ਭੂੰਗਾ/ਗੜ੍ਹਦੀਵਾਲਾ/ਹਰਿਆਣਾ/ਟਾਂਡਾ, (ਭਟੋਆ, ਰਾਜਪੂਤ, ਪੰਡਿਤ, ਨਲੋਆ)- ਪੁਲਸ ਚੌਕੀ ਭੂੰਗਾ ਤੇ ਥਾਣਾ ਹਰਿਆਣਾ 'ਚ ਪੈਂਦਾ ਪਿੰਡ ਹੁਸੈਨਪੁਰ ਲਾਲੋਵਾਲ ਵਿਖੇ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਹੁਸੈਨਪੁਰ ਲਾਲੋਵਾਲ ਦੇ ਨਿਵਾਸੀ ਹਰਦੀਪ ਸਿੰਘ ਪੁੱਤਰ ਇਕਬਾਲ ਸਿੰਘ ਦੇ ਵਿਆਹ ਸਬੰਧੀ ਰਿਸੈਪਸ਼ਨ ਪਾਰਟੀ ਟਾਂਡਾ ਦੇ ਬੜੈਚ ਮੈਰਿਜ ਪੈਲਸ ਵਿਚ ਚੱਲ ਰਹੀ ਸੀ।
ਡੀ. ਜੇ. ਫਲੋਰ 'ਤੇ ਨੱਚਦਿਆਂ ਜੁਗਰਾਜ ਸਿੰਘ ਦਾ ਪਿੰਡ ਦੇ ਹੋਰ ਨੌਜਵਾਨਾਂ ਨਾਲ ਝਗੜਾ ਹੋ ਗਿਆ, ਝਗੜਾ ਐਨਾ ਵੱਧ ਗਿਆ ਕਿ ਦੇਰ ਰਾਤ ਪਿੰਡ ਪਹੁੰਚਣ 'ਤੇ ਇਨ੍ਹਾਂ ਦਾ ਫਿਰ ਝਗੜਾ ਹੋ ਗਿਆ ਤੇ ਪਿੰਡ ਦੇ ਹੀ ਵਿਆਕਤੀ ਨੇ ਜੁਗਰਾਜ ਸਿੰਘ 'ਤੇ ਗੋਲੀ ਚਲਾ ਦਿੱਤੀ। ਗੋਲੀ ਢਿੱਡ ਵਿਚ ਲੱਗਣ ਨਾਲ ਜੁਗਰਾਜ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਹੁਸੈਨਪੁਰ ਲਾਲੋਵਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸੀ. ਐੱਚ. ਸੀ. ਟਾਂਡਾ ਤੇ ਫਿਰ ਕੈਪੀਟਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ।
ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਫੋਨ 'ਤੇ ਰਾਬਤਾ ਕਾਇਮ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਫੋਨ ਚੁਕਿਆ ਨਹੀਂ ਗਿਆ। ਜਦੋਂ ਪੁਲਸ ਚੌਕੀ ਭੂੰਗਾ ਦੇ ਮੁਨਸ਼ੀ ਪਰਮਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀ ਨੌਜਵਾਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀ ਦਿੱਤਾ ਗਿਆ। ਬਿਆਨਾਂ ਦੇ ਅਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਸ ਆਪਣੇ ਪੱਧਰ 'ਤੇ ਤਫਤੀਸ਼ ਕਰ ਰਹੀ ਹੈ।
ਸਰਪੰਚ ਦੀ ਪਤਨੀ ਜਾਨ-ਲੇਵਾ ਹਮਲੇ 'ਚ ਜ਼ਖ਼ਮੀ
NEXT STORY