ਚੰਡੀਗੜ੍ਹ (ਸੁਸ਼ੀਲ) : ਲੋਕ ਸਭਾ ਚੋਣਾਂ ਦੌਰਾਨ ਅਜੇ ਤੱਕ ਜਿਨ੍ਹਾਂ ਲੋਕਾਂ ਨੇ ਵੋਟਾਂ ਨਹੀਂ ਬਣਵਾਈਆਂ ਹਨ, ਉਨ੍ਹਾਂ ਦੀਆਂ ਵੋਟਾਂ ਬਣਵਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਵੋਟਿੰਗ ਦੇ ਲਈ ਪ੍ਰੇਰਿਤ ਕਰਨ ਦੇ ਲਈ ਅਗਲੇ ਕੁੱਝ ਦਿਨਾਂ ਵਿਚ ਚੋਣ ਵਿਭਾਗ ਦੀਆਂ ਟੀਮਾਂ ਸ਼ਹਿਰ ਦੇ ਸੈਕਟਰਾਂ ਵਿਚ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਣਗੀਆਂ। ਚੋਣ ਵਿਭਾਗ ਇਸ ਵਾਰ ਵੋਟਿੰਗ ਵਧਾਉਣ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੀ ਵਿਸ਼ੇਸ਼ ਮਦਦ ਲੈਣ ਜਾ ਰਿਹਾ ਹੈ। ਚੋਣ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਇਹ ਟੀਮਾਂ ਸੈਕਟਰਾਂ ਦੇ ਆਰ. ਕੇ. ਡਬਲਿਯੂ. ਏ. ਦੇ ਅਧਿਕਾਰੀਆਂ ਨਾਲ ਮਿਲ ਕੇ ਬਚੇ ਹੋਏ ਵੋਟਰਾਂ ਦੇ ਨਾਮ 4 ਮਈ ਤੱਕ ਵੋਟਰ ਸੂਚੀਆਂ 'ਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ਵਿਚ ਮਦਦ ਕਰੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਇਹ ਟੀਮਾਂ ਲੋਕਾਂ ਨੂੰ ਵੋਟਰ ਸੂਚੀਆਂ ਵਿਚ ਆਪਣੇ ਨਾਵਾਂ ਦੀ ਜਾਂਚ ਕਰਨ ਲਈ ਵੀ ਜਾਗਰੂਕ ਕਰਨਗੀਆਂ ਤਾਂ ਜੋ ਜੇਕਰ ਕਿਸੇ ਦਾ ਨਾਮ ਵੋਟਰ ਸੂਚੀ ਵਿਚੋਂ ਕੱਟ ਗਿਆ ਹੈ ਤਾਂ ਉਹ ਆਪਣਾ ਨਾਮ ਦੁਬਾਰਾ ਵੋਟਰ ਸੂਚੀ ਵਿਚ ਜੋੜ ਸਕੇ। ਬੂਥ ਲੈਵਲ ਅਧਿਕਾਰੀ ਇਸ ਅਭਿਆਨ ਦੌਰਾਨ ਸੈਕਟਰਾਂ ਦੀ ਆਰ. ਡਬਲਿਊ. ਏ ਦੇ ਪ੍ਰਧਾਨ ਨਾਲ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਸਾਰੇ ਨਾਗਰਿਕ ਵੋਟਰ ਸੂਚੀ ਵਿਚ ਆਪਣੀ ਵੋਟ ਦੀ ਤਸਦੀਕ ਕਰਨ। ਐਤਵਾਰ ਨੂੰ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਡਾ. ਵਿਜੇ ਐੱਨ. ਜ਼ੈੱਡ ਦੀ ਪ੍ਰਧਾਨਗੀ ਹੇਠ ਯੂ. ਟੀ. ਗੈਸਟ ਹਾਊਸ ਵਿਖੇ ਸੈਕਟਰਾਂ ਦੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਹੋਈ ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਵੋਟਿੰਗ ਨੂੰ ਵਧਾਉਣ ਅਤੇ ਵੋਟਰਾਂ ਦੀ ਸਹੂਲਤ ਲਈ ਤਰੀਕਿਆਂ ਬਾਰੇ ਦੱਸਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ, ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ AAP 'ਚ ਹੋ ਸਕਦੇ ਨੇ ਸ਼ਾਮਲ
ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ 1950 ’ਤੇ ਕਰੋ ਕਾਲ
ਚੰਡੀਗੜ੍ਹ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਆਰ. ਡਬਲਿਯੂ. ਏ. ਨੂੰ ਦੱਸਿਆ ਕਿ ਬੀ. ਐੱਲ. ਓ. ਦੀ ਇਕ ਸੂਚੀ ਆਰ. ਡਬਲਿਯੂ. ਏ. ਨਾਲ ਸਾਂਝੀ ਕੀਤੀ ਜਾਵੇਗੀ। ਅਜਿਹਾ ਕਰਕੇ ਸਾਰੇ ਚੋਣ ਸੇਵਾਵਾਂ ਅਤੇ ਸੁਵਿਧਾਵਾਂ ਪ੍ਰਾਪਤ ਕਰਨ ਦੇ ਲਈ ਲੋਕ ਸਿੱਧੇ ਆਪਣੇ ਖੇਤਰ ਦੇ ਬੀ. ਐੱਲ. ਓ. ਨਾਲ ਜੁੜ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਕੋਈ ਵੋਟਰ ਚੋਣ ਪ੍ਰਕਿਰਿਆ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਟੋਲ-ਫ਼ਰੀ ਹੈਲਪਲਾਈਨ ਨੰਬਰ 1950 ''ਤੇ ਕਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ ਵਿਚ ਚੋਣ ਪ੍ਰਕਿਰਿਆ ਅਤੇ ਵੋਟਿੰਗ ਵਿਚ ਸ਼ਹਿਰ ਦੇ ਨਾਗਰਿਕ ਦੀ ਵੋਟਰ ਦੇ ਰੂਪ ਵਿਚ ਭੂਮਿਕਾ ਨੂੰ ਵਧਾਉਣਾ ਹੋਵੇਗਾ।
ਬਜ਼ੁਰਗਾਂ ਨੂੰ ਵੋਟਿੰਗ ਦੇ ਲਈ ਮਿਲੇਗੀ ਹਰ ਸੁਵਿਧਾ
ਸ਼ਹਿਰ ਦੇ ਬਜ਼ੁਰਗਾਂ ਨੂੰ ਵੋਟ ਪਾਉਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। 4 ਮਈ, 2024 ਤੋਂ ਪਹਿਲਾਂ ਵੋਟਰ ਹੈਲਪਲਾਈਨ ਐਪ ਜਾਂ ਈ. ਸੀ. ਆਈ. ਦੇ ਵੋਟਰ ਪੋਰਟਲ ਰਾਹੀਂ ਆਪਣੀਆਂ ਵੋਟਾਂ ਦੀ ਪੁਸ਼ਟੀ ਕਰਨ ਲਈ ਪ੍ਰੇਰਿਤ ਕਰੋ। ਜੇਕਰ ਕੋਈ ਨਿਵਾਸੀ ਹਾਲੇ ਵੀ ਵੋਟਰ ਸੂਚੀ ਵਿਚ ਦਰਜ ਨਹੀਂ ਹੈ, ਤਾਂ ਉਹ ਵੋਟਰ ਹੈਲਪਲਾਈਨ ਐਪ, ਈ. ਸੀ. ਆਈ. ਵੋਟਰ ਪੋਰਟਲ 'ਤੇ ਫਾਰਮ 6 ਨੂੰ ਆਨਲਾਈਨ ਭਰ ਸਕਦਾ ਹੈ। 4 ਮਈ 2024 ਤੋਂ ਏ. ਈ. ਆਰ. ਓ. ਦਫ਼ਤਰ ਵਿਚ ਆਪਣੇ ਬੂਥ ਲੈਵਲ ਅਧਿਕਾਰੀ ਨੂੰ ਆਪਣਾ ਫਾਰਮ ਸੌਂਪ ਸਕਦਾ ਹੈ ਕਿਉਂਕਿ ਇਹ ਨਵੀਂ ਵੋਟ ਜੋੜਨ ਲਈ ਫਾਰਮ 6 ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਹੈ। ਮੀਟਿੰਗ ਵਿਚ ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਵਿਚ ਸੁਧਾਰ ਲਈ ਆਰ. ਡਬਲਿਯੂ. ਏ. ਵਲੋਂ ਕਈ ਸੁਝਾਅ ਵੀ ਮਿਲੇ ਹਨ। ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸੀ. ਈ. ਓ. ਦਫ਼ਤਰ ਵੋਟਰ ਜਾਗਰੂਕਤਾ ਲਈ ਉਨ੍ਹਾਂ ਨੂੰ ਆਪਣੀ ਯੋਜਨਾ ਵਿਚ ਸ਼ਾਮਲ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ: ਜਲੰਧਰ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਚੰਨੀ ਦੇ ਆਉਣ ਨਾਲ ਦਿਲਚਸਪ ਹੋਇਆ ਮੁਕਾਬਲਾ
NEXT STORY