ਭੋਗਪੁਰ (ਸੂਰੀ) : ਥਾਣਾ ਭੋਗਪੁਰ ਨੇੜਲੇ ਪਿੰਡ ਡੱਲਾ ਵਿੱਚ ਇੱਕ ਨਾਨੇ ਵੱਲੋਂ ਗਰੀਬੀ ਅਤੇ ਆਪਣੀ ਪੁੱਤਰੀ ਤੋਂ ਤੰਗ ਆ ਕੇ ਆਪਣੀ ਦੋਹਤੀ ਦਾ ਕਤਲ ਕਰਕੇ ਉਸਦੀ ਲਾਸ਼ ਟਾਂਡਾ ਨੇੜੇ ਇੱਕ ਪੁਲੀ ਕੋਲ ਸੁੱਟੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਸੁਲਿੰਦਰ ਕੁਮਾਰ ਪੁੱਤਰ ਰਤਨ ਚੰਦ ਵਾਸੀ ਜਗਤਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਨੇ ਭੋਗਪੁਰ ਪੁਲਸ ਨੂੰ ਕੁਝ ਦਿਨ ਪਹਿਲਾਂ ਇੱਕ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਦਾ ਵਿਆਹ ਮਨਿੰਦਰ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਡੱਲਾ ਨਾਲ ਦੋ ਢਾਈ ਸਾਲ ਪਹਿਲਾਂ ਹੋਇਆ ਸੀ। ਇਸ ਵਿਆਹ ਤੋਂ ਬਾਅਦ ਉਸ ਦੇ ਘਰ ਇੱਕ ਲੜਕੀ ਅਲੀਜਾ ਪੈਦਾ ਹੋਈ ਸੀ ਜਿਸ ਦੀ ਉਮਰ 6 ਮਹੀਨੇ ਹੈ। ਮਨਿੰਦਰ ਕੌਰ 15 ਦਿਨ ਪਹਿਲਾਂ ਆਪਣੇ ਪੇਕੇ ਘਰ ਪੁੱਤਰੀ ਨੂੰ ਨਾਲ ਲੈ ਕੇ ਆਈ। ਸੁਲਿੰਦਰ ਕੁਮਾਰ ਆਪਣੀ ਪਤਨੀ ਅਤੇ ਪੁੱਤਰੀ ਨੂੰ ਖੁਦ ਆਪਣੇ ਸਹੁਰਾ ਘਰ ਛੱਡ ਕੇ ਗਿਆ ਸੀ।
ਇਹ ਵੀ ਪੜ੍ਹੋ : ਟੋਲ ਪਲਾਜ਼ਾ ’ਤੇ ਆਪਣੀ ਕਾਰ VIP ਲਾਈਨ ਤੋਂ ਕੱਢਣ ਲਈ ਕਬੱਡੀ ਖਿਡਾਰੀ ਨੇ ਸੁਰੱਖਿਆ ਗਾਰਡ ਨੂੰ ਕੁੱਟਿਆ, ਉਤਾਰੀ ਪੱਗ
ਕੁਝ ਦਿਨ ਬਾਅਦ ਜਦੋਂ ਉਹ ਦੁਬਾਰਾ ਸਹੁਰੇ ਘਰ ਆਇਆ ਤਾਂ ਉਸ ਦੀ ਪਤਨੀ ਅਤੇ ਉਸ ਦੀ ਬੇਟੀ ਆਪਣੇ ਸਹੁਰਾ ਘਰ ਵਿੱਚ ਸੀ। 7 ਅਗਸਤ ਨੂੰ ਸਵੇਰੇ ਸੁਲਿੰਦਰ ਆਪਣੀ ਡਿਊਟੀ 'ਤੇ ਚਲਾ ਗਿਆ ਤਾਂ 8 ਅਗਸਤ ਸ਼ਾਮ ਸਮੇਂ ਸੁਲਿੰਦਰ ਕੁਮਾਰ ਨੇ ਆਪਣੀ ਪਤਨੀ ਮਨਿੰਦਰ ਕੌਰ ਨੂੰ ਫੋਨ ਕੀਤਾ ਅਤੇ ਸਾਰੇ ਪਰਿਵਾਰ ਦਾ ਹਾਲਚਾਲ ਪੁੱਛਿਆ ਪਰ ਮਨਿੰਦਰ ਕੌਰ ਨੇ ਬੇਟੀ ਅਲੀਜਾ ਬਾਰੇ ਕੁਝ ਵੀ ਨਹੀਂ ਦੱਸਿਆ। ਉਸ ਨੇ ਦੱਸਿਆ ਕਿ ਮੇਰੀ ਪਤਨੀ ਦੇ ਕਹਿਣ ਕਰਕੇ ਮੇਰੇ ਸਹੁਰਾ ਪਰਿਵਾਰ ਵੱਲੋਂ ਮੇਰੀ ਲੜਕੀ ਨੂੰ ਕਿਤੇ ਗੁਪਤ ਜਗ੍ਹਾ 'ਤੇ ਲੁਕਾ ਕੇ ਰੱਖਿਆ ਹੋਇਆ ਹੈ ਇਸ ਲਈ ਮੇਰੀ ਲੜਕੀ ਦੀ ਭਾਲ ਕੀਤੀ ਜਾਵੇ। ਸੁਲਿੰਦਰ ਕੁਮਾਰ ਨੇ ਆਪਣੀ ਪਤਨੀ ਮਨਿੰਦਰ ਕੌਰ ਅਤੇ ਸੱਸ ਦਲਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀਆਨ ਪਿੰਡ ਡੱਲਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਖਿਲਾਫ ਆਪਣੀ 6 ਮਹੀਨੇ ਦੀ ਲੜਕੀ ਨੂੰ ਛੁਪਾ ਕੇ ਰੱਖਣ ਅਤੇ ਲੜਕੀ ਦੇ ਗਾਇਬ ਹੋਣ ਬਾਰੇ ਕੁਝ ਨਾ ਦੱਸਣ ਨੂੰ ਲੈ ਕੇ ਬੀਤੀ 13 ਅਗਸਤ ਨੂੰ ਥਾਣਾ ਭੋਗਪੁਰ ਜ਼ਿਲਾ ਦਿਹਾਤੀ ਜਲੰਧਰ ਵਿਚ ਆਪਣੀ ਪਤਨੀ ਮਨਿੰਦਰ ਕੌਰ ਅਤੇ ਸੱਸ ਦਲਜੀਤ ਕੌਰ ਖਿਲਾਫ਼ ਮੁਕੱਦਮਾ ਨੰਬਰ 110 ਦਰਜ ਕਰਵਾਇਆ ਸੀ ਜਿਸ ਤੇ ਥਾਣਾ ਭੋਗਪੁਰ ਪੁਲਸ ਵੱਲੋਂ ਇਸ ਦੀ ਪਤਨੀ ਮਨਿੰਦਰ ਕੌਰ ਨੂੰ ਪਿੰਡ ਡੱਲੀ ਥਾਣਾ ਭੋਗਪੁਰ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਹੈ ਪਰ ਮਨਿੰਦਰ ਕੌਰ ਨੇ ਆਪਣੀ 6 ਮਹੀਨੇ ਦੀ ਲੜਕੀ ਅਲੀਜਾ ਬਾਰੇ ਕੁਝ ਨਹੀਂ ਦੱਸਿਆ।
ਇਹ ਵੀ ਪੜ੍ਹੋ : ਭਾਰਤ 'ਤੇ ਟੈਰਿਫ ਅਤੇ ਖੁਦ ਰੂਸ ਨਾਲ ਵਪਾਰ ਵਧਾ ਰਿਹਾ ਹੈ ਅਮਰੀਕਾ, ਦੁਨੀਆ ਦੇ ਸਾਹਮਣੇ ਖੁੱਲ੍ਹੀ ਟਰੰਪ ਦੀ ਪੋਲ
ਪੁਲਸ ਵੱਲੋਂ ਮਨਿੰਦਰ ਕੌਰ ਦੀ ਮਾਤਾ ਦਲਜੀਤ ਕੌਰ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰਾ ਸੱਚ ਪੁਲਸ ਅੱਗੇ ਰੱਖ ਦਿੱਤਾ। ਦਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਗਰੀਬੀ ਅਤੇ ਆਪਣੀ ਧੀ ਤੋਂ ਤੰਗ ਆ ਕੇ ਆਪਣੀ ਦੋਹਤੀ ਦਾ ਕਤਲ ਕੀਤਾ ਹੈ। ਇਸ ਤੋਂ ਬਾਅਦ ਪੁਲਸ ਵੱਲੋਂ ਮਨਿੰਦਰ ਦੇ ਪਿਤਾ ਨੂੰ ਗ੍ਰਿਫਤਾਰ ਕਰਕੇ ਅਲੀਜਾ ਦੀ ਲਾਸ਼ ਟਾਂਡਾ ਨੇੜੇ ਹਾਈਵੇ 'ਤੇ ਸਥਿਤ ਇਕ ਦਰੱਖਤ ਪਾਸੋਂ ਬਰਾਮਦ ਕਰ ਲਈ। ਅਲੀਜਾ ਦੀ ਲਾਸ਼ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਪੁਲਸ ਦੀ ਫੋਰੈਂਸਿਕ ਟੀਮ ਵੱਲੋਂ ਅਲੀਜਾ ਦੀ ਲਾਸ਼ ਦੀ ਜਾਂਚ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਅਲੀਜਾ ਦੇ ਨਾਨਾ ਤਰਸੇਮ ਸਿੰਘ ਅਤੇ ਨਾਨੀ ਦਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਲੀਜਾ ਦੀ ਮਾਂ ਦੀ ਭੂਮਿਕਾ ਵੀ ਸ਼ੱਕੀ ਨਜ਼ਰ ਆ ਰਹੀ ਹੈ। ਅਲੀਜਾ ਦੇ ਪਿਤਾ ਵੱਲੋਂ ਪਤਨੀ ਮਨਿੰਦਰ ਖਿਲਾਫ਼ ਦੋਸ਼ ਲਗਾਏ ਜਾਣ ਦੇ ਬਾਵਜੂਦ ਭੋਗਪੁਰ ਪੁਲਸ ਵੱਲੋਂ ਮਨਿੰਦਰ ਨੂੰ ਇਸ ਮਾਮਲੇ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਕਾਰਨ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਨਜ਼ਰ ਆ ਰਿਹਾ ਹੈ। ਮਨਿੰਦਰ ਵੱਲੋਂ ਸੁਲਿੰਦਰ ਨਾਲ ਚੌਥਾ ਵਿਆਹ ਕੀਤਾ ਗਿਆ ਸੀ ਜਦਕਿ ਮਨਿੰਦਰ ਪਹਿਲਾਂ 3 ਵਿਆਹ ਕਰਵਾ ਚੁੱਕੀ ਹੈ ਅਤੇ ਉਸਦੇ ਪਹਿਲੇ ਵਿਆਹਾਂ ਤੋਂ ਇਕ ਅੱਠ ਸਾਲ ਦੀ ਲੜਕੀ ਹੈ ਜਿਸਦਾ ਪਾਲਣ ਪੋਸ਼ਣ ਮਨਿੰਦਰ ਦੇ ਪਿਤਾ ਤਰਸੇਮ ਵੱਲੋਂ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਨਿੰਦਰ ਕੌਰ ਦੀ ਪਤੀ ਸੁਲਿੰਦਰ ਕੁਮਾਰ ਨਾਲ ਨਹੀਂ ਬਣਦੀ ਸੀ ਜਿਸ ਕਰਕੇ ਇਹ ਆਪਣੇ ਪਤੀ ਉਕਤ ਸੁਲਿੰਦਰ ਕੁਮਾਰ ਨਾਲ ਰਹਿਣਾ ਨਹੀਂ ਚਾਹੁੰਦੀ ਸੀ। ਇਸ ਲਈ ਇਸ ਨੇ ਆਪਣੇ ਕਿਸੇ ਸਾਥੀ ਅਤੇ ਆਪਣੇ ਪਿਤਾ ਨਾਲ ਮਿਲ ਕੇ 8 ਅਗਸਤ ਨੂੰ ਅਲੀਜਾ ਨੂੰ ਮਾਰ ਕੇ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ : ਹੁਣ ਨਹੀਂ ਕਰ ਸਕੋਗੇ WhatsApp Call! ਸਰਕਾਰ ਨੇ ਬੰਦ ਕਰ ਦਿੱਤੀ ਸਹੂਲਤ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੋਲ ਪਲਾਜ਼ਾ ’ਤੇ ਆਪਣੀ ਕਾਰ VIP ਲਾਈਨ ਤੋਂ ਕੱਢਣ ਲਈ ਕਬੱਡੀ ਖਿਡਾਰੀ ਨੇ ਸੁਰੱਖਿਆ ਗਾਰਡ ਨੂੰ ਕੁੱਟਿਆ, ਉਤਾਰੀ ਪੱਗ
NEXT STORY