ਫਿਰੋਜ਼ਪੁਰ (ਮਲਹੋਤਰਾ)- ਨਵੇਂ ਸਾਲ ਮੌਕੇ ਦਿੱਲੀ-ਲੁਧਿਆਣਾ ਰੂਟ ’ਤੇ ਸਫਰ ਕਰਨ ਵਾਲੇ ਰੇਲ ਮੁਸਾਫਰਾਂ ਨੂੰ 8 ਦਿਨ ਦੇ ਲਈ ਅਸਹੂਲਤ ਝੱਲਣੀ ਪੈ ਸਕਦੀ ਹੈ। ਵਿਭਾਗ ਵੱਲੋਂ ਲੁਧਿਆਣਾ ਦੇ ਕੋਲ ਸਥਿਤ ਲਾਡੋਵਾਲ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਕਾਰਨ 2 ਤੋਂ 9 ਜਨਵਰੀ ਤੱਕ ਇਸ ਰੂਟ ’ਤੇ ਕਰੀਬ 103 ਰੇਲਗੱਡੀਆਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ।
ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਦੇ ਅਨੁਸਾਰ ਇਸ ਦੌਰਾਨ 54 ਰੇਲਗੱਡੀਆਂ ਰੱਦ ਰਹਿਣਗੀਆਂ, 3 ਨੂੰ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ, 4 ਨੂੰ ਸ਼ਾਰਟ ਓਰੀਜੀਨੇਟ ਕਰਨ ਕੇ ਚਲਾਇਆ ਜਾਵੇਗਾ, 5 ਗੱਡੀਆਂ ਦੇ ਰੂਟ ਬਦਲੇ ਜਾਣਗੇ ਅਤੇ 37 ਰੇਲਗੱਡੀਆਂ ਨੂੰ ਉਨ੍ਹਾਂ ਦੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚਲਾਇਆ ਜਾਵੇਗਾ।
ਰੱਦ ਹੋਣ ਜਾ ਰਹੀਆਂ ਗੱਡੀਆਂ
ਇਸ ਬਲਾਕ ਦੇ ਕਾਰਨ ਪਠਾਨਕੋਟ-ਪੁਰਾਣੀ ਦਿੱਲੀ, ਨਵੀਂ ਦਿੱਲੀ-ਅੰਮ੍ਰਿਤਸਰ, ਜੈਨਗਰ-ਅੰਮ੍ਰਿਤਸਰ, ਜਲੰਧਰ ਸਿਟੀ-ਨਵੀਂ ਦਿੱਲੀ, ਅੰਮ੍ਰਿਤਸਰ-ਹਰਦੁਆਰ, ਅੰਮ੍ਰਿਤਸਰ-ਨਿਊ ਜਲਪਾਈਗੁੜੀ, ਅੰਮ੍ਰਿਤਸਰ-ਸਹਿਰਸਾ, ਅੰਮ੍ਰਿਤਸਰ-ਗੌਰਖਪੁਰ, ਜੰਮੂਤਵੀ-ਬਾੜਮੇਰ, ਚੰਡੀਗੜ੍ਹ-ਅੰਮ੍ਰਿਤਸਰ, ਨਵੀਂ ਦਿੱਲੀ-ਲੋਹੀਆਂ ਖਾਸ, ਰਿਸ਼ੀਕੇਸ਼-ਕਟੜਾ, ਦੇਹਰਾਦੂਨ-ਅੰਮ੍ਰਿਤਸਰ, ਆਗਰਾ ਕੈਂਟ-ਹੁਸ਼ਿਆਰਪੁਰ, ਕਲਕੱਤਾ-ਅੰਮ੍ਰਿਤਸਰ, ਸਿਆਲਦਾਹ-ਜੰਮੂਤਵੀ, ਦਿੱਲੀ ਸਰਾਏ ਰੋਹੀਲਾ-ਪਠਾਨਕੋਟ, ਦੁਰਗ-ਊਧਮਪੁਰ, ਸੂਬੇਦਾਰਗੰਜ-ਊਧਮਪੁਰ, ਲੁਧਿਆਣਾ-ਛੇਹਰਟਾ, ਜਲੰਧਰ ਸਿਟੀ-ਅੰਬਾਲਾ ਕੈਂਟ, ਲੁਧਿਆਣਾ-ਅੰਬਾਲਾ ਕੈਂਟ, ਧਨਬਾਦ-ਜੰਮੂਤਵੀ, ਨਿਊ ਤਿਨਸੁਖਿਆ-ਅੰਮ੍ਰਿਤਸਰ ਦੇ ਵਿਚਾਲੇ ਚੱਲਣ ਵਾਲੀਆਂ 54 ਰੇਲਗੱਡੀਆਂ ਵੱਖ ਵੱਖ ਦਿਨਾਂ ਦੌਰਾਨ ਰੱਦ ਰਹਿਣਗੀਆਂ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਸ਼ਾਰਟ ਟਰਮੀਨੇਟ ਹੋਣ ਵਾਲੀਆਂ ਗੱਡੀਆਂ
ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 2 ਅਤੇ 8 ਜਨਵਰੀ ਨੂੰ ਲੁਧਿਆਣਾ ਸਟੇਸ਼ਨ ਤੋਂ ਅੱਗੇ, ਦਰਭੰਗਾ-ਜਲੰਧਰ ਸਿਟੀ ਐਕਸਪ੍ਰੈੱਸ ਨੂੰ 4 ਜਨਵਰੀ ਨੂੰ ਅੰਬਾਲਾ ਸਟੇਸ਼ਨ ਤੋਂ ਅੱਗੇ ਅਤੇ ਸਹਿਰਸਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 5 ਜਨਵਰੀ ਨੂੰ ਚੰਡੀਗੜ੍ਹ ਸਟੇਸ਼ਨ ਤੋਂ ਅੱਗੇ ਰੱਦ ਕਰ ਦਿੱਤਾ ਜਾਵੇਗਾ।
ਸ਼ਾਰਟ ਓਰੀਜੀਨੇਟ ਹੋਣ ਵਾਲੀਆਂ ਗੱਡੀਆਂ
ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ ਨੂੰ 2 ਅਤੇ 8 ਜਨਵਰੀ ਨੂੰ ਲੁਧਿਆਣਾ ਸਟੇਸ਼ਨ ਤੋਂ, ਜਲੰਧਰ ਸਿਟੀ-ਦਰਭੰਗਾ ਐਕਸਪ੍ਰੈੱਸ ਨੂੰ 5 ਜਨਵਰੀ ਨੂੰ ਅੰਬਾਲਾ ਕੈਂਟ ਸਟੇਸ਼ਨ ਤੋਂ, ਅੰਮ੍ਰਿਤਸਰ-ਸਹਿਰਸਾ ਐਕਸਪ੍ਰੈੱਸ ਨੂੰ 6 ਜਨਵਰੀ ਨੂੰ ਚੰਡੀਗੜ੍ਹ ਸਟੇਸ਼ਨ ਤੋਂ ਅਤੇ ਲੁਧਿਆਣਾ-ਲੋਹੀਆਂ ਖਾਸ ਪੈਸੇਂਜਰ ਨੂੰ 2 ਤੋਂ 8 ਜਨਵਰੀ ਤੱਕ ਫਿਲੌਰ ਸਟੇਸ਼ਨ ਤੋਂ ਵਾਪਸ ਮੋੜਿਆ ਜਾਵੇਗਾ।
ਇਹ ਵੀ ਪੜ੍ਹੋ- ਬਠਿੰਡਾ ਬੱਸ ਹਾਦਸੇ ਦੇ ਪੀੜਤਾਂ ਲਈ ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕੀਤਾ ਵੱਡਾ ਐਲਾਨ
ਬਦਲੇ ਗਏ ਰੂਟ
ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ ਨੂੰ 2 ਅਤੇ 7 ਜਨਵਰੀ ਨੂੰ ਜਲੰਧਰ ਤੋਂ ਵਾਇਆ ਕਪੂਰਥਲਾ-ਲੋਹੀਆਂ ਖਾਸ ਦੇ ਰਸਤੇ ਫਿਰੋਜ਼ਪੁਰ ਭੇਜਿਆ ਜਾਵੇਗਾ ਅਤੇ ਇਹ ਗੱਡੀ ਫਗਵਾੜਾ, ਲੁਧਿਆਣਾ, ਜਗਰਾਓਂ, ਮੋਗਾ, ਤਲਵੰਡੀ ਭਾਈ ਨਹੀਂ ਜਾਵੇਗੀ। ਬੀਕਾਨੇਰ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 2 ਜਨਵਰੀ ਨੂੰ ਫਿਰੋਜ਼ਪੁਰ ਕੈਂਟ ਤੋਂ ਲੋਹੀਆਂ ਦੇ ਰਸਤੇ ਜਲੰਧਰ ਭੇਜਿਆ ਜਾਵਗਾ ਅਤੇ ਇਹ ਗੱਡੀ ਮੋਗਾ, ਜਗਰਾਓਂ, ਲੁਧਿਆਣਾ ਸਟੇਸ਼ਨਾਂ ਤੇ ਨਹੀਂ ਜਾਵੇਗੀ।
ਅੰਮ੍ਰਿਤਸਰ-ਬੀਕਾਨੇਰ ਐਕਸਪ੍ਰੈੱਸ ਨੂੰ 3 ਜਨਵਰੀ ਨੂੰ ਜਲੰਧਰ ਤੋਂ ਕਪੂਰਥਲਾ ਦੇ ਰਸਤੇ ਫਿਰੋਜ਼ਪੁਰ ਭੇਜਿਆ ਜਾਵੇਗਾ। ਧਨਬਾਦ-ਫਿਰੋਜ਼ਪੁਰ ਐਕਸਪ੍ਰੈੱਸ ਨੂੰ 31 ਦਸੰਬਰ ਅਤੇ 6 ਜਨਵਰੀ ਨੂੰ ਲੁਧਿਆਣ ਤੋਂ ਮੋਗਾ ਦੇ ਰਸਤੇ ਫਿਰੋਜ਼ਪੁਰ ਪਹੁੰਚਾਇਆ ਜਾਵੇਗਾ ਅਤੇ ਇਹ ਗੱਡੀ ਫਿਲੌਰ, ਨੂਰਮਹਿਲ, ਨਕੋਦਰ ਮਲਸੀਆਂ, ਸ਼ਾਹਕੋਟ, ਲੋਹੀਆਂ ਖਾਸ, ਮੱਖੂ ਸਟੇਸ਼ਨਾਂ ਤੇ ਨਹੀਂ ਜਾਵੇਗੀ।
ਇਸੇ ਤਰ੍ਹਾਂ ਧਨਬਾਦ-ਫਿਰੋਜ਼ਪੁਰ ਐਕਸਪ੍ਰੈੱਸ ਨੂੰ 2 ਅਤੇ 8 ਜਨਵਰੀ ਨੂੰ ਫਿਰੋਜ਼ਪੁਰ ਤੋਂ ਸਿੱਧਾ ਮੋਗਾ ਦੇ ਰਸਤੇ ਲੁਧਿਆਣਾ ਭੇਜਿਆ ਜਾਵੇਗਾ ਅਤੇ ਇਹ ਗੱਡੀ ਮੱਖੂ, ਲੋਹੀਆਂ, ਨਕੋਦਰ, ਫਿਲੌਰ ਰੂਟ ਤੇ ਨਹੀਂ ਜਾਵੇਗੀ। ਉਕਤ ਤੋਂ ਇਲਾਵਾ 37 ਰੇਲਗੱਡੀਆਂ ਨੂੰ ਵੱਖ-ਵੱਖ ਦਿਨਾਂ ਦੌਰਾਨ 35 ਤੋਂ 290 ਮਿੰਟ ਦੀ ਦੇਰੀ ਨਾਲ ਰਵਾਨਾ ਕੀਤਾ ਜਾਵੇਗਾ ਜਾਂ ਰਸਤੇ ਵਿਚ ਰੋਕ ਕੇ ਇਨ੍ਹਾਂ ਦੇ ਪਹੁੰਚ ਸਟੇਸ਼ਨਾਂ ਤੱਕ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- 2 ਦਿਨ ਪਏ ਮੀਂਹ ਨੇ 8 ਡਿਗਰੀ ਤੱਕ ਡੇਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੋਂ ਬੈਂਕਾਕ ਦੀ Direct Flight ਨੇ ਭਰੀ ਉਡਾਣ, ਪਹਿਲੇ ਦਿਨ ਗਏ 163 ਯਾਤਰੀ
NEXT STORY