ਭੋਗਪੁਰ (ਸੂਰੀ)-ਥਾਣਾ ਭੋਗਪੁਰ ਨੇੜਲੇ ਪਿੰਡ ਡੱਲਾ ਵਿਚ ਇਕ ਵਿਅਕਤੀ ਵੱਲੋਂ ਗ਼ਰੀਬੀ ਅਤੇ ਆਪਣੀ ਪੁੱਤਰੀ ਤੋਂ ਤੰਗ ਆ ਕੇ ਆਪਣੀ ਦੋਹਤੀ ਦਾ ਕਤਲ ਕਰਕੇ ਲਾਸ਼ ਟਾਂਡਾ ਨੇੜੇ ਇਕ ਪੁਲੀ ਕੋਲ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਲਿੰਦਰ ਕੁਮਾਰ ਪੁੱਤਰ ਰਤਨ ਚੰਦ ਵਾਸੀ ਜਗਤਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਨੇ ਭੋਗਪੁਰ ਪੁਲਸ ਨੂੰ ਕੁਝ ਦਿਨ ਪਹਿਲਾਂ ਇਕ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਦਾ ਵਿਆਹ ਮਨਿੰਦਰ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਡੱਲਾ ਨਾਲ ਦੋ-ਢਾਈ ਸਾਲ ਪਹਿਲਾਂ ਹੋਇਆ ਸੀ। ਇਸ ਵਿਆਹ ਤੋਂ ਬਾਅਦ ਉਸ ਦੇ ਘਰ ਇਕ ਕੁੜੀ ਅਲੀਜ਼ਾ ਪੈਦਾ ਹੋਈ, ਜਿਸ ਦੀ ਉਮਰ 6 ਮਹੀਨੇ ਹੈ। ਮਨਿੰਦਰ ਕੌਰ 15 ਦਿਨ ਪਹਿਲਾਂ ਆਪਣੇ ਪੇਕੇ ਘਰ ਪੁੱਤਰੀ ਨੂੰ ਨਾਲ ਲੈ ਕੇ ਆਈ ਸੀ। ਸੁਲਿੰਦਰ ਕੁਮਾਰ ਆਪਣੀ ਪਤਨੀ ਅਤੇ ਪੁੱਤਰੀ ਨੂੰ ਖ਼ੁਦ ਆਪਣੇ ਸਹੁਰਾ ਘਰ ਛੱਡ ਕੇ ਗਿਆ ਸੀ। ਕੁਝ ਦਿਨ ਬਾਅਦ ਜਦੋਂ ਉਹ ਦੋਬਾਰਾ ਸਹੁਰੇ ਘਰ ਆਇਆ ਤਾਂ ਉਸ ਦੀ ਪਤਨੀ ਅਤੇ ਉਸ ਦੀ ਬੇਟੀ ਆਪਣੇ ਸਹੁਰੇ ਘਰ ਵਿਚ ਸੀ।
ਇਹ ਵੀ ਪੜ੍ਹੋ: ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ ਹੋਈਆਂ ਲਾਪਤਾ

7 ਅਗਸਤ ਨੂੰ ਸਵੇਰੇ ਸੁਲਿੰਦਰ ਆਪਣੀ ਡਿਊਟੀ ’ਤੇ ਚਲਾ ਗਿਆ ਤਾਂ 8 ਅਗਸਤ ਸ਼ਾਮ ਸਮੇਂ ਸਲਿੰਦਰ ਕੁਮਾਰ ਨੇ ਆਪਣੀ ਪਤਨੀ ਮਨਿੰਦਰ ਕੌਰ ਨੂੰ ਫੋਨ ਕੀਤਾ ਅਤੇ ਸਾਰੇ ਪਰਿਵਾਰ ਦਾ ਹਾਲਚਾਲ ਪੁੱਛਿਆ ਪਰ ਮਨਿੰਦਰ ਕੌਰ ਨੇ ਬੇਟੀ ਅਲੀਜ਼ਾ ਬਾਰੇ ਕੁਝ ਵੀ ਨਹੀਂ ਦੱਸਿਆ। ਉਸ ਨੇ ਆਪਣੀ ਪਤਨੀ ਮਨਿੰਦਰ ਕੌਰ ਅਤੇ ਸੱਸ ਦਲਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀਆਨ ਪਿੰਡ ਡੱਲਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਆਪਣੀ 6 ਮਹੀਨੇ ਦੀ ਕੁੜੀ ਨੂੰ ਛੁਪਾ ਕੇ ਰੱਖਣ ਨੂੰ ਲੈ ਕੇ ਬੀਤੀ 13 ਅਗਸਤ ਨੂੰ ਥਾਣਾ ਭੋਗਪੁਰ ਜ਼ਿਲ੍ਹਾ ਦਿਹਾਤੀ ਜਲੰਧਰ ’ਚ ਮੁਕੱਦਮਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, 19 ਤੇ 26 ਅਗਸਤ ਨੂੰ ...
ਥਾਣਾ ਭੋਗਪੁਰ ਪੁਲਸ ਵੱਲੋਂ ਉਸ ਦੀ ਪਤਨੀ ਮਨਿੰਦਰ ਕੌਰ ਨੂੰ ਪਿੰਡ ਡੱਲੀ ਥਾਣਾ ਭੋਗਪੁਰ ਤੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਪੁੱਛਗਿਛ ਕੀਤੀ ਹੈ ਪਰ ਮਨਿੰਦਰ ਕੌਰ ਨੇ ਕੁਝ ਨਹੀਂ ਦੱਸਿਆ। ਪੁਲਸ ਵੱਲੋਂ ਮਨਿੰਦਰ ਕੌਰ ਦੀ ਮਾਤਾ ਦਲਜੀਤ ਕੌਰ ਪਾਸੋਂ ਪੁੱਛਗਿਛ ਕੀਤੀ ਤਾਂ ਉਸ ਨੇ ਸਾਰਾ ਸੱਚ ਪੁਲਸ ਅੱਗੇ ਰੱਖ ਦਿੱਤਾ। ਪੁਲਸ ਵੱਲੋਂ ਮਨਿੰਦਰ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਅਲੀਜ਼ਾ ਦੀ ਲਾਸ਼ ਟਾਂਡਾ ਨੇੜੇ ਹਾਈਵੇਅ ’ਤੇ ਸਥਿਤ ਇਕ ਦਰੱਖ਼ਤ ਪਾਸੋਂ ਇਕ ਬੈਗ ਵਿਚੋਂ ਬਰਾਮਦ ਕਰ ਲਈ। ਅਲੀਜ਼ਾ ਦੀ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਪੁਲਸ ਦੀ ਫੋਰੈਂਸਿਕ ਟੀਮ ਵੱਲੋਂ ਅਲੀਜ਼ਾ ਦੀ ਲਾਸ਼ ਜਨਤਕ ਕੀਤੀ ਗਈ ਹੈ।
ਖ਼ਬਰ ਲਿਖੇ ਜਾਣ ਤੱਕ ਅਲੀਜ਼ਾ ਦੇ ਨਾਨਾ ਤਰਸੇਮ ਸਿੰਘ ਅਤੇ ਨਾਨੀ ਦਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਲੀਜ਼ਾ ਦੀ ਮਾਂ ਮਨਿੰਦਰ ਦੀ ਭੂਮਿਕਾ ਪੂਰੀ ਤਰ੍ਹਾਂ ਸ਼ੱਕੀ ਨਜ਼ਰ ਆ ਰਹੀ ਹੈ। ਅਲੀਜ਼ਾ ਦੇ ਪਿਤਾ ਵੱਲੋਂ ਪਤਨੀ ਮਨਿੰਦਰ ਖ਼ਿਲਾਫ਼ ਦੋਸ਼ ਲਾਏ ਜਾਣ ਦੇ ਬਾਵਜੂਦ ਭੋਗਪੁਰ ਪੁਲਸ ਵੱਲੋਂ ਮਨਿੰਦਰ ਨੂੰ ਇਸ ਮਾਮਲੇ ਨੂੰ ਇਸ ਮਾਮਲੇ ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ ਹੋਈਆਂ ਲਾਪਤਾ
NEXT STORY