ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਘਰ ਨੂੰ ਜਾਂਦੇ ਰਸਤੇ ਨੂੰ ਲੈ ਕੇ ਹੋਈ ਲੜਾਈ-ਝਗੜੇ ’ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਲਕੀਤ ਸਿੰਘ ਵਾਸੀ ਪਿੰਡ ਬਾਧਾ ਨੇ ਦੱਸਿਆ ਕਿ ਘਰ ਨੂੰ ਜਾਂਦੇ ਰਸਤੇ ਨੂੰ ਲੈ ਕੇ ਹੋਈ ਲੜਾਈ ’ਚ ਉਸਦੇ ਹੀ ਪਿੰਡ ਦੇ ਜਰਨੈਲ ਸਿੰਘ, ਉਸ ਦੀ ਧੀ ਅਰਵਿੰਦਰ ਕੌਰ ਅਤੇ ਉਸ ਦੀ ਪਤਨੀ ਜਰਨੈਲ ਕੌਰ ਨੇ ਕੁੱਟਮਾਰ ਕੀਤੀ। ਜਿਸ ’ਤੇ ਪੁਲਸ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
DEO ਦਫ਼ਤਰ ਦਾ ਕਲਰਕ ਅਧਿਆਪਕ ਤੋਂ 20000 ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
NEXT STORY