ਮੋਹਾਲੀ (ਕੁਲਦੀਪ) : ਕਈ ਵਾਰ ਵਿਅਕਤੀ ਜੋ ਸੋਚਦਾ ਹੈ, ਉਸ ਦੇ ਉਲਟ ਹੀ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਮੋਹਾਲੀ 'ਚ ਸਾਹਮਣੇ ਆਇਆ ਹੈ, ਜਿੱਥੇ ਸੈਕਸ ਦਾ ਜ਼ਿਆਦਾ ਮਜ਼ਾ ਲੈਣ ਲਈ ਇਕ ਸ਼ਖਸ ਨੇ ਆਪਣੇ ਗੁਪਤ ਅੰਗ 'ਚ ਹੈਰੋਇਨ ਦਾ ਟੀਕਾ ਲਾ ਲਿਆ ਤੇ ਹੁਣ ਹਸਪਤਾਲ 'ਚ ਭਰਤੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਲੁਧਿਆਣਾ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਸੀ। ਉਸ ਦੀ ਉਮਰ 37 ਸਾਲਾਂ ਦੀ ਹੈ ਤੇ ਵਧੀਆ ਘਰਾਣੇ ਨਾਲ ਸਬੰਧ ਰੱਖਦਾ ਹੈ। ਉਹ ਵਿਆਹੁਤਾ ਹੈ ਤੇ 2 ਬੱਚਿਆਂ ਦਾ ਪਿਤਾ ਵੀ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਗਲਤ-ਫਹਿਮੀ ਹੋ ਗਈ ਕਿ ਗੁਪਤ ਅੰਗ 'ਚ ਹੈਰੋਇਨ ਦਾ ਟੀਕਾ ਲਾ ਕੇ ਉਹ ਸੈਕਸ ਦਾ ਜ਼ਿਆਦਾ ਮਜ਼ਾ ਲੈ ਸਕੇਗਾ ਪਰ ਟੀਕਾ ਲਾਉਣ ਤੋਂ ਬਾਅਦ ਉਸ ਨੂੰ ਇੰਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਆਈ. ਵੀ. ਵਾਈ. ਹਸਪਤਾਲ ਭਰਤੀ ਕਰਾਉਣਾ ਪਿਆ। ਹਸਪਤਾਲ 'ਚ ਹੁਣ ਉਸ ਦੀ ਸਰਜਰੀ ਕੀਤੀ ਜਾ ਰਹੀ ਹੈ।ਹਸਪਤਾਲ ਦੇ ਡਾ. ਢੀਂਗਰਾ ਨੇ ਦੱਸਿਆ ਕਿ ਮਰੀਜ਼ ਦੇ ਅੰਗ 'ਤੇ ਇੰਨੀ ਇੰਫੈਕਸ਼ਨ ਫੈਲ ਗਈ ਹੈ ਕਿ ਉਸ ਦੇ ਅੰਗ ਦੀ ਬਾਹਰੀ ਚਮੜੀ ਗਲ ਕੇ ਉਤਰਨ ਲੱਗ ਪਈ ਹੈ, ਜਿਸ ਕਾਰਨ ਹੁਣ ਉਸ ਦੇ ਅੰਗ ਦੀ ਸਰਜਰੀ ਕੀਤੀ ਜਾ ਰਹੀ ਹੈ।
ਜੱਥੇਦਾਰੀ ਸਹਾਰੇ ਸਜ਼ਾ ਮੁਆਫ ਕਰਾਉਣੀ ਰਾਜੋਆਣਾ ਨੂੰ ਮਨਜ਼ੂਰ ਨਹੀਂ : ਕਮਲਦੀਪ
NEXT STORY