ਪਟਿਆਲਾ : PATIALA ਦੇ DCW ਦੇ ਨਜ਼ਦੀਕ ਪੈਂਦੀ ਅਮਨ ਸਵੀਟਸ ਦੇ ਉੱਪਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਰੋਟੀ ਖਾਣ ਆਏ ਇੱਕ ਨੌਜਵਾਨ ਦੇ ਪੱਟ 'ਚ ਗੋਲੀ ਲੱਗੀ। ਘਟਨਾ ਮਗਰੋਂ ਜ਼ਖਮੀ ਨੌਜਵਾਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਇਲਾਜ ਲਈ ਦਾਖਿਲ ਕਰਵਾਇਆ ਗਿਆ।
ਆਪਣੇ ਬਿਆਨਾਂ ਵਿਚ ਜਖਮੀ ਨੌਜਵਾਨ ਦਾ ਨਾਮ ਬਾਤਿਸ਼ ਹੈ, ਜਿਸਨੇ ਦੱਸਿਆ ਕਿ ਉਹ ਰੋਟੀ ਖਾਣ ਦੇ ਲਈ ਅਮਨ ਸਵੀਟਸ ਦੇ ਉੱਪਰ ਆਇਆ ਸੀ ਤੇ ਉਸੇ ਵੇਲੇ ਢਾਬੇ ਉੱਪਰ ਢਾਬਾ ਮਾਲਿਕ ਅਤੇ ਕੁਝ ਵਿਅਕਤੀਆਂ ਦੇ ਵਿਚਾਲੇ ਬਹਿਸ ਹੋ ਰਹੀ ਸੀ ਤੇ ਉਨ੍ਹਾਂ ਦੇ ਵਿੱਚ ਹੱਥੋਂ-ਪਾਈ ਸ਼ੁਰੂ ਹੋ ਗਈ ਜਿਸ ਨੂੰ ਛਡਾਉਣ ਦੇ ਲਈ ਜ਼ਖਮੀ ਨੌਜਵਾਨ ਬਾਤਿਸ਼ ਅਤੇ ਉਸਦੇ ਦੋਸਤ ਗਏ ਸੀ ਲੇਕਿਨ ਇਨੇ ਵਿੱਚ ਹੀ ਢਾਬਾ ਮਾਲਕ ਨੇ ਆਪਣੇ ਲਾਈਸਂਸੀ ਰਿਵਾਲਵਰ ਦੇ ਨਾਲ ਇੱਕ ਫਾਇਰ ਕੀਤਾ ਜੋ ਉਸਦੇ ਪੱਟ ਦੇ ਪਿਛਲੇ ਪਾਸੇ ਲੱਗਿਆ। ਫਿਲਹਾਲ ਮਾਮਲਾ ਪੁਲਸ ਨੇ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਆਸ ਦਰਿਆ 'ਚ ਹੜ੍ਹ, ਗੁਰੂਘਰ ਤੋਂ ਸੁਰੱਖਿਅਤ ਥਾਂ 'ਤੇ ਲਿਆਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ
NEXT STORY