ਲੁਧਿਆਣਾ (ਗੌਤਮ): ਪਤਨੀ ਨਾਲ ਚੱਲ ਰਹੇ ਤਲਾਕ ਦੇ ਮਾਮਲੇ ਦੌਰਾਨ ਪਤੀ ਨੇ ਧੋਖੇ ਨਾਲ ਪਤਨੀ ਦੇ ਬੈਂਕ ਖਾਤਿਆਂ 'ਚੋਂ 28 ਲੱਖ ਰੁਪਏ ਕਢਵਾ ਲਏ। ਪਤਾ ਲੱਗਣ ’ਤੇ ਪਤਨੀ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਮਗਰੋਂ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਪੁਲਸ ਨੇ ਅਗਰ ਨਗਰ ਦੀ ਰਹਿਣ ਵਾਲੀ ਮੋਨਲ ਗੁਪਤਾ ਦੇ ਬਿਆਨਾਂ ’ਤੇ ਫਲਾਵਰ ਐਨਕਲੇਵ ਦੇ ਰਹਿਣ ਵਾਲੇ ਉਸ ਦੇ ਪਤੀ ਨਿਤਿਨ ਗੁਪਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ ਮਾਮਲਾ! ਕੁੜੀ ਨਾਲ ਹੋਟਲ ਦੇ ਕਮਰੇ 'ਚ ਗਏ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਮੋਨਲ ਗੁਪਤਾ ਨੇ ਦੱਸਿਆ ਕਿ ਉਸ ਦੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਮੋਨਲ ਗੁਪਤਾ ਦਾ ਮੋਬਾਈਲ ਯੂਨੀਅਨ ਬੈਂਕ ਦੇ ਅਕਾਊਂਟ ਨਾਲ ਜੁੜਿਆ ਹੋਇਆ ਸੀ। ਮੁਲਜ਼ਮ ਨੇ ਮੋਨਲ ਗੁਪਤਾ ਦੇ ਨਾਂ ’ਤੇ ਵੱਖ-ਵੱਖ ਫਰਮਾਂ ਤੋਂ 28 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਇਹ ਰਕਮ ਮੋਨਲ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ। ਫਿਰ ਉਸ ਨੇ ਮੋਨਲ ਦੇ ਖਾਤੇ ਵਿਚੋਂ ਉਸ ਦੇ ਮੋਬਾਈਲ ਦੀ ਵਰਤੋਂ ਕਰਕੇ 28 ਲੱਖ ਰੁਪਏ ਕਢਵਾ ਕੇ ਧੋਖਾਧੜੀ ਕੀਤੀ। ਪਤਾ ਲੱਗਣ ’ਤੇ ਮੋਨਲ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਸਬ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਟਰੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਚੱਲਦੀ ਜੁਪੀਟਰ ਦਾ ਹੋਇਆ ਬਲਾਸਟ
NEXT STORY