ਲੁਧਿਆਣਾ (ਰਾਮ) : ਸੂਬੇ ’ਚ ਸਰਕਾਰੀ ਬੱਸਾਂ ਦੇ ਚੱਕੇ ਜਲਦ ਰੁਕਣ ਵਾਲੇ ਹਨ। ਰੋਡਵੇਜ਼ ਦੇ ਠੇਕਾ ਮੁਲਾਜ਼ਮ 14 ਤੋਂ 16 ਅਗਸਤ ਤੱਕ 3 ਦਿਨ ਤੱਕ ਹੜਤਾਲ ’ਤੇ ਰਹਿਣਗੇ। 3 ਦਿਨਾਂ ਤੱਕ ਰੋਡਵੇਜ਼, ਪਨਬੱਸ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਹੈ। ਇੰਨਾ ਹੀ ਨਹੀਂ, ਸਾਰੇ ਮੁਲਾਜ਼ਮ ਇਕੱਠੇ ਹੋ ਕੇ ਆਜ਼ਾਦੀ ਦਿਵਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦਾ ਘਿਰਾਓ ਵੀ ਕਰਨਗੇ। ਰੋਡਵੇਜ਼, ਪਨਬੱਸ ਮੁਲਾਜ਼ਮ ਯੂਨੀਅਨ ਦੇ ਉਪ ਪ੍ਰਧਾਨ ਚਾਨਣ ਸਿੰਘ ਨੇ ਕਿਹਾ ਕਿ 6600 ਦੇ ਕਰੀਬ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੱਕਾ ਕੀਤਾ ਜਾਵੇ।
ਅਧਿਕਾਰੀਆਂ ਦੀ ਮਨਮਰਜ਼ੀ ’ਤੇ ਲਗਾਮ ਲਗਾ ਕੇ ਮੁਲਾਜ਼ਮਾਂ ਦੀ ਡਿਊਟੀ ਸਬੰਧੀ ਸ਼ਰਤਾਂ ’ਚ ਵੀ ਸੁਧਾਰ ਕੀਤਾ ਜਾਵੇ, ਜਿਨ੍ਹਾਂ 400 ਦੇ ਕਰੀਬ ਮੁਲਾਜ਼ਮਾਂ ਦੀਆਂ ਲਿਸਟਾਂ ਵਿਭਾਗ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇ। ਰੋਡਵੇਜ਼ ’ਚ ਲੰਬੇ ਸਮੇਂ ਤੋਂ ਠੇਕੇ ’ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਭਾਗ ਦੇ ਆਲਾ ਅਫਸਰਾਂ ਦੇ ਨਾਲ ਮੁੱਖ ਮੰਤਰੀ ਨਾਲ ਵੀ ਬੈਠਕਾਂ ਹੋ ਚੁੱਕੀਆਂ ਹਨ। ਬੈਠਕਾਂ ਵਿਚ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਤਾਂ ਜ਼ਰੂਰ ਮਿਲਦਾ ਹੈ ਕਿ ਇਨ੍ਹਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਪਰ ਹੁਣ ਤੱਕ ਉਨ੍ਹਾਂ ਦੀ ਇਕ ਵੀ ਮੰਗ ਨਹੀਂ ਮੰਨੀ ਗਈ।
ਇਹ ਵੀ ਪੜ੍ਹੋ : ਲਾਪ੍ਰਵਾਹੀ : ਰਾਤ ਨੂੰ ਵਿਅਕਤੀ ਨੂੰ ਸੱਪ ਨੇ ਡੰਗਿਆ, ਪਰਿਵਾਰ ਵਾਲੇ ਸਵੇਰੇ ਲੈ ਕੇ ਆਏ ਸਿਵਲ ਹਸਪਤਾਲ
ਯੂਨੀਅਨ ਦੇ ਨੇਤਾਵਾਂ ਦੇ ਨਾਲ 10 ਜੁਲਾਈ ਨੂੰ ਪੈਨਲ ਮੀਟਿੰਗ ਹੋਣੀ ਸੀ ਪਰ ਪੰਜਾਬ ’ਚ ਹੜ੍ਹ ਆਉਣ ਕਾਰਨ ਉਹ ਰੱਦ ਹੋ ਗਈ। ਰੋਡਵੇਜ਼-ਪਨਬੱਸ ਦੇ ਠੇਕਾ ਮੁਲਾਜ਼ਮਾਂ ਮੁਤਾਬਕ ਸਰਕਾਰ ਨੇ ਕਿਹਾ ਸੀ ਕਿ ਵਿਭਾਗ ਵਿਚ ਠੇਕੇ ’ਤੇ 10 ਸਾਲ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਸਰਕਾਰ ਦਾ ਇਹ ਵਾਅਦਾ ਅਜੇ ਤੱਕ ਵਫਾ ਨਹੀਂ ਹੋਇਆ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਸੀ ਕਿ ਠੇਕੇ ਜਾਂ ਫਿਰ ਆਊਟਸੋਰਸਿਜ਼ ਰਾਹੀਂ ਭਰਤੀ ਨਹੀਂ ਹੋਵੇਗੀ ਪਰ ਹੁਣ ਵੀ ਆਊਟਸੋਰਸਿਜ਼ ’ਤੇ ਮੁਲਾਜ਼ਮ ਰੱਖੇ ਜਾ ਰਹੇ ਹਨ।
ਇਹ ਵੀ ਪੜ੍ਹੋ : ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਮਿਲੇਗੀ ਇਹ ਸਹੂਲਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ ਦੇ ਬਜ਼ੁਰਗ ਨਾਲ ਸਾਢੇ 7 ਲੱਖ ਦੀ ਠੱਗੀ, ਕੰਪਨੀ 'ਤੇ FIR ਦਰਜ
NEXT STORY