ਡੇਰਾਬੱਸੀ (ਗੁਰਜੀਤ) : ਇੱਥੇ ਜੀ. ਐੱਮ. ਸੀ. ਐੱਚ. ਚੰਡੀਗੜ੍ਹ ’ਚ 10 ਦਿਨ ਤੱਕ ਇਲਾਜ ਅਧੀਨ ਰਹੀ 59 ਸਾਲਾ ਦਿਲ ਦੀ ਮਰੀਜ਼ ਉਸ਼ਾ ਰਾਣੀ ਦੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ ਹੈ। ਪਰਿਵਾਰਿਕ ਮੈਂਬਰਾਂ ਮੁਤਾਬਕ 7 ਅਪ੍ਰੈਲ ਨੂੰ ਡਾਕਟਰਾਂ ਨੇ ਊਸ਼ਾ ਰਾਣੀ ਨੂੰ ਇਹ ਕਹਿ ਕੇ ਡਿਸਚਾਰਜ ਕਰ ਦਿੱਤਾ ਕਿ ਉਨ੍ਹਾਂ ਨੂੰ 9 ਅਪ੍ਰੈਲ ਨੂੰ ਦੁਬਾਰਾ ਦਾਖ਼ਲ ਕਰ ਕੇ 10 ਅਪ੍ਰੈਲ ਨੂੰ ਸਟੰਟ ਪਾਇਆ ਜਾਵੇਗਾ। ਪਰਿਵਾਰ ਨੇ ਕਈ ਵਾਰ ਡਾਕਟਰਾਂ ਕੋਲ ਬੇਨਤੀ ਕੀਤੀ ਕਿ ਜਦ 2 ਦਿਨ ਬਾਅਦ ਹੀ ਵਾਪਸ ਬੁਲਾਉਣਾ ਹੈ ਤਾਂ ਉਨ੍ਹਾਂ ਨੂੰ ਹਸਪਤਾਲ ’ਚ ਹੀ ਰਹਿਣ ਦਿੱਤਾ ਜਾਵੇ ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ। ਘਰ ਪਹੁੰਚਣ ਦੇ ਅਗਲੇ ਦਿਨ 8 ਅਪ੍ਰੈਲ ਨੂੰ ਊਸ਼ਾ ਰਾਣੀ ਨੂੰ ਅਚਾਨਕ ਛਾਤੀ ’ਚ ਦਰਦ ਹੋਇਆ। ਪਰਿਵਾਰਕ ਮੈਂਬਰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਪੰਡਵਾਲਾ ਦੀ ਰਹਿਣ ਵਾਲੀ 59 ਸਾਲਾ ਊਸ਼ਾ ਰਾਣੀ ਨੂੰ ਛਾਤੀ ਦਰਦ ਕਾਰਨ 29 ਮਾਰਚ ਨੂੰ ਜੀ. ਐੱਮ. ਸੀ. ਐੱਚ. ਚੰਡੀਗੜ੍ਹ ’ਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਬਲਾਕੇਜ ਦੂਰ ਕਰਨ ਲਈ ਸਟੰਟ ਪਾਉਣ ਦੀ ਪ੍ਰਕਿਰਿਆ ਬੁਖ਼ਾਰ ਕਾਰਨ ਤਿੰਨ ਵਾਰ ਮੁਲਤਵੀ ਹੋ ਗਈ।
ਉਨ੍ਹਾਂ ਦੇ ਪੁੱਤਰ ਮਨੀਤ ਸਿੰਘ ਤੇ ਮਨੀਸ਼ ਸਿੰਘ ਨੇ ਦੱਸਿਆ ਕਿ 7 ਅਪ੍ਰੈਲ ਨੂੰ ਡਾਕਟਰਾਂ ਨੇ ਇਹ ਕਹਿ ਕੇ ਛੁੱਟੀ ਦੇ ਦਿੱਤੀ ਕਿ ਸਟੰਟ ਲਈ 9 ਅਪ੍ਰੈਲ ਨੂੰ ਦੁਬਾਰਾ ਦਾਖ਼ ਹੋਣਾ ਪਵੇਗਾ ਤਾਂ ਜੋ 10 ਅਪ੍ਰੈਲ ਨੂੰ ਸਟੰਟ ਪਾਇਆ ਜਾ ਸਕੇ। ਪਰਿਵਾਰ ਨੇ ਕਈ ਵਾਰ ਬੇਨਤੀ ਕੀਤੀ ਕਿ ਜਦ 2 ਦਿਨ ਬਾਅਦ ਹੀ ਵਾਪਸ ਆਉਣਾ ਹੈ ਤਾਂ ਡਿਸਚਾਰਜ ਨਾ ਕੀਤਾ ਜਾਵੇ, ਪਰ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਪਰਿਵਾਰਿਕ ਮੈਂਬਰਾਂ ਨੇ ਜੀ. ਐਮ. ਸੀ. ਐੱਚ. ਦੇ ਦਾਖ਼ਲੇ ਕਾਰਡ, ਇਲਾਜ ਤੇ ਦੁਬਾਰਾ ਬੁਲਾਏ ਜਾਣ ਸੰਬੰਧੀ ਰਿਕਾਰਡ ਵੀ ਦਿਖਾਏ। ਪਰਿਵਾਰ ’ਚ ਡੂੰਘਾ ਰੋਸ ਹੈ ਕਿ ਬਿਨਾਂ ਪੂਰੀ ਤਰ੍ਹਾਂ ਠੀਕ ਕੀਤੇ ਮਰੀਜ਼ ਨੂੰ ਡਿਸਚਾਰਜ ਕਰਨਾ ਹੀ ਉਨ੍ਹਾਂ ਦੀ ਮਾਤਾ ਲਈ ਜਾਨਲੇਵਾ ਸਾਬਤ ਹੋਇਆ। ਹਾਲਾਂਕਿ ਪਰਿਵਾਰ ਨੇ ਰੋਂਦੇ-ਬਿਲਕਦੇ ਊਸ਼ਾ ਰਾਣੀ ਦਾ ਸਰੀਰ ਬਿਨਾਂ ਪੋਸਟਮਾਰਟਮ ਦੇ ਪਿੰਡ ਵਾਪਸ ਲੈ ਜਾ ਕੇ ਅੰਤਿਮ ਸਸਕਾਰ ਕਰ ਦਿੱਤਾ। ਉਨ੍ਹਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ ਤੇ ਅੰਤਿਮ ਸਸਕਾਰ ਤੋਂ ਬਾਅਦ ਪੁਲਸ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਵੀ ਕਹੀ ਹੈ।
ਪੰਜਾਬ ''ਚ ਸੌਖਾ ਨਹੀਂ ਹੁਣ ਘਰ ਬਨਾਉਣਾ, ਇੱਟਾਂ ਦੇ ਭਾਅ ਨੇ ਲੋਕਾਂ ਨੂੰ ਦਿੱਤਾ ਝਟਕਾ
NEXT STORY