ਲੁਧਿਆਣਾ,(ਮਹੇਸ਼): ਜ਼ਿਲਾ ਪੁਲਸ ਨੇ ਵੱਖ-ਵੱਖ ਕੇਸਾਂ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ, ਭੁੱਕੀ ਅਤੇ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਸਦਰ ਅਤੇ ਸਲੇਮ ਟਾਬਰੀ ਥਾਣੇ ’ਚ ਕੇਸ ਦਰਜ ਕੀਤੇ ਗਏ ਹਨ। ਸਦਰ ਪੁਲਸ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਕਿਲੋ ਭੁੱਕੀ ਬਰਾਮਦ ਕੀਤੀ ਹੈ। ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿੰਡ ਆਲਮਗੀਰ ਦੇ ਦੋਸ਼ੀ ਮੁਨੀਸ਼ ਮੁਹੰਮਦ ਨੂੰ ਸੂਚਨਾ ਦੇ ਅਾਧਾਰ ’ਤੇ ਪਿੰਡ ਖੇਡ਼ੀ ਝਮੇਡ਼ੀ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਆਪਣੀ ਸਕੂਟਰੀ ’ਤੇ ਜੱਸੋਵਾਲ ਵੱਲ ਜਾ ਰਿਹਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਭੁੱਕੀ ਬਰਾਮਦ ਹੋਈ।
ਇਕ ਹੋਰ ਕੇਸ ਵਿਚ ਸਦਰ ਪੁਲਸ ਨੇ ਪਿੰਡ ਕਾਲਖ ਦੇ ਮਨਪ੍ਰੀਤ ਸਿੰਘ ਨੂੰ ਐਕਸਾਈਜ਼ ਐਕਟ ਦੇ ਤਹਿਤ ਗ੍ਰਿਫਤਾਰ ਕਰ ਕੇ ਉਸ ਕੋਲੋਂ 39 ਲਿਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਏ. ਐੱਸ. ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਖੁੱਲ੍ਹੇਆਮ ਸਡ਼ਕ ’ਤੇ ਸ਼ਰਾਬ ਵੇਚ ਰਿਹਾ ਸੀ। ਉਧਰ ਸਲੇਮ ਟਾਬਰੀ ਪੁਲਸ ਨੇ ਪਿੰਡ ਤਲਵੰਡੀ ਕਲਾਂ ਦੇ ਸੰਦੀਪ ਕੁਮਾਰ ਨੂੰ ਫਤਿਹਗਡ਼੍ਹ ਗੁੱਜਰਾਂ ਦੇ ਕੋਲੋਂ ਫਡ਼ ਕੇ ਉਸ ਤੋਂ 5 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਏ. ਐੱਸ. ਆਈ. ਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੂਚਨਾ ਦੇ ਅਾਧਾਰ ’ਤੇ ਅਮਲ ’ਚ ਲਿਆਂਦੀ ਗਈ ਹੈ।
ਪਤਨੀ, ਸਾਲੇ ਅਤੇ ਸੱਸ ਨੂੰ ਮੌਤ ਦਾ ਜ਼ਿੰਮੇਦਾਰ ਲਿਖ ਕੇ ਕੀਤੀ ਖੁਦਕੁਸ਼ੀ
NEXT STORY