ਫਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਵਿਚ ਸਿਹਤ ਵਿਭਾਗ ਦੀ ਟੀਮ ਨੇ ਪਨੀਰ ਅਤੇ ਘਿਓ ਦੇ ਸੈਂਪਲ ਭਰੇ। ਦੱਸਿਆ ਜਾ ਰਿਹਾ ਹੈ ਕਿ ਇਹ ਪਨੀਰ ਤੇ ਦੇਸੀ ਘਿਓ ਡੱਬਵਾਲੀ ਦੀ ਇਕ ਫੈਕਟਰੀ ਵਿਚੋਂ ਤਿਆਰ ਹੋ ਕੇ ਫਿਰੋਜ਼ਪੁਰ ਪਹੁੰਚਦਾ ਸੀ ਤੇ ਇੱਥੇ ਲੋਕਾਂ ਨੂੰ ਵੇਚਿਆ ਜਾਂਦਾ ਸੀ।
ਸਿਹਤ ਵਿਭਾਗ ਦੇ ਅਧਿਆਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਮਿਲਣ ਮਗਰੋਂ ਕੀਤੀ ਗਈ ਹੈ। ਪਨੀਰ ਅਤੇ ਘਿਓ ਦੇ ਸੈਂਪਲ ਭਰੇ ਗਾਏ ਹਨ। ਇਨ੍ਹਾਂ ਸੈਂਪਲਾਂ ਨੂੰ ਲੈਬ ਵਿਚ ਭੇਜਿਆ ਜਾਵੇਗਾ ਅਤੇ ਉਸ ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਡੱਬਵਾਲੀ ਦੀ ਫੈਕਟਰੀ ਤੋਂ ਤਿਆਰ ਹੋ ਕੇ ਇਹ ਪਨੀਰ ਤੇ ਘਿਓ ਫਿਰੋਜ਼ਪੁਰ ਭੇਜਿਆ ਜਾਂਦਾ ਸੀ ਤੇ ਇੱਥੇ 200 ਰੁਪਏ ਕਿੱਲੋ ਦੇ ਹਿਸਾਬ ਨਾਲ ਦੁਕਾਨਾਂ 'ਤੇ ਵਿਕਦਾ ਸੀ।
ਗੁਰਦਾਸਪੁਰ 'ਚ ਮੌਜੂਦਾ ਸਰਪੰਚ ਦੇ ਘਰ ਚੱਲੀਆਂ ਗੋਲੀਆਂ, ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋਏ 2 ਅਣਪਛਾਤੇ
NEXT STORY