ਸਮਾਣਾ(ਦਰਦ)-ਮਿੱਟੀ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਇਕ ਮਾਮਲੇ ਵਿਚ ਥਾਣਾ ਸਦਰ ਸਮਾਣਾ ਨੇ 2 ਟਰੈਕਟਰ, ਇਕ ਟਰਾਲੀ, ਇਕ ਕਰਾਹਾ ਅਤੇ ਹੋਰ ਸਾਮਾਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਈਨਿੰਗ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਮਾਈਨਿੰਗ ਅਧਿਕਾਰੀ ਰਾਜਬੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਗਸ਼ਤ ਦੌਰਾਨ ਸਹਿਜਪੁਰਾ ਰੋਡ ’ਤੇ ਰੇਤਲੇ ਖੇਤਾਂ ਵਿਚ ਮਾਈਨਿੰਗ ਕੀਤੇ ਜਾਣ ਸਬੰਧੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਮਵੀ ਕਲਾਂ ਪੁਲਸ ਸਣੇ ਛਾਪਾਮਾਰੀ ਕੀਤੀ। ਇਸ ਮੌਕੇ ਮਿੱਟੀ ਨਾਲ ਭਰੀ ਇਕ ਟਰਾਲੀ, 2 ਟਰੈਕਟਰ ਤੇ ਹੋਰ ਸਾਮਾਨ ਸਣੇ ਸਵਰਨ ਲਾਲ ਪੁੱਤਰ ਸੋਹਣ ਲਾਲ ਵਾਸੀ ਪਿੰਡ ਨੰਗਲ ਸ਼ਾਮਾ ਜ਼ਿਲਾ ਜਲੰਧਰ ਹਾਲ ਅਾਬਾਦ ਵਾਸੀ ਮਲਕਾਨਾ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਸ਼ਾਦੀਪੁਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਅਧਿਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਨੂੰ ਕੋਈ ਸਬੂਤ ਦੋਸ਼ੀ ਨਹੀਂ ਵਿਖਾ ਸਕੇ।
ਜਾਮ ਪਏ ਸੀਵਰੇਜ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਠੱਪ ਕੀਤੀ ਆਵਾਜਾਈ
NEXT STORY