਕਰ ਦਿੱਤਾ ਗਿਆ ਹੈ, ਜਦਕਿ ਨਿਯਮਾਂ ਅਨੁਸਾਰ ਐਕਸਟੈਂਸ਼ਨ 'ਤੇ ਬੈਠੇ ਕਿਸੇ ਵੀ ਅਧਿਕਾਰੀ ਨੂੰ ਪ੍ਰਮੋਟ ਨਹੀਂ ਕੀਤਾ। ਬੁਲਾਰੇ ਅਨੁਸਾਰ ਇਸ ਘਪਲੇਬਾਜ਼ੀ ਲਈ ਸਾਰਾ ਪਲਾਨ ਪਹਿਲਾਂ ਤੋਂ ਤੈਅ ਸੀ। ਇਸ ਦੇ ਲਈ 7 ਦਿਨਾਂ 'ਚ ਅਰਜ਼ੀਆਂ ਮੰਗੀਆਂ ਗਈਆਂ। ਜਲਦਬਾਜ਼ੀ ਕਰਦੇ ਹੋਏ ਜੂਨੀਅਰ ਨੂੰ ਸੀਨੀਅਰ ਦੇ ਉੱਪਰ ਬਿਠਾ ਦਿੱਤਾ ਗਿਆ। ਇਸ ਤੋਂ ਸਿਹਤ ਵਿਭਾਗ ਦਾ ਕੰਮਕਾਜ ਵੀ ਪ੍ਰਭਾਵਿਤ ਹੋਵੇਗਾ ਅਤੇ ਸੀਨੀਅਰ ਡਾਕਟਰਾਂ 'ਚ ਰੋਸ ਵੀ ਵਧੇਗਾ। ਉਨ੍ਹਾਂ ਕਿਹਾ ਕਿ ਸੀਨੀਅਰ ਪੋਸਟ ਅਧਿਕਾਰੀ ਡਾ. ਜਸਪਾਲ ਬਾਸੀ ਨੂੰ ਡਾਇਰੈਕਟਰ ਦੇ ਅਹੁਦੇ 'ਤੇ ਬੈਠਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਈ ਮਹੀਨੇ ਪਹਿਲਾ ਇਕ ਚਾਰਜਸ਼ੀਟ ਦਿੱਤੀ ਗਈ ਅਤੇ ਜਵਾਬ ਦੇਣ 'ਤੇ ਵੀ ਲਟਕਾ ਕੇ ਰੱਖਿਆ ਹੈ। ਦਸੰਬਰ 'ਚ ਉਨ੍ਹਾਂ ਦੀ ਰਿਟਾਇਰਮੈਂਟ ਹੈ ਤਦ ਤੱਕ ਇਸੇ ਚਾਰਜਸ਼ੀਟ ਨੂੰ ਪੈਂਡਿੰਗ ਰੱਖਿਆ ਜਾ ਰਿਹਾ ਹੈ ਕਿ ਉਹ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਹੀ ਰਿਟਾਇਰ ਹੋ ਜਾਣ ਅਤੇ ਸਿਹਤ ਨਿਰਦੇਸ਼ਕ ਦੇ ਅਹੁਦੇ 'ਤੇ ਨਾ ਪਹੁੰਚ ਸਕਣ। ਹੋਰਨਾਂ ਨੂੰ ਬਿਨਾਂ ਕਿਸੇ ਕਾਰਨ ਲਟਕਾਇਆ ਗਿਆ ਹੈ।
ਇਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਦੀ ਨੀਅਤ 'ਚ ਖੋਟ ਹੈ। ਇਸ ਸਿਲਸਿਲੇ 'ਚ ਸਿਹਤ ਮੰਤਰੀ ਤੋਂ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਇਸ ਆਊਟ ਆਫ ਟਰਨ ਤਾਇਨਾਤੀਆਂ ਤੋਂ ਪੈਦਾ ਹੋਇਆ ਰੋਸ ਅੱਗੇ ਚੱਲ ਕੇ ਸੰਘਰਸ਼ ਅਤੇ ਕਾਨੂੰਨੀ ਪ੍ਰਕਿਰਿਆ ਦਾ ਰੂਪ ਵੀ ਧਾਰਨ ਕਰ ਸਕਦਾ ਹੈ।
ਕਲੀਨਸ਼ੇਵ ਮੁੰਡਾ ਚਾਹੁੰਦੀ ਸੀ ਨੂੰਹ, ਪੁੱਤ ਦੀ ਵਰ੍ਹੇਗੰਢ ਤੋਂ ਪਹਿਲਾਂ ਹੀ ਘਰ 'ਚ ਪੈ ਗਏ ਵੈਣ
NEXT STORY