ਸਾਦਿਕ (ਪਰਮਜੀਤ): ਕਿਰਤੀ ਕਿਸਾਨ ਯੂਨੀਅਨ ਨੇ ਫਲਸਤੀਨੀਆਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਦਿਆਂ 5 ਲੱਖ ਦੀ ਸਹਾਇਤਾ ਫਲਸਤੀਨ ਅੰਬੈਸੀ ਰਾਹੀਂ ਭੇਜੀ ਤੇ ਫਲਸਤੀਨੀ ਅਧਿਕਾਰੀਆਂ ਨੇ ਇਸ ਨੂੰ ਜੀ ਆਇਆਂ ਆਖਦਿਆਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਜਥੇਬੰਦੀ ਨੇ ਇਸ ਮਾਨਵੀ ਸਹਾਇਤਾ ਨੂੰ ਨਾਂਮਾਤਰ ਮਦਦ ਐਲਾਨਦਿਆਂ ਦੁਨੀਆਂ ਭਰ ਦੇ ਇਨਸਾਫ਼ ਪਸੰਦ ਨੂੰ ਲੋਕਾਂ ਨੂੰ ਫਲਸਤੀਨੀਆਂ ਦੇ ਪੱਖ 'ਚ ਡਟਣ ਦਾ ਸੱਦਾ ਦਿੱਤਾ ਤੇ ਵੱਧ ਤੋਂ ਵੱਧ ਮਾਨਵੀ ਸਹਾਇਤਾ ਫਲਸਤੀਨੀਆਂ ਦੀ ਕਰਨ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਕਿਰਤੀ ਕਿਸਾਨ ਯੂਨੀਅਨ ਨੇ ਫੌਰੀ ਜੰਗਬੰਦੀ ਦੀ ਮੰਗ ਕਰਦਿਆਂ ਫ਼ਲਸਤੀਨ ਦੇ ਸਥਾਈ ਹੱਲ ਦੀ ਮੰਗ ਕੀਤੀ ਤੇ ਗਾਜ਼ੀ ਦੀ ਨਸਲਕੁਸ਼ੀ ਨੂੰ ਸਿੱਖ ਨਸਲਕੁਸ਼ੀ, 1947 ਦੀ ਪੰਜਾਬ ਦੀ ਵੰਡ ਤੇ 84 ਦੀ ਨਸਲਕੁਸ਼ੀ ਨੂੰ ਯਾਦ ਕਰਾਉਣ ਵਾਲੀ ਨਾਲ ਤੁਲਨਾ ਕਰਦਿਆਂ ਇਸ ਜਬਰ ਖ਼ਿਲਾਫ਼ ਮੈਦਾਨ 'ਚ ਨਿਤਰਨ ਦਾ ਸੱਦਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ
NEXT STORY