ਸਾਹਨੇਵਾਲ (ਜ. ਬ.)-ਆਪਣੇ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀਣ ਦੌਰਾਨ ਉਨ੍ਹਾਂ ਦੀ ਹੀ ਭਰਜਾਈ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਹਿਣਾ ਇਕ ਨੌਜਵਾਨ ਲਈ ਉਸ ਸਮੇਂ ਜਾਨਲੇਵਾ ਸਾਬਿਤ ਹੋਇਆ, ਜਦੋਂ ਇਹ ਗੱਲ ਸੁਣਨ ਤੋਂ ਬਾਅਦ 3 ਦੋਸਤਾਂ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਕੇ ਕਤਲ ਕਰ ਦਿੱਤਾ। ਘਟਨਾ ਦੀਵਾਲੀ ਵਾਲੀ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ 3 ਖਿਲਾਫ ਸਾਜ਼ਿਸ਼ ਕਰ ਕੇ ਕਤਲ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ
ਥਾਣਾ ਮੁਖੀ ਇੰਸ. ਕੰਵਲਜੀਤ ਸਿੰਘ ਅਨੁਸਾਰ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਿੱਠੂ ਸਿੰਘ ਪੁੱਤਰ ਕਮੇਸ਼ਵਰ ਸਿੰਘ ਵਾਸੀ ਪਿੰਡ ਗਭਤਲ ਅਖਾੜਾ ਰੋਡ, ਪਟਨਾ (ਬਿਹਾਰ) ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਤਕਰੀਬਨ ਸਾਢੇ 7 ਵਜੇ ਉਸ ਦਾ ਭਰਾ ਸੰਨੀ (25) ਆਪਣੇ ਦੋਸਤਾਂ ਸੁਜੀਤ ਕੁਮਾਰ ਪੁੱਤਰ ਮਨੋਜ ਕੁਮਾਰ ਅਤੇ ਭੋਲਾ ਰਾਹੁਲ ਪੁੱਤਰ ਬ੍ਰਿਜ ਨੰਦਨ ਸਿੰਘ ਦੋਵੇਂ ਵਾਸੀ ਸੁਭਾਸ਼ ਲਾਲਾ ਦਾ ਵਿਹੜਾ, ਜੁਗਿਆਣਾ ਨਾਲ ਇਕ ਖਾਲੀ ਪਲਾਟ ’ਚ ਬੈਠ ਕੇ ਸ਼ਰਾਬ ਰਿਹਾ ਸੀ। ਇਸ ਦੌਰਾਨ ਸੰਨੀ ਨੇ ਸ਼ਰਾਬ ਦੇ ਨਸ਼ੇ ’ਚ ਕਿਹਾ ਕਿ ਉਸ ਦੇ ਉਨ੍ਹਾਂ ਦੀ ਭਾਬੀ ਨਾਲ ਨਾਜਾਇਜ਼ ਸਬੰਧ ਹਨ। ਇਹ ਗੱਲ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਦਾ ਕਥਿਤ ਤੌਰ ’ਤੇ ਝਗੜਾ ਹੋ ਗਿਆ, ਜਿਸ ਕਾਰਨ ਭੋਲਾ ਰਾਹੁਲ ਦਾ ਭਰਾ ਰਾਜੂ ਸਿੰਘ ਵੀ ਉੱਥੇ ਆ ਗਿਆ। ਇਨ੍ਹਾਂ ਤਿੰਨਾਂ ਨੇ ਮਿਲ ਕੇ ਸੰਨੀ ਦੇ ਸਿਰ ’ਚ ਸ਼ਰਾਬ ਦੀ ਬੋਤਲ ਅਤੇ ਇੱਟ ਨਾਲ ਵਾਰ ਕਰ ਦਿੱਤਾ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਸੰਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਸੰਜੀਤ ਕੁਮਾਰ, ਭੋਲਾ ਰਾਹੁਲ ਅਤੇ ਬ੍ਰਿਜ ਨੰਦਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਮੁੱਢਲੀ ਤਫ਼ਤੀਸ਼ ਦੌਰਾਨ ਰਾਜੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਦੋਵਾਂ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ |
ਇਹ ਖ਼ਬਰ ਵੀ ਪੜ੍ਹੋ : ਕਰੰਸੀ ਨੋਟਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਕੀਤਾ ਵੱਡਾ ਹਮਲਾ
ਰਾਘਵ ਚੱਢਾ ਨੇ ਆਬੂਧਾਬੀ ’ਚ ਫਸੇ ਪੰਜਾਬੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
NEXT STORY