ਸਮਰਾਲਾ (ਵਿਪਨ): ਸਮਰਾਲਾ ਦੇ ਨਜ਼ਦੀਕੀ ਪਿੰਡ ਰਾਜੇਵਾਲ ਕੁੱਲੇਵਾਲ ਦੇ ਕੋਲ ਇਕ ਬੁਲੇਟ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਦੀ ਆਹਮੋ-ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ। ਇਸ ਵਿਚ ਬੁਲੇਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅਤੇ 2 ਛੋਟਾ ਹਾਥੀ ਟੈਂਪੂ 'ਚ ਸਵਾਰ ਵਿਅਕਤੀਆਂ ਸਮੇਤ ਕੁੱਲ 5 ਵਿਅਕਤੀ ਜ਼ਖ਼ਮੀ ਹੋ ਗਏ। ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ 'ਚੋਂ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਇਕ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਛੋਟਾ ਹਾਥੀ 'ਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। 4 ਜ਼ਖ਼ਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਅਤੇ ਇਕ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ 'ਚ ਜ਼ਖ਼ਮੀ ਇਕ ਨੌਜਵਾਨ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ ਹਜ਼ਾਰ-ਹਜ਼ਾਰ ਰੁਪਏ
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 6 ਵਜੇ ਇਕ ਬੁਲੇਟ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਖੰਨੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹੋਲਾ-ਮਹੱਲਾ ਜਾ ਰਹੇ ਸਨ, ਜਦੋਂ ਬੁਲਟ ਮੋਟਰਸਾਈਕਲ ਸਮਰਾਲਾ ਨੇੜਲੇ ਪਿੰਡ ਰਾਜੇਵਾਲ ਕੁਲੇਵਾਲ ਦੇ ਕੋਲ ਪਹੁੰਚਦਾ ਹੈ ਤਾਂ ਸਮਰਾਲਾ ਵੱਲ ਤੋਂ ਆਪਣੇ ਪਿੰਡ ਚਸਵਾਲ ਨੇੜੇ ਭਾਦਸੋਂ ਜਾ ਰਹੇ ਛੋਟਾ ਹਾਥੀ ਟੈਂਪੂ ਦੀ ਬੁਲੇਟ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਨੇ ਦਿੱਲੀ ਸੱਦ ਲਏ ਪੰਜਾਬ ਦੇ 35 ਲੀਡਰ, ਇਨ੍ਹਾਂ ਆਗੂਆਂ ਦੀ ਆਵੇਗੀ ਸ਼ਾਮਤ
ਸਮਰਾਲਾ ਸਿਵਲ ਹਸਪਤਾਲ ਲਿਆਂਦੇ ਗਏ ਮੋਟਰਸਾਈਕਲ ਸਵਾਰ ਜ਼ਖਮੀਆ ਦੀ ਪਛਾਣ ਜੀਵਨ ਸਿੰਘ (20) ਪੁੱਤਰ ਕਰਨੈਲ ਸਿੰਘ ਪਿੰਡ ਮਰੋੜੀ ਅਤੇ ਮੇਜਰ ਸਿੰਘ (28) ਪੁੱਤਰ ਅੰਗਰੇਜ਼ ਸਿੰਘ ਪਿੰਡ ਮਰੋੜੀ ਹੋਈ। ਛੋਟਾ ਹਾਥੀ ਟੈਂਪੂ ਸਵਾਰ ਦੋ ਜ਼ਖਮੀ ਵਿਅਕਤੀਆਂ ਦੀ ਪਛਾਣ ਸੁੱਚਾ ਸਿੰਘ 70 ਪੁੱਤਰ ਸ਼ਾਰਦਾਰ ਰਾਮ ਪਿੰਡ ਚਸਵਾਲ ਨੇੜੇ ਭਾਦਸੋ ਅਤੇ ਹਰਦੇਵ ਸਿੰਘ (57) ਪਿੰਡ ਚਸਵਾਲ ਨੇੜੇ ਭਾਦਸੋ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੇ-ਮਹੱਲੇ ਦਾ ਪਹਿਲਾ ਪੜਾਅ ਸਮਾਪਤ, ਦੂਜੇ ਪੜਾਅ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਸ਼ੁਰੂਆਤ
NEXT STORY