ਚੰਡੀਗੜ੍ਹ (ਲਲਨ) : ਤਤਕਾਲ ਟਿਕਟਾਂ ’ਚ ਲਗਾਤਾਰ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਹੁਣ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (ਆਈ. ਆਰ. ਸੀ. ਟੀ. ਸੀ.) ਨੇ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਆਈ. ਆਰ. ਸੀ. ਟੀ. ਸੀ. ਦੇ ਵਰਤੋਂਕਾਰਾਂ ਨੂੰ ਆਈ. ਡੀ. ਆਪਣੇ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀ ਟਿਕਟ ਬੁੱਕ ਨਹੀਂ ਹੋਵੇਗੀ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਤਕਾਲ ਟਿਕਟਾਂ ਲਈ ਲੋਕ ਲਾਈਨ ’ਚ ਖੜ੍ਹੇ ਰਹਿੰਦੇ ਸਨ ਅਤੇ 2 ਮਿੰਟ ਦੇ ਅੰਦਰ ਹੀ ਟਿਕਟ ਬੁੱਕ ਹੋ ਜਾਂਦੀ ਹੈ, ਜਿਸ ਸਬੰਧੀ ਲਗਾਤਾਰ ਸ਼ਿਕਾਇਤਾਂ ਰੇਲਵੇ ਮੰਤਰਾਲੇ ’ਚ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਆਪਣੀ ਸਟੀਮ ਨੂੰ ਵੀ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਆਸਾਨੀ ਨਾਲ ਰੇਲਵੇ ਰਿਜ਼ਰਵੇਸ਼ਨ ਕਾਊਂਟਰ ਤੋਂ ਟਿਕਟਾਂ ਮਿਲ ਸਕਣ।
ਚੰਡੀਗੜ੍ਹ ਰਿਜ਼ਰਵੇਸ਼ਨ ਕਾਊਂਟਰ ਤੇ ਸੈਕਟਰ-17 ਬੱਸ ਸਟੈਂਡ ਕਾਊਂਟਰ ਨੂੰ ਅਪਗ੍ਰੇਡ ਕਰਨ ਦੀ ਤਿਆਰੀ
ਤਤਕਾਲ ਟਿਕਟਾਂ ਲਈ ਲਾਈਨ ’ਚ ਲੱਗੇ ਲੋਕਾਂ ਦੀ ਜ਼ਿਆਦਾਤਰ ਸ਼ਿਕਾਇਤ ਹੁੰਦੀ ਸੀ ਕਿ ਸ਼ਹਿਰ ਦੇ ਰਾਖਵਾਂਕਰਨ ਕਾਊਂਟਰਾਂ ’ਤੇ ਚੱਲ ਰਹੇ ਕੰਪਿਊਟਰ ਸਿਸਟਮ ਬਹੁਤ ਹੌਲੀ ਹਨ। ਇਸੇ ਕਾਰਨ ਅੰਬਾਲਾ ਮੰਡਲ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਤੇ ਪੰਚਕੂਲਾ ਵੱਲ ਰਿਜ਼ਰਵੇਸ਼ਨ ਕਾਊਂਟਰਾਂ ਤੇ ਸੈਕਟਰ-17 ’ਚ ਆਪਣੇ ਟਿਕਟ ਕਾਊਂਟਰ ਦੇ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਟਿਕਟ ਦੌਰਾਨ ਇਹ ਸਿਸਟਮ ਹੌਲੇ ਨਾ ਹੋਣ ਅਤੇ ਤਤਕਾਲ ਟਿਕਟ ਦੀ ਟਾਈਮਿੰਗ ’ਚ ਵੱਧ ਤੋਂ ਵੱਧ ਟਿਕਟਾਂ ਨਿਕਲ ਸਕਣ। ਜਾਣਕਾਰੀ ਅਨੁਸਾਰ ਤਤਕਾਲ ਟਿਕਟਾਂ ਲਈ ਲੋਕ ਰਾਤ ਤੋਂ ਹੀ ਲਾਈਨਾਂ ’ਚ ਲੱਗ ਜਾਂਦੇ ਹਨ ਪਰ 1 ਨੰਬਰ ਵਾਲੇ ਵਿਅਕਤੀ ਨੂੰ ਹੀ ਟਿਕਟ ਮਿਲਦੀ ਸੀ। ਕਈ ਵਾਰ ਮੁਲਾਜ਼ਮ ਕਹਿੰਦੇ ਸਨ ਕਿ ਕੰਪਿਊਟਰ ਹੌਲਾ ਹੋ ਗਿਆ ਹੈ।
ਫੜ੍ਹਿਆ ਜਾ ਚੁੱਕਾ ਹੈ ਤਤਕਾਲ ਟਿਕਟਾਂ ਦੀ ਨਾਜਾਇਜ਼ ਬੁਕਿੰਗ ਦਾ ਮੁਲਜ਼ਮ
ਤਤਕਾਲ ਟਿਕਟਾਂ ਦੀ ਗੈਰ-ਕਾਨੂੰਨੀ ਬੁਕਿੰਗ ਦਾ ਮਾਮਲਾ ਚੰਡੀਗੜ੍ਹ ’ਚ ਫੜ੍ਹਿਆ ਜਾ ਚੁੱਕਾ ਹੈ, ਜਿਸ ’ਤੇ ਆਰ. ਪੀ. ਐੱਫ. ਨੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਸੀ। ਜਾਣਕਾਰੀ ਅਨੁਸਾਰ 2016 ’ਚ ਗ਼ੈਰ-ਕਾਨੂੰਨੀ ਤਤਕਾਲ ਟਿਕਟ ਬੁਕਿੰਗ ਮਾਮਲਾ ਢਕੌਲੀ ’ਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਆਰ. ਪੀ. ਐੱਫ. ਨੇ ਇਕ ਮੁਲਜ਼ਮ ਨੂੰ ਸਾਹਾ ਤੋਂ ਅਤੇ ਦੂਜੇ ਨੂੰ ਢਕੌਲੀ ਤੋਂ ਫੜ੍ਹਿਆ ਸੀ। ਫੜ੍ਹੇ ਗਏ ਦੋਵੇਂ ਏਜੰਟਾਂ ’ਤੇ ਰੇਲਵੇ ਐਕਟ-143 ਤਹਿਤ ਕਾਰਵਾਈ ਕਰ ਕੇ ਜੇਲ੍ਹ ਭੇਜ ਦਿੱਤਾ ਸੀ।
ਇਹ ਕਹਿੰਦਾ ਹੈ ਨਿਯਮ
ਰੇਲਵੇ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਆਈ. ਆਰ. ਸੀ. ਟੀ. ਸੀ. ’ਤੇ ਬਣਾਈ ਗਈ ਯੂਜ਼ਰਸ ਆਈ. ਡੀ. ਤੋਂ ਮਹੀਨੇ ’ਚ ਸਿਰਫ਼ 10 ਟਿਕਟਾਂ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ ਪਰ ਸਾਈਬਰ ਕੈਫੇ ਸੰਚਾਲਕਾਂ ਨੇ ਗ਼ੈਰ-ਕਾਨੂੰਨੀ ਤੌਰ ’ਤੇ ਆਈ. ਡੀ. ਬਣਾਈਆਂ ਹੋਈਆਂ ਹਨ, ਜਿਸ ਨਾਲ ਉਹ ਮਹੀਨੇ ਵਿਚ ਕਈ ਟਿਕਟਾਂ ਬੁੱਕ ਕਰ ਲੈਂਦੇ ਹਨ, ਇੰਨਾ ਹੀ ਨਹੀਂ, ਕਈ ਕੈਫੇ ਸੰਚਾਲਕਾਂ ਦਾ ਸਿਸਟਮ ਇੰਨਾ ਤੇਜ਼ ਹੁੰਦਾ ਹੈ ਕਿ ਉਹ ਸਿਰਫ਼ 2 ਮਿੰਟਾਂ ’ਚ ਹੀ ਤਤਕਾਲ ਟਿਕਟਾਂ ਬੁੱਕ ਕਰ ਲੈਂਦੇ ਹਨ।
ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
NEXT STORY