ਲੁਧਿਆਣਾ : ਖੁਸ਼ੀ ਦੇ ਤਿਉਹਾਰ ਹੋਲੀ ਦਾ ਰੰਗ ਕਿਤੇ ਫਿੱਕਾ ਨਾ ਪੈ ਜਾਵੇ। ਇਸ ਲਈ ਕੁਝ ਸਾਵਧਾਨੀਆਂ ਵੀ ਜ਼ਰੂਰੀ ਹਨ। ਚਮੜੀ 'ਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਆਰਗੈਨਿਕ ਹਰਬਲ ਰੰਗਾਂ ਦੀ ਹੀ ਵਰਤੋਂ ਕਰੋ। ਹੋ ਸਕੇ ਤਾਂ ਘਰ 'ਚ ਕੁਦਰਤੀ ਰੰਗ ਬਣਾ ਕੇ ਹੀ ਵਰਤੇ ਜਾਣ। ਇਹ ਰੰਗ ਚਮੜੀ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਜੇਕਰ ਸਰੀਰ ਦੇ ਅੰਦਰ ਵੀ ਚਲੇ ਜਾਣ ਤਾਂ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ।
ਪਹਿਲਾਂ ਹੀ ਰੋਕਥਾਮ ਕਰਨਾ ਬਾਅਦ 'ਚ ਉਪਾਅ ਕਰਨ ਤੋਂ ਬਿਹਤਰ ਹੈ : ਸਕਿਨ ਐਕਸਪਰਟ ਇੰਦਰਾ ਆਹਲੂਵਾਲੀਆ
* ਹੋਲੀ ਖੇਡਣ ਤੋਂ ਅੱਧਾ ਘੰਟਾ ਪਹਿਲਾਂ ਚਿਹਰੇ, ਕੰਨ ਅਤੇ ਹੱਥਾਂ 'ਤੇ ਲਾਓ ਸਨਸਕਰੀਨ ਲੋਸ਼ਨ
* ਇਸ ਤੋਂ ਬਾਅਦ ਚਿਹਰੇ ਤੇ ਪੂਰੇ ਸਰੀਰ 'ਤੇ ਚੰਗੀ ਤਰ੍ਹਾਂ ਆਲਿਵ ਆਇਲ ਲਾਓ। ਇਕ ਮੋਟੀ ਪਰਤ ਚਮੜੀ 'ਤੇ ਇਕ ਰੱਖਿਆਤਮਕ ਕਵਚ ਬਣਾਏਗੀ। ਇਸ ਤੋਂ ਰੰਗਾਂ ਲਈ ਚਮੜੀ ਦੇ ਅੰਦਰ ਜਾਣਾ ਮੁਸ਼ਕਲ ਹੋ ਜਾਵੇਗਾ। ਇਹੀ ਨਹੀਂ, ਹੋਲੀ ਖੇਡਣ ਤੋਂ ਬਾਅਦ ਇਸ ਨਾਲ ਰੰਗਾਂ ਨੂੰ ਹਟਾਉਣਾ ਜਾਂ ਚਮੜੀ ਨੂੰ ਸਾਫ ਕਰਨਾ ਸੌਖਾ ਹੋਵੇਗਾ।
* ਕੋਸ਼ਿਸ਼ ਕਰੋ ਕਿ ਪੂਰੀ ਬਾਂਹ ਵਾਲੇ ਕੱਪੜੇ ਪਹਿਨੋ
* ਲਾਲ ਜਾਂ ਗੁਲਾਬੀ ਸ਼ੇਡ ਦੀ ਵਰਤੋਂ ਕਰੋ, ਜਿਸ ਨੂੰ ਆਸਾਨੀ ਨਾਲ ਹਟਾਇਆ ਜਾ ਸਕੇ।
* ਆਪਣੀ ਕੂਹਣੀ ਤੇ ਗੋਡਿਆਂ 'ਤੇ ਵੈਸਲੀਨ ਜਾਂ ਪੈਟ੍ਰੋਲੀਅਮ ਜੈਲੀ ਪਹਿਲਾਂ ਹੀ ਲਾ ਲਓ। ਨਹੁੰਆਂ 'ਚ ਰੰਗ ਲਗ ਜਾਵੇ ਤਾਂ ਬਹੁਤ ਖਰਾਬ ਲੱਗਦੇ ਹਨ ਤੇ ਇਨ੍ਹਾਂ ਨੂੰ ਤੁਰੰਤ ਸਾਫ ਕਰਨਾ ਲਗਭਗ ਅਸੰਭਵ ਹੈ।
* ਲਿਪ ਬਾਮ ਦੀ ਵਰਤੋਂ ਕਰੋ, ਬੁੱਲਾਂ 'ਤੇ ਨਿਸ਼ਾਨ ਨਾ ਪੈਣ
* ਰੰਗਾਂ ਦੇ ਨੁਕਸਾਨਦੇਹ ਰਸਾਇਣਾਂ ਤੋਂ ਬਚਾਉਣ ਲਈ ਵਾਲਾਂ 'ਚ ਤੇਲ ਲਾਓ। ਇਸ ਨਾਲ ਵਾਲ ਧੋਣ ਦੌਰਾਨ ਹੀ ਰੰਗਾਂ ਨੂੰ ਹਟਾਉਣ 'ਚ ਮਦਦ ਮਿਲਦੀ ਹੈ।
ਇਸ ਤਰ੍ਹਾਂ ਉਤਾਰੋ ਰੰਗ
ਰੰਗ ਛੁਡਾਉਣ ਲਈ ਆਪਣੀ ਚਮੜੀ ਨੂੰ ਜ਼ਿਆਦਾ ਨਾ ਰਗੜੋ, ਇਸ ਨਾਲ ਬਿਲਟਰਸ, ਰੈਸ਼ੇਜ਼ ਜਾਂ ਐਲਰਜਿਕ ਰਿਐਕਸ਼ਨ ਹੋ ਸਕਦੇ ਹਨ। ਇਸ ਦੀ ਬਜਾਏ ਆਪਣੀ ਚਮੜੀ ਨੂੰ ਗੁਨਗੁਨੇ ਪਾਣੀ ਨਾਲ ਗਿੱਲਾ ਕਰ ਕੇ 10-15 ਮਿੰਟ ਛੱਡ ਦਿਓ ਤੇ ਦੇਖੋ ਰੰਗ ਆਪਣੇ ਆਪ ਕਾਫੀ ਹਲਕਾ ਹੋ ਜਾਵੇਗਾ। ਰੰਗ ਛੁਡਾਉਣ ਲਈ ਟਿਸ਼ੂ ਵਾਈਪਸ ਦੀ ਵਰਤੋਂ ਵੀ ਲਾਭਕਾਰੀ ਹੋਵੇਗੀ। ਚਮੜੀ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੇ ਸ਼ਾਵਰ ਤੋਂ ਨਿਕਲਣ ਤੋਂ ਬਾਅਦ ਚਮੜੀ ਨੂੰ ਨਰਮ ਤੌਲੀਏ ਨਾਲ ਹਲਕਾ-ਹਲਕਾ ਪੂੰਝ ਕੇ ਸੁਕਾਓ ਤੇ ਪੋਸ਼ਣ ਦੇਣ ਵਾਲਾ ਮਾਸ਼ਚੁਰਾਇਜ਼ਰ ਪੂਰੇ ਸਰੀਰ 'ਤੇ ਲਾਓ।
ਵਿਦੇਸ਼ੀ ਵੀ ਰੰਗੇ ਹੋਲੀ ਦੇ ਰੰਗ 'ਚ
ਗੁਨਿਸ਼ਕਾ ਇੰਟਰਨੈਸ਼ਨਲ ਕੰਸਲਟੈਂਟ ਵਲੋਂ ਕਰਵਾਈ ਡੈਲੀਗੇਟਸ ਮੀਟਿੰਗ ਦੌਰਾਨ ਕਈ ਵਿਦੇਸ਼ੀ ਡੈਲੀਗੇਟ ਵੀ ਪੁੱਜੇ ਹੋਏ ਸਨ। ਉਨ੍ਹਾਂ ਨੇ ਵੀ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਡਾਇਰੈਕਟਰ ਗੁਨਿਸ਼ਕਾ ਅਰੋੜਾ ਨੇ ਦੱਸਿਆ ਕਿ ਇੰਗਲੈਂਡ ਤੋਂ ਖਾਸ ਕਰ ਕੇ ਡੈਲੀਗੇਟਾਂ ਨੇ ਦੌਰਾ ਕੀਤਾ ਸੀ ਅਤੇ ਉਨ੍ਹ੍ਹਾਂ ਨੇ ਵੀ ਹੋਲੀ ਦਾ ਤਿਉਹਾਰ ਜੰਮ ਕੇ ਮਨਾਇਆ।
ਅੱਖਾਂ 'ਚ ਰੰਗ ਪੈ ਜਾਵੇ ਤਾਂ ਰਗੜੋ ਨਾ, ਪਾਣੀ ਨਾਲ ਧੋਵੋ : ਡਾ. ਸਿੰਮੀ ਅਗਰਵਾਲ
ਅੱਖਾਂ ਸਭ ਤੋਂ ਨਾਜ਼ੁਕ ਹਨ। ਇਸ ਲਈ ਹੋਲੀ ਖੇਡਦੇ ਸਮੇਂ ਅੱਖਾਂ ਦਾ ਖਾਸ ਧਿਆਨ ਰੱਖੋ। ਜੇਕਰ ਅੱਖਾਂ 'ਚ ਰੰਗ ਪੈ ਵੀ ਜਾਵੇ ਤਾਂ ਠੰਡੇ ਪਾਣੀ ਨਾਲ ਅੱਖਾਂ ਧੋਂਦੇ ਰਹੋ। ਯਕੀਨੀ ਬਣਾਓ ਕਿ ਤੁਸੀਂ ਆਪਣੀਆਂ ਅੱਖਾਂ ਨਾ ਰਗੜੋ।
ਹੋਲੀ ਸੈਲੀਬ੍ਰੇਸ਼ਨ 'ਚ ਔਰਤਾਂ ਦੀ ਧਮਾਲ
ਬਿੰਦੀਆ ਸੂਦ ਦੀ ਪ੍ਰਧਾਨਗੀ 'ਚ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ਗਿਆ। ਔਰਤਾਂ ਨੇ ਜੰਮ ਕੇ ਹੋਲੀ ਖੇਡੀ ਤੇ ਵੱਖ-ਵੱਖ ਸਰਗਰਮੀਆਂ 'ਚ ਹਿੱਸਾ ਲਿਆ।
ਦੋ ਮਹੀਨਿਆਂ 'ਚ 2 ਲੱਖ ਵਰਕਰਾਂ ਨਾਲ ਕੀਤੀ ਮੁਲਾਕਾਤ : ਸੁਖਬੀਰ ਬਾਦਲ (ਵੀਡੀਓ)
NEXT STORY