ਚੰਡੀਗੜ੍ਹ: ਪੰਜਾਬ 'ਚ ਮਾਨਸੂਨ ਨੇ ਫਿਰ ਤੋਂ ਰਫ਼ਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ 4 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ SAS ਨਗਰ ਯਾਨੀ ਮੁਹਾਲੀ 'ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ 'ਚ ਕੁਝ ਥਾਵਾਂ 'ਤੇ ਤੇਜ਼ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲ ਸਕਦੀ ਹੈ। ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ !
18 ਅਗਸਤ ਅਤੇ 19 ਅਗਸਤ ਦਾ ਅਲਰਟ
ਵਿਭਾਗ ਮੁਤਾਬਕ 18 ਅਗਸਤ ਤੇ 19 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਅਤੇ SAS ਨਗਰ ਯਾਨੀ ਮੁਹਾਲੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਹੈ। ਇਨ੍ਹਾਂ ਇਲਾਕਿਆਂ 'ਚ ਤੇਜ਼ ਮੀਂਹ ਦੇ ਨਾਲ-ਨਾਲ ਕਿਤੇ-ਕਿਤੇ ਬੱਦਲ ਗਰਜਣ ਦੀ ਵੀ ਸੰਭਾਵਨਾ ਹੋ ਸਕਦੀ ਹੈ।
ਇਹ ਵੀ ਪੜ੍ਹੋ-21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ
ਉੱਥੇ ਹੀ 20 ਅਗਸਤ ਤੋਂ 22 ਅਗਸਤ ਤੱਕ ਪੂਰੇ ਪੰਜਾਬ 'ਚ ਮੌਸਮ ਸਾਫ਼ ਰਹਿਣ ਅਤੇ ਕੋਈ ਚੇਤਾਵਨੀ ਨਾ ਹੋਣ ਦੀ ਸੰਭਾਵਨਾ ਹੈ। ਬੱਦਲਵਾਈ ਕਾਰਨ ਤਾਪਮਾਨ 'ਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੇਗੀ। ਯਾਨੀ ਕਿ ਅਗਲੇ 3 ਦਿਨ ਤੱਕ ਸੂਬੇ ਭਰ 'ਚ ਮੌਸਮ ਸੁਹਾਵਨਾ ਬਣਿਆ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਠਿੰਡਾ ਵਿਖੇ ESIC ਦਾ ਸਬ-ਰੀਜ਼ਨਲ ਦਫ਼ਤਰ ਸਥਾਪਤ ਕੀਤਾ ਜਾਵੇ : ਕੇਵਲ ਸਿੰਘ ਢਿੱਲੋਂ
NEXT STORY