ਪੱਟੀ (ਬੇਅੰਤ) : ਤਰਨਤਾਰਨ ਅਧੀਨ ਆਉਂਦੇ ਥਾਣਾ ਸਿਟੀ ਪੱਟੀ ਦੀ ਪੁਲਸ ਵਲੋਂ ਅੱਧਾ ਕਿੱਲੋ ਹੈਰੋਇਨ ਸਮੇਨ ਦੋ ਨੌਜਵਾਨਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪੁਲਸ ਥਾਣਾ ਸਿਟੀ ਪੱਟੀ ਦੇ ਸਬ. ਇੰਸਪੈਕਟਰ ਕਰਨਜੀਤ ਸਿੰਘ ਵਲੋਂ ਜਸਬੀਰ ਸਿੰਘ ਸੋਨੂੰ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ ਪੱਟੀ ਕੌਮ ਰਾਮਗੜ੍ਹੀਏ ਨੂੰ 256 ਗ੍ਰਾਮ ਹੈਰੋਇਨ ਪਦਾਰਥ ਸਮੇਤ ਅਤੇ ਏ. ਐੱਸ. ਆਈ ਦਿਲਬਾਗ ਸਿੰਘ ਨੇ ਹਰਪ੍ਰੀਤ ਸਿੰਘ ਰਾਜਾ ਪੱਤਰ ਰਣਜੀਤ ਸਿੰਘ ਵਾਸੀ ਵਾਰਡ ਨੰਬਰ 5 ਪੱਟੀ ਕੌਮ ਰਾਮਗੜ੍ਹੀਏ ਨੂੰ 250 ਗ੍ਰਾਮ ਹੈਰੋਇਨ ਪਦਾਰਥ ਸਮੇਤ ਕਾਬੂ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਅਧਿਕਾਰੀ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਖਿਲਾਫ ਮਕੁੱਦਮਾਂ ਨੰਬਰ 64 ਅਤੇ ਜਸਬੀਰ ਸਿੰਘ ਦੇ ਖਿਲਾਫ ਮਕੁੱਦਮਾ ਨੰਬਰ 65 ਦਰਜ ਕਰਕੇ ਦੋਵਾਂ ਦੋਸ਼ੀਆਂ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।
ਸੁਹਰੇ ਵੱਲੋਂ ਵਿਧਵਾ ਨੂੰਹ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ
NEXT STORY