ਜਲੰਧਰ (ਧਵਨ)–ਸੂਬੇ ਦੇ ਸ਼ਰਾਬ ਠੇਕੇਦਾਰਾਂ ਨੇ ਨਵੀਂ ਆਬਕਾਰੀ ਨੀਤੀ ਤਹਿਤ ਮਾਲੀਏ ਵਿਚ 5 ਫ਼ੀਸਦੀ ਵਾਧੇ ਨਾਲ ਆਪਣੇ ਠੇਕੇ ਰਿਨਿਊ ਕਰਵਾਉਣ ਦਾ ਸਰਕਾਰ ਨੂੰ ਪ੍ਰਸਤਾਵ ਦਿੱਤਾ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਸਾਲ ਵੱਡੀ ਗਿਣਤੀ ’ਚ ਸ਼ਰਾਬ ਦੇ ਠੇਕਿਆਂ ਨੂੰ ਰਿਨਿਊ ਕਰ ਦਿੱਤਾ ਸੀ। ਇਸ ਨਾਲ ਇਕ ਤਾਂ ਸਰਕਾਰ ਨੂੰ ਲੋੜੀਂਦੀ ਮਾਤਰਾ ਵਿਚ ਮਾਲੀਆ ਮਿਲ ਗਿਆ ਸੀ ਅਤੇ ਦੂਜੇ ਪਾਸੇ ਠੇਕੇਦਾਰਾਂ ਨੂੰ ਵੀ ਵਿੱਤੀ ਨੁਕਸਾਨ ਤੋਂ ਰਾਹਤ ਮਿਲ ਗਈ ਸੀ।
ਠੇਕੇਦਾਰਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨਵੀਂ ਆਬਕਾਰੀ ਨੀਤੀ ਬਣਾਉਣ ’ਚ ਲੱਗੀ ਹੋਈ ਹੈ। ਅਜਿਹੀ ਹਾਲਤ ’ਚ ਸਰਕਾਰ ਜਿੱਥੇ ਇਕ ਪਾਸੇ ਆਪਣਾ ਮਾਲੀਆ ਵਧਾਉਣ ਦੀ ਇੱਛੁਕ ਹੈ, ਉੱਥੇ ਹੀ ਦੂਜੇ ਪਾਸੇ ਠੇਕੇਦਾਰ ਵੀ ਸਰਕਾਰ ਨੂੰ 5 ਫ਼ੀਸਦੀ ਦਾ ਵਾਧਾ ਦੇਣ ਲਈ ਤਿਆਰ ਹਨ। ਜੇ ਸਰਕਾਰ ਅਜਿਹਾ ਕਰਦੀ ਹੈ ਤਾਂ ਉਸ ਨੂੰ ਤਾਂ ਲਾਭ ਹੋਵੇਗਾ ਹੀ, ਨਾਲ ਹੀ ਠੇਕੇਦਾਰਾਂ ਨੂੰ ਹੋਰ ਗਰੁੱਪਾਂ ਵਿਚ ਜਾ ਕੇ ਕੰਮ ਕਰਨ ’ਚ ਹੋਣ ਵਾਲੇ ਨੁਕਸਾਨ ਤੋਂ ਵੀ ਰਾਹਤ ਮਿਲ ਜਾਵੇਗੀ ਕਿਉਂਕਿ ਇਸ ਵੇਲੇ ਠੇਕੇਦਾਰਾਂ ਨੇ ਸ਼ਰਾਬ ਦੇ ਕਾਰੋਬਾਰ ਸਬੰਧੀ ਆਪਣਾ ਢਾਂਚਾ ਅਤੇ ਆਧਾਰ ਪਹਿਲਾਂ ਹੀ ਤਿਆਰ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਹੋਰ ਗਰੁੱਪਾਂ ਵਿਚ ਅਲਾਟਮੈਂਟ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਜਾ ਕੇ ਢਾਂਚਾ ਅਤੇ ਆਧਾਰ ਤਿਆਰ ਕਰਨਾ ਪਵੇਗਾ, ਜਿਸ ਨਾਲ ਪੈਸਿਆਂ ਦੀ ਬਰਬਾਦੀ ਹੋਵੇਗੀ। ਠੇਕੇਦਾਰ ਚਾਹੁੰਦੇ ਹਨ ਕਿ ਸਰਕਾਰ ਪ੍ਰਤੀ ਬੋਤਲ 50 ਰੁਪਏ ਦਾ ਵਾਧਾ ਕਰ ਲਵੇ। ਦੇਸੀ ਬੋਤਲ ਦੀ ਕੀਮਤ ਵਿਚ 20 ਰੁਪਏ ਅਤੇ ਬੀਅਰ ਦੀ ਬੋਤਲ ਵਿਚ 30 ਰੁਪਏ ਦਾ ਵਾਧਾ ਹੋਣ ਨਾਲ ਸਰਕਾਰ ਦੇ ਹਿੱਤ ਵੀ ਸੁਰੱਖਿਅਤ ਰਹਿਣਗੇ ਅਤੇ ਸ਼ਰਾਬ ਠੇਕੇਦਾਰਾਂ ਦੇ ਵੀ।
ਇਸ ਵੇਲੇ ਸੂਬੇ ਦੇ ਲਗਭਗ 60 ਫ਼ੀਸਦੀ ਠੇਕੇਦਾਰ ਆਪਣਾ ਕਾਰੋਬਾਰ ਰਿਨਿਊ ਕਰਵਾਉਣ ਦੇ ਇੱਛੁਕ ਹਨ। ਠੇਕੇਦਾਰ ਇਹ ਵੀ ਮੰਨਦੇ ਹਨ ਕਿ ਸਰਕਾਰ ਨੂੰ ਨਵੀਂ ਆਬਕਾਰੀ ਨੀਤੀ ’ਚ ਮੌਜੂਦਾ ਠੇਕੇਦਾਰਾਂ ਨੂੰ ਉਕਤ ਰਾਹਤ ਦੇਣੀ ਚਾਹੀਦੀ ਹੈ। ਠੇਕੇ ਰਿਨਿਊ ਹੋਣ ਨਾਲ ਠੇਕੇਦਾਰਾਂ ਦਾ 1 ਤੋਂ 2 ਫੀਸਦੀ ਮਾਰਜਨ ਬਚ ਜਾਵੇਗਾ। ਪਹਿਲਾਂ ਹੀ ਸ਼ਰਾਬ ਦੇ ਕਾਰੋਬਾਰ ਵਿਚ ਮੁਕਾਬਲਾ ਕਾਫੀ ਵਧ ਚੁੱਕਾ ਹੈ। ਇਸ ਲਈ ਨਵੀਂ ਆਬਕਾਰੀ ਨੀਤੀ ਠੇਕੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਭਰਾ ਨਾਲ ਜਾ ਰਹੇ 14 ਸਾਲਾ ਬੱਚੇ ਦੇ ਗਲੇ 'ਚ ਫਸੀ ਚਾਈਨਾ ਡੋਰ, ਕੱਟੀਆਂ ਗਈਆਂ ਨਾੜਾਂ, ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ’ਚ 4 ਸਿਆਸੀ ਧੜਿਆਂ ਵੱਲੋਂ ‘ਸ਼ੇਰ-ਏ-ਪੰਜਾਬ ਅਕਾਲੀ ਦਲ’ ਦਾ ਗਠਨ
NEXT STORY