ਸਾਦਿਕ (ਪਰਮਜੀਤ) : ਅੱਜ ਪਏ ਤੇਜ਼ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਹਿਲਾਂ ਪਏ ਮੀਂਹ ਨੇ ਜਿੱਥੇ ਕਣਕ ਦੇ ਝਾੜ 'ਤੇ ਅਸਰ ਪਾਇਆ ਸੀ ਤੇ ਤੂੜੀ, ਸਬਜ਼ੀਆਂ ਤੇ ਹਰੇ ਚਾਰੇ ਦਾ ਨੁਕਸਾਨ ਕੀਤਾ ਸੀ, ਉਥੇ ਹੀ ਅੱਜ ਗੜ੍ਹੇਮਾਰੀ ਕਾਰਨ ਮੰਡੀਆਂ ਵਿੱਚ ਪਈ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਾਦਿਕ ਨੇੜਲੇ ਮੰਡੀ ਜੰਡ ਸਾਹਿਬ ਵਿਖੇ ਤੇਜ਼ ਗੜ੍ਹੇਮਾਰੀ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਪਾਣੀ ਵਿੱਚ ਰੁੜ ਗਈ ਤੇ ਢੇਰੀਆਂ ਗੜ੍ਹਿਆਂ ਦੀ ਚਿੱਟੀ ਚਾਦਰ ਵਿੱਚ ਲਿਪਟੀਆਂ ਨਜ਼ਰ ਆਈਆਂ। ਭਰੀਆਂ ਬੋਰੀਆਂ ਤੇ ਗੜ੍ਹੇ ਹੀ ਗੜ੍ਹੇ ਨਜ਼ਰ ਆਏ। ਸਾਦਿਕ ਵਿਖੇ ਵੀ ਗੜ੍ਹੇ ਪਏ ਤੇ ਕਣਕ ਦੀਆਂ ਢੇਰੀਆਂ ਹੇਠ ਪਾਣੀ ਭਰ ਗਿਆ।
ਇਹ ਵੀ ਪੜ੍ਹੋ- ਗੈਂਗਸਟਰ ਮੁੱਖਤਾਰ ਅੰਸਾਰੀ ਮਾਮਲੇ 'ਤੇ ਐਕਸ਼ਨ 'ਚ CM ਮਾਨ, ਵਾਪਸ ਮੋੜੀ 55 ਲੱਖ ਦੇ ਖ਼ਰਚੇ ਵਾਲੀ ਫਾਈਲ
ਜੰਡ ਸਾਹਿਬ ਮੰਡੀ ਦੇ ਆੜ੍ਹਤੀ ਹਰਪ੍ਰੀਤ ਸਿੰਘ ਸੰਧੂ, ਸ਼ਮਸ਼ੇਰ ਸਿੰਘ ਬਰਾੜ ਤੇ ਕੇਵਲ ਸਿੰਘ ਅਹਿਲ ਨੇ ਦੱਸਿਆ ਕਿ ਹੁਣ ਖੇਤਾਂ ਵਿੱਚ ਫ਼ਸਲ ਨਹੀਂ ਹੈ ਤੇ ਸਾਰੀ ਕਟਾਈ ਹੋ ਕੇ ਕਣਕ ਮੰਡੀਆਂ ਵਿੱਚ ਢੇਰੀ ਹੋ ਗਈ ਹੈ। ਕੱਲ੍ਹ ਦਾ ਮੌਸਮ ਖ਼ਰਾਬ ਹੋਣ ਕਾਰਨ ਖ਼ਰੀਦ ਵੀ ਪ੍ਰਭਾਵਿਤ ਹੋ ਰਹੀ ਹੈ। ਅਸੀਂ ਢੇਰੀਆਂ ਸਾਫ਼ ਕਰਕੇ ਰੱਖੀਆਂ ਸਨ ਕਿ ਤੋਲ ਲਗਾਉਣਾ ਹੈ ਪਰ ਕੁਦਰਤੀ ਕਰੋਪੀ ਨਾਲ ਸਾਰਾ ਕੁਝ ਤਹਿਸ-ਨਹਿਸ ਹੋ ਗਿਆ। ਪੱਕੀ ਫ਼ਸਲ ਦਾ ਖ਼ਾਸਕਰ ਮੰਡੀ ਵਿੱਚ ਪਈ ਫ਼ਸਲ ਦਾ ਨੁਕਸਾਨ ਹੋਣ ਤਾਂ ਕਿਸਾਨ ਨਾਲ ਪ੍ਰਮਾਤਮਾ ਦਾ ਧੱਕਾ ਹੀ ਹੈ ਪਰ ਕੋਈ ਕੁਝ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ- ਪਲਾਂ 'ਚ ਉੱਜੜੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਦਿਓਰ-ਭਾਬੀ ਨਾਲ ਵਾਪਰਿਆ ਦਰਦਨਾਕ ਭਾਣਾ
ਪਿੰਡ ਬਲੋਚਾਂ ਦੇ ਸਰਪੰਚ ਰਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਵਿੱਚ ਤੇਜ਼ ਮੀਂਹ ਚੱਲ ਰਹੇ ਸਨ ਤਾਂ ਸਾਡੇ ਪਿੰਡ ਉਸ ਸਮੇਂ ਵੀ ਗੜ੍ਹੇਮਾਰੀ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਤੇ ਹੁਣ ਕੁਦਰਤ ਦੀ ਦੋਰਹੀ ਮਾਰ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੱਚਾ ਚੋਰੀ ਦਾ ਮਾਮਲਾ : ਮੁਲਜ਼ਮ ਜੋੜੇ ਤੋਂ ਬਾਅਦ ਬੱਚੇ ਨੂੰ ਅੱਗੇ ਵੇਚਣ ਵਾਲੀ ਔਰਤ ਵੀ ਗ੍ਰਿਫਤਾਰ
NEXT STORY