ਰੂਪਨਗਰ (ਵਿਜੇ)- ਰੂਪਨਗਰ ਵਿਚ ਜਵਾਕੜੀ ਦੀ ਲਾਸ਼ ਜੰਗਲ ਵਿਚੋਂ ਮਿਲਣ ਉਪਰੰਤ ਸਨਸਨੀ ਫੈਲ ਗਈ। ਰੂਪਨਗਰ ਪੁਲਸ ਨੇ 7 ਸਾਲ ਦੀ ਬੱਚੀ ਦੇ ਕਾਤਲ ਨੂੰ ਮਹਿਜ਼ ਦਸ ਘੰਟਿਆਂ 'ਚ ਗ੍ਰਿਫ਼ਤਾਰ ਕੀਤਾ ਜੋ ਰੇਲਵੇ ਸਟੇਸ਼ਨ ਤੋਂ ਬਿਹਾਰ ਭੱਜਣ ਦੀ ਫਿਰਾਕ ਵਿੱਚ ਸੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਕਪਤਾਨ ਪੁਲਸ (ਡੀਟੈਕਟਿਵ) ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਸ ਮਨਿੰਦਰ ਸਿੰਘ ਦੀਆਂ ਹਦਾਇਤਾਂ 'ਤੇ 22 ਨਵੰਬਰ ਨੂੰ 7 ਸਾਲਾ ਦੀ ਨਾਬਾਲਗ ਕੁੜੀ ਦੇ ਗੁੰਮ ਹੋਣ ਦੀ ਇਤਲਾਹ ਮਿਲਣ 'ਤੇ ਮੁਕੱਦਮਾ ਨੰਬਰ- 283 ਮਿਤੀ 23-11-2026 127 (6) ਐਕਟ ਅਧੀਨ ਬੀ. ਐੱਨ. ਐੱਸ. ਦਰਜ ਕਰਕੇ ਪੁਲਸ ਟੀਮਾਂ ਬਣਾਈਆਂ ਗਈਆਂ। ਇਸ ਦੇ ਨਾਲ ਹੀ ਕੁੜੀ ਦੇ ਰਿਸ਼ਤੇਦਾਰਾਂ ਨੂੰ ਵੀ ਉਸ ਦੀ ਭਾਲ 'ਚ ਲਗਾਇਆ ਗਿਆ, ਜਿਸ ਦੌਰਾਨ ਪੁਲਸ ਵੱਲੋਂ ਖ਼ੁਫ਼ੀਆ ਅਤੇ ਟੈਕਨੀਕਲ ਤਕਨੀਕ ਦੇ ਆਧਾਰ 'ਤੇ ਇਕ ਵਿਅਕਤੀ ਵਿਕਾਸ ਕੁਮਾਰ ਨੂੰ ਰੇਲਵੇ ਸਟੇਸ਼ਨ ਤੋਂ ਸ਼ੱਕੀ ਹਾਲਤ ਵਿੱਚ ਵੇਖਦੇ ਹੋਏ ਉਸ ਤੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ, ਮਾਮਲਾ ਕਰੇਗਾ ਹੈਰਾਨ
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵਿਕਾਸ ਕੁਮਾਰ ਨੇ ਮੰਨਿਆ ਕਿ ਉਸ ਨੇ ਪਹਿਲਾਂ ਲੜਕੀ ਨੂੰ ਦਸ ਰੁਪਏ ਦੇ ਕੇ ਕੁਰਕੁਰਿਆਂ ਦਾ ਪੈਕਟ ਦਿਵਾਇਆ ਅਤੇ ਕੁੜੀ ਨੂੰ ਜੰਗਲ ਵਿੱਚ ਲੈ ਗਿਆ। ਜਿੱਥੇ ਉਸ ਵੱਲੋਂ ਕੁੜੀ ਦੀਆਂ ਬਾਹਾਂ ਇਕ ਦਰੱਖ਼ਤ ਨਾਲ ਬੰਨ੍ਹ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਵੱਲੋਂ ਰੌਲਾ ਪਾਉਣ ਉੱਤੇ ਉਸ ਦੇ ਮੂੰਹ ਉੱਤੇ ਇਕ ਹੱਥ ਧਰ ਕੇ ਦੂਜੇ ਹੱਥ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ, ਜਿਸ ਉਪਰੰਤ ਉਸ ਦੀ ਲਾਸ਼ ਨੂੰ ਚੁੱਕ ਕੇ ਨੇੜੇ ਹੀ ਪਾਣੀ 'ਚ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਕਪਤਾਨ ਪੁਲਸ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਤ ਵੇਲੇ ਦੋਸ਼ੀ ਜੋ ਨਸ਼ੇ ਦੀ ਹਾਲਤ 'ਚ ਸੀ ਉਹ ਸਫ਼ ਨਹੀਂ ਦੱਸ ਪਾ ਰਿਹਾ ਸੀ ਕਿ ਲਾਸ਼ ਜੰਗਲ 'ਚ ਸੁੱਟ ਦਿੱਤੀ ਹੈ। ਇਸ ਦੌਰਾਨ ਰਾਤ ਤੋਂ ਹੀ ਪੁਲਸ ਦੀਆਂ ਟੀਮਾਂ ਕੁੜੀ ਦੀ ਭਾਲ ਜੰਗਲ ਵਿੱਚ ਕਰ ਰਹੀਆਂ ਸਨ ਤਾਂ ਮੁੱਖ ਅਫ਼ਸਰ ਥਾਣਾ ਸਿਟੀ ਬਲਵਿੰਦਰ ਸਿੰਘ ਨੇ ਕੁੜੀ ਦੀ ਲਾਸ਼ ਭਾਖੜਾ ਨਹਿਰ ਨੇੜੇ ਜੰਗਲ ਦੀਆਂ ਝਾੜੀਆਂ 'ਚ ਵਹਿ ਰਹੇ ਪਾਣੀ ਵਿੱਚ ਮੁੱਧੇ ਮੂੰਹ ਅਰਧ ਨਗਨ ਹਾਲਤ 'ਚ ਬਰਾਮਦ ਕੀਤਾ, ਜਿਸ ਦੀ ਗਰਦਨ 'ਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਅਤੇ ਬੁੱਲ੍ਹਾਂ ਉੱਤੇ ਵੀ ਜ਼ਖ਼ਮ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ: ਜਾਹੋ-ਜਲਾਲ ਨਾਲ ਸਜਿਆ ਗੁ. ਸ੍ਰੀ ਸੰਤਘਾਟ ਤੋਂ ਨਗਰ ਕੀਰਤਨ, ਗੁਰਮਈ ਰੰਗ 'ਚ ਰੰਗਿਆ ਸੁਲਤਾਨਪੁਰ ਲੋਧੀ
ਹਰਸਿਮਰਤ ਸਿੰਘ ਛੇਤਰਾ ਨੇ ਅੱਗੇ ਦੱਸਿਆ ਕਿ ਮੌਕੇ 'ਤੇ ਹੀ ਮੁੱਖ ਅਫ਼ਸਰ ਵੱਲੋਂ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਕੁੜੀ ਦਾ ਮੁਲਾਹਜ਼ਾ ਕਰਕੇ ਕੁੜੀ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਵਾਰਦਾਤ ਵਾਲੀ ਜਗ੍ਹਾ 'ਤੇ ਹੋਰ ਡੂੰਘਾਈ ਨਾਲ ਭਾਲ ਕੀਤੀ ਤਾਂ ਨੇੜੇ ਹੀ ਦਰੱਖ਼ਤ ਨਾਲ ਬੰਨ੍ਹੀ ਹੋਈ ਪਲਾਸਟਿਕ ਦੀ ਰੱਸੀ ਮਿਲੀ, ਜਿਸ ਤੋਂ ਜਾਪਦਾ ਸੀ ਕਿ ਕੁੜੀ ਨੂੰ ਪਹਿਲਾਂ ਦਰੱਖ਼ਤ ਨਾਲ ਬੰਨ੍ਹ ਕੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹ ਰੱਸੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ 'ਚ ਰੱਖਵਾਇਆ ਗਿਆ ਹੈ ਜੇਕਰ ਪੋਸਟ ਮਾਰਟਮ ਰਿਪੋਰਟ 'ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੁੰਦੀ ਹੈ ਤਾਂ ਬਣਦੀਆਂ ਧਾਰਾਵਾਂ ਦਰਜ ਕੀਤੀਆਂ ਜਾਣਗੀਆਂ। ਲਾਸ਼ ਮਿਲਣ ਉਪਰੰਤ ਜੁਰਮ 103 ਬੀ. ਐੱਨ. ਐੱਸ. ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਜਾਰੀ ਕੀਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ'ਤਾ ਮੁੰਡਾ, 3 ਭੈਣਾਂ ਦੀ ਸੀ ਇਕਲੌਤਾ ਭਰਾ
NEXT STORY