ਪਟਿਆਲਾ, (ਰਾਜੇਸ਼)- ਪੰਜਾਬ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਹੋ ਰਹੀਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਤੋਂ ਹਿੰਦੂ ਸਮਾਜ ਵਿਚ ਗੁੱਸੇ ਦੀ ਲਹਿਰ ਹੈ। ਮੰਗਲਵਾਰ ਨੂੰ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ, ਸ਼੍ਰੀ ਹਿੰਦੂ ਤਖਤ ਵੱਲੋਂ ਸੰਮਤੀ ਅਤੇ ਤਖਤ ਨੇਤਾ ਵਿੰਤੀ ਗਿਰੀ, ਭੁਪਿੰਦਰ ਦੀਕਸ਼ਤ ਅਤੇ ਨੀਰਜ ਚੋਪੜਾ ਦੀ ਅਗਵਾਈ ਹੇਠ ਅੱਤਵਾਦ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਸੰਮਤੀ ਤਖਤ ਨੇ ਇਹ ਪ੍ਰਦਰਸ਼ਨ ਕੱਲ ਦਿਨ-ਦਿਹਾੜੇ ਅੰਮ੍ਰਿਤਸਰ ਵਿਚ ਹਿੰਦੂ ਨੇਤਾ ਦੀ ਦੇਸ਼-ਵਿਰੋਧੀ ਖਾਲਿਸਤਾਨੀ ਤਾਕਤਾਂ ਵੱਲੋਂ ਹੱਤਿਆ ਕੀਤੇ ਜਾਣ ਦੇ ਵਿਰੋਧ ਵਿਚ ਕੀਤਾ।
ਇਸ ਮੌਕੇ ਸੰਮਤੀ ਦੇ ਮੀਤ ਪ੍ਰਧਾਨ ਰਾਜੇਸ਼ ਕੇਹਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸੰਮਤੀ ਤੇ ਤਖਤ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਖਾਲਿਸਤਾਨੀ ਤਾਕਤਾਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਕਰ ਰਹੀਆਂ ਹਨ। ਪ੍ਰਸ਼ਾਸਨ ਹੱਥ 'ਤੇ ਹੱਥ ਧਰੀ ਬੈਠਾ ਹੈ। ਹਿੰਦੂ ਨੇਤਾਵਾਂ ਦੇ ਹੱਤਿਆਰਿਆਂ ਨੂੰ ਨਹੀਂ ਫੜ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਵੀ ਦਿੱਤਾ ਗਿਆ, ਜਿਸ ਨੂੰ ਨਾਇਬ-ਤਹਿਸੀਲਦਾਰ ਰਣਜੀਤ ਸਿੰਘ ਨੇ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਆ ਕੇ ਪ੍ਰਾਪਤ ਕੀਤਾ।
ਇਸ ਮੌਕੇ ਰਾਜੇਸ਼ ਕੇਹਰ, ਵਿੰਤੀ ਗਿਰੀ, ਭੁਪਿੰਦਰ ਦੀਕਸ਼ਤ, ਨੀਰਜ ਚੋਪੜਾ, ਜੈ ਦੀਪ, ਹੈਪੀ ਲੌਟ, ਵਿੱਕੀ ਸ਼ਰਮਾ, ਮਨੀ ਸ਼ਰਮਾ, ਬਾਬਾ ਮੈਦਾਨ ਗਿਰੀ ਤੇ ਸਵਤੰਤਰ ਰਾਜ ਪਾਸੀ ਆਦਿ ਹਾਜ਼ਰ ਸਨ।
ਨੌਕਰੀ ਲਗਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਖਿਲਾਫ਼ ਕੇਸ ਦਰਜ
NEXT STORY