ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਵੱਲੋਂ ਮੰਗਲਵਾਰ ਸਵੇਰੇ ਇਕ ਹੋਰ ਨਾਜਾਇਜ਼ ਸ਼ਰਾਬ ਮਾਫੀਆ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੂੰ 20 ਦੇ ਕਰੀਬ ਕੱਚੀ ਸ਼ਰਾਬ ਦੇ ਡਰੰਮ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕੁਝ ਹੋਰ ਖਾਲੀ ਡਰੰਮ ਵੀ ਬਰਾਮਦ ਹੋਏ ਹਨ। ਇਹ ਮਾਫੀਆ ਇਕ ਟਿਊਬਵੈੱਲ ਵਾਲੇ ਕੋਠੇ ਤੋਂ ਚਲਾਇਆ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਟਿਊਬਵੈੱਲ ਮਾਲਕ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਸ ਦੀ ਪੁਸ਼ਟੀ ਕਰਦੇ ਹੋਏ ਐਸ. ਐਸ. ਪੀ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਪਾਵਰੀ 'ਚ ਇਕ ਪਾਣੀ ਵਾਲੇ ਟਿਊਬਵੈੱਲ ਵਾਲੇ ਕੋਠੇ 'ਚ ਨਾਜਾਇਜ਼ ਸ਼ਰਾਬ ਦਾ ਕੰਮ ਚਲਾਇਆ ਜਾਂਦਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰ ਕੇ ਉੱਥੋਂ ਭਾਰੀ ਮਾਤਰਾ 'ਚ ਕੱਚੀ ਸ਼ਰਾਬ ਬਰਾਮਦ ਕੀਤੀ ਅਤੇ ਟਿਊਬਵੈੱਲ ਮਾਲਕ ਨੂੰ ਹਿਰਾਸਤ 'ਚ ਲੈ ਲਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜੀ. ਟੀ. ਰੋਡ ਨੇੜੇ ਇਕ ਬੰਦ ਸ਼ੈਲਰ 'ਚੋਂ ਵੀ ਪੁਲਸ ਨੇ ਭਾਰੀ ਮਾਤਰਾ 'ਚ ਨਕਲੀ ਸ਼ਰਾਬ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕਰਕੇ ਇਸ ਮਾਮਲੇ 'ਚ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
ਮੁੱਖ ਮੰਤਰੀ ਵਲੋਂ RTI ਸਬੰਧੀ ਲੋਕਾਂ ਦੇ ਸਵਾਲਾਂ ਦੇ ਫੌਰੀ ਜਵਾਬ ਲਈ 'ਹੈਲਪਲਾਈਨ ਨੰਬਰ' ਲਾਂਚ
NEXT STORY