ਜਲੰਧਰ— ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਥੋਂ ਦੇ ਰਾਜਾ ਗਾਰਡਨ 'ਚ ਰਹਿੰਦੇ ਉਦਯੋਗਪਤੀ ਸਰਬਜੀਤ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾ ਲਿਆ। ਇਹ ਘਟਨਾ ਐਤਵਾਰ ਨੂੰ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਗੁਰਸਿੱਖ ਸੀ ਅਤੇ ਉਸ ਦੀ ਪਤਨੀ ਕਲੀਨਸ਼ੇਵ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਵਿਆਹ ਤੋਂ ਬਾਅਦ ਪਰਿਵਾਰ 'ਚ ਉਸ ਦਾ ਪਤਨੀ ਦੇ ਨਾਲ ਝਗੜਾ ਰਹਿੰਦਾ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮਨਪ੍ਰੀਤ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਉਸ ਦੀ ਪਤਨੀ ਨਾਲ ਮਿਲਣ ਨਹੀਂ ਦਿੰਦੇ ਸਨ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ।
ਪੁਲਸ ਨੂੰ ਦਿੱਤੇ ਬਿਆਨ 'ਚ ਸਰਬਜੀਤ ਸਿੰਘ ਨੇ ਦੱਸਿਆ ਕਿ 11 ਅਕਤੂਬਰ 2016 ਨੂੰ ਉਨ੍ਹਾਂ ਦੇ ਬੇਟੇ ਦਾ ਵਿਆਹ ਖੰਨਾ ਦੇ ਗੁਰਮੀਤ ਸਿੰਘ ਦੀ ਬੇਟੀ ਰੁਪਿੰਦਰ ਕੌਰ ਦੇ ਨਾਲ ਹੋਇਆ ਸੀ। 9 ਦਿਨਾਂ ਬਾਅਦ ਹੀ ਉਸ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਵਿਆਹ ਦੇ ਕੁਝ ਦੇਰ ਬਾਅਦ ਤਾਂ ਸਭ ਕੁਝ ਸਹੀ ਰਿਹਾ ਪਰ ਨੂੰਹ ਵਾਰ-ਵਾਰ ਪੇਕੇ ਘਰ ਜਾਣ ਲੱਗੀ। ਵਿਆਹ ਦੇ ਕੁਝ ਦੇਰ ਬਾਅਦ ਹੀ ਨੂੰਹ ਪੁੱਤ ਅਤੇ ਉਨ੍ਹਾਂ ਦੇ ਪਰਿਵਾਰ 'ਚ ਛੋਟੀ-ਛੋਟੀ ਗੱਲ 'ਤੇ ਬਵਾਲ ਖੜ੍ਹਾ ਕਰ ਲੈਂਦੀ ਸੀ। ਹੈਰਾਨੀ ਤਾਂ ਉਸ ਸਮੇਂ ਹੋ ਗਈ ਜਦੋਂ ਨੂੰਹ ਨਾਲ ਝਗੜੇ ਦੌਰਾਨ ਉਸ ਨੇ ਰਿਕਹਾ ਕਿ ਉਹ ਕਲੀਨਸ਼ੇਵ ਲੜਕਾ ਪਸੰਦ ਸੀ ਅਤੇ ਹਿੰਦੂ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਨੂੰਹ ਸਹੁਰੇ ਪਰਿਵਾਰ ਦੀ ਛੋਟੀ-ਛੋਟੀ ਗੱਲ ਪੇਕੇ ਅਤੇ ਮਾਮੀ ਦੀ ਭੈਣ ਹਰਪ੍ਰੀਤ ਨੂੰ ਦੱਸਦੀ ਸੀ। ਹਰਪ੍ਰੀਤ ਕੌਰ ਨੇ ਹੀ ਉਨ੍ਹਾਂ ਦੇ ਬੇਟੇ ਦਾ ਰਿਸ਼ਤਾ ਕਰਵਾਇਆ ਸੀ। ਕਰੀਬ ਇਕ ਮਹੀਨਾ ਪਹਿਲਾਂ ਵੀ ਉਹ 10 ਦਿਨਾਂ ਲਈ ਆਪਣੇ ਪੇਕੇ ਜਾਣ ਦੀ ਗੱਲ ਕਹਿ ਕੇ ਵਾਪਸ ਨਹੀਂ ਆਈ। ਮਨਪ੍ਰੀਤ ਜਦੋਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਸਹੁਰਾ ਗੁਰਮੀਤ ਸਿੰਘ, ਸਾਲਾ ਗੈਰੀ ਅਤੇ ਰੁਪਿੰਦਰ ਦੇ ਚਾਚੇ ਦਾ ਬੇਟਾ ਹਰਸਿਮਰਨ ਉਸ ਨੂੰ ਧਮਕਾਉਂਦੇ ਸਨ। ਮਨਪ੍ਰੀਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਉਸ ਨੂੰ ਖਰ੍ਹੀਆਂ ਖੋਟੀਆਂ ਸੁਣਾਈਆਂ, ਜਿਸ ਨੂੰ ਉਨ੍ਹਾਂ ਦਾ ਪੁੱਤਰ ਬਰਦਾਸ਼ਤ ਨਹੀਂ ਕਰ ਸਕਿਆ।
ਸਰਬਜੀਤ ਸਿੰਘ ਨੇ ਕਿਹਾ ਕਿ ਉਹ ਗੌਤਮ ਨਗਰ 'ਚ ਪਾਈਪ ਫੀਟਿੰਗ ਦੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਦੇ ਤਿੰਨ ਬੇਟੇ ਹਨ। ਮਨਪ੍ਰੀਤ ਸਭ ਤੋਂ ਛੋਟਾ ਬੇਟਾ ਸੀ। ਐਤਵਾਰ ਨੂੰ ਮਨਪ੍ਰੀਤ ਆਪਣੇ ਬੈੱਡਰੂਮ 'ਚ ਚਲਾ ਗਿਆ ਸੀ। ਮÎਾਂ ਨੇ ਜਦੋਂ ਉਸ ਨੂੰ ਆਵਾਜ਼ ਲਗਾਈ ਤਾਂ ਕੋਈ ਜਵਾਬ ਨਾ ਆਇਆ। ਜਦੋਂ ਛੋਟਾ ਬੇਟਾ ਅਮਨਦੀਪ ਸਿੰਘ ਭਰਾ ਨੂੰ ਬੁਲਾਉਣ ਗਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਅਮਨਦੀਪ ਨੇ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਨਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਰਸ਼ਮਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸਰਬਜੀਤ ਦੇ ਬਿਆਨ 'ਤੇ ਮਨਪ੍ਰੀਤ ਦੀ ਪਤਨੀ ਰੁਪਿੰਦਰ ਕੌਰ, ਸਹੁਰਾ ਗੁਰਮੀਤ ਸਿੰਘ, ਸਾਲਾ ਗੈਰੀ ਅਤੇ ਰੁਪਿੰਦਰ ਦੇ ਚਾਚੇ ਦੇ ਬੇਟੇ ਹਰਸਿਮਰਨ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮਾਡਰਨ ਜੇਲ 'ਚ ਵਿਚਾਰ ਅਧੀਨ ਕੈਦੀ ਨੇ ਕੀਤੀ ਖੁਦਕੁਸ਼ੀ
NEXT STORY