ਕੋਟਕਪੂਰਾ (ਨਰਿੰਦਰ) - ਐਕਸ ਸਰਵਿਸ ਮੈਨ ਵੈੱਲਫੇਅਰ ਸੰਸਥਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਹੈੱਡ ਕੁਆਰਟਰ ਡੇਰਾ ਬਾਬਾ ਦਰਿਆ ਗਿਰੀ 'ਚ ਕੀਤੀ ਗਈ। ਇਸ ਸਮੇਂ ਸਰਹੱਦ 'ਤੇ ਫੌਜੀ ਕੈਂਪਾਂ ਉੱਪਰ ਪਾਕਿਸਤਾਨ ਅੱਤਵਾਦੀ ਹਮਲਿਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਇਸ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿਰਫ਼ ਗੱਲਾਂ ਨਾਲ ਨਾ ਸਾਰਿਆ ਜਾਵੇ ਅਤੇ ਪੂਰੇ ਦੇਸ਼ ਵੱਲੋਂ ਉੱਠ ਰਹੀ ਮੰਗ ਨੂੰ ਧਿਆਨ 'ਚ ਰੱਖਦਿਆਂ ਪਾਕਿਸਤਾਨ ਖਿਲਾਫ਼ ਠੋਸ ਕਦਮ ਚੁੱਕੇ ਜਾਣ। ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਭੱਟੀ ਨੇ ਕਿਹਾ ਕਿ ਪਾਕਿਸਤਾਨੀ ਹਮਲਿਆਂ ਨੂੰ ਲੈ ਕੇ ਸਾਬਕਾ ਫੌਜੀਆਂ 'ਚ ਭਾਰੀ ਗੁੱਸਾ ਹੈ। ਜੇਕਰ ਜੰਗ ਦੇ ਮੈਦਾਨ 'ਚ ਸਾਬਕਾ ਸੈਨਿਕਾਂ ਦੀ ਲੋੜ ਪੈਂਦੀ ਹੈ ਤਾਂ ਉਹ ਦੁਬਾਰਾ ਸਰਹੱਦਾਂ 'ਤੇ ਜਾਣ ਲਈ ਤਿਆਰ ਹਨ। ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਹੋਈ ਨਾਅਰੇਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਗੁੰਮਰਾਹ ਹੋਏ ਨੌਜਵਾਨ ਹੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹਨ ਅਤੇ ਪੱਥਰਬਾਜ਼ੀ ਕਰਦੇ ਹਨ ਪਰ ਇਕ ਚੁਣੇ ਹੋਏ ਐੱਮ. ਐੱਲ. ਏ. ਨੇ ਵਿਧਾਨ ਸਭਾ ਸੈਸ਼ਨ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ, ਜਿਸ 'ਤੇ ਉੱਥੋਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਸਾਬਕਾਂ ਸੈਨਿਕਾਂ ਨੇ ਮੰਗ ਕੀਤੀ ਕਿ ਉਸ ਨੁਮਾਇੰਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ 'ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਵੇ। ਇਸ ਮੌਕੇ ਰੂਪ ਚੰਦ, ਹਰਦਿਆਲ ਸਿੰਘ, ਬਿਹਾਰੀ ਲਾਲ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਪ੍ਰੇਮ ਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਬਸੰਤ ਸਿੰਘ ਸਰਪੰਚ ਨੇ ਕੀਤਾ।
ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਨਾਂ ਵੋਟਰ ਸੂਚੀ 'ਚ ਦਰਜ ਕਰਨ ਦੀ ਹਦਾਇਤ
NEXT STORY