ਸਮਾਣਾ (ਦਰਦ, ਅਸ਼ੋਕ) : ਸਦਰ ਥਾਣਾ ਸਮਾਣਾ ਅਧੀਨ ਪੈਂਦੇ ਪਿੰਡ ਕੁਲਾਰਾਂ ’ਚ ਇਕ ਅਧਖੜ ਉਮਰ ਦੀ ਮਹਿਲਾ ਨੇ ਅੱਧੀ ਰਾਤ ਨੂੰ ਗਲਾ ਘੁੱਟ ਕੇ ਆਪਣੇ ਪਤੀ ਦਾ ਕਤਲ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜਿਆ। ਜਾਂਚ ਅਧਿਕਾਰੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ (38) ਦੇ ਪਿਤਾ ਹੰਸਾ ਸਿੰਘ, ਨਿਵਾਸੀ ਪਿੰਡ ਕੁਲਾਰਾਂ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ (ਨਿਵਾਸੀ ਪਿੰਡ ਸ਼ਾਹਪੁਰ) ਨਾਲ ਹੋਇਆ ਸੀ। ਰਾਣੀ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਪੁੱਤਰ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਪਿਤਾ ਅਨੁਸਾਰ ਇਲੈਕਟ੍ਰਿਕ ਆਟੋ ਰਿਕਸ਼ਾ ਚਲਾਉਣ ਵਾਲੀ ਨੂੰਹ ਰਾਣੀ ਕੌਰ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਰਹਿੰਦੀ ਸੀ। ਸ਼ਨੀਵਾਰ ਦੇਰ ਰਾਤ ਜਦੋਂ ਘਰ ’ਚੋਂ ਰੌਲਾ ਸੁਣ ਕੇ ਹੰਸਾ ਸਿੰਘ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਰਾਣੀ ਕੌਰ ਕਮਰੇ ’ਚ ਡਰੀ ਹੋਈ ਖੜ੍ਹੀ ਸੀ, ਜਦੋਂ ਕਿ ਉਸ ਦਾ 14 ਸਾਲਾ ਪੁੱਤਰ ਸੌਂ ਰਿਹਾ ਸੀ। ਉਸ ਨੇ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਾ ਸੀ। ਪਿਤਾ ਅਨੁਸਾਰ ਉਸ ਦੀ ਨੂੰਹ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਤਮਾ ਸਿੰਘ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਅਧਿਕਾਰੀ ਅਨੁਸਾਰ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੀ ਸਕਾਲਰਸ਼ਿਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪਾਕਿਸਤਾਨ 'ਚ ਕੈਦ ਜਲੰਧਰ ਤੇ ਲੁਧਿਆਣਾ ਦੇ ਮੁੰਡੇ ਆਉਣਗੇ ਭਾਰਤ
NEXT STORY